299 ਰੁਪਏ ’ਚ ਰੋਜ਼ਾਨਾ 1.5GB ਡਾਟਾ ਦੇ ਰਹੀ ਹੈ ਇਹ ਕੰਪਨੀ

01/16/2019 11:40:55 AM

ਗੈਜੇਟ ਡੈਸਕ– ਪਿਛਲੇ ਕੁਝ ਸਾਲਾਂ ’ਚ ਮੋਬਾਇਲ ਇੰਟਰਨੈੱਟ ਕਾਫੀ ਸਸਤਾ ਹੁੰਦਾ ਜਾ ਰਿਹਾ ਹੈ ਅਤੇ ਇਸ ਕਾਰਨ ਹੀ ਬ੍ਰਾਡਬੈਂਡ ਯੂਜ਼ਰਜ਼ ਘੱਟ ਹੁੰਦੇ ਜਾ ਰਹੇ ਹਨ। ਰਿਲਾਇੰਸ ਜਿਓ ਨੇ ਨਾ ਸਿਰਫ ਟੈਲੀਕਾਮ ਕੰਪਨੀਆਂ ’ਤੇ ਅਸਰ ਪਾਇਆ ਹੈ ਸਗੋਂ ਬ੍ਰਾਡਬੈਂਡ ਜਾਂ ਵਾਇਰਡ ਲਾਈਨ ਕੰਪਨੀਆਂ ਦੀ ਮੁਕਾਬਲੇਬਾਜ਼ੀ ਵੀ ਵਧਾ ਦਿੱਤੀ ਹੈ। ਇਹੀ ਕਾਰਨ ਹੈ ਕਿ ਬੀ.ਐੱਸ.ਐੱਨ.ਐੱਲ., ਏਅਰਟੈੱਲ ਅਤੇ ਹੈਥਵੇਅ ਵਰਗੀਆਂ ਵੱਡੀਆਂ ਕੰਪਨੀਆਂ ਆਪਣੇ ਸਸਤੇ ਪਲਾਨ ਪੇਸ਼ ਕਰਨ ’ਤੇ ਮਜ਼ਬੂਰ ਹੋ ਗਈਆਂ ਹਨ। ਇਥੋਂ ਤਕ ਕਿ ਕੰਪਨੀਆਂ ਆਪਣੇ ਪੁਰਾਣੇ ਪਲਾਨਜ਼ ’ਚ ਵੀ ਬਦਲਾਅ ਕਰ ਰਹੀ ਹੈ। 

ਬੀ.ਐੱਸ.ਐੱਨ.ਐੱਲ. ਨੇ ਵੀ ਇਸ ਮੁਕਾਬਲੇਬਾਜ਼ੀ ’ਚ ਆਪਣੀ ਕਮਰ ਕੱਸ ਲਈ ਹੈ। ਬੀ.ਐੱਸ.ਐੱਨ.ਐੱਲ. ਦੇ ਬ੍ਰਾਡਬੈਂਡ ਪਲਾਨ 299 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 2,295 ਰੁਪਏ ਦੀ ਕੀਮਤ ਤਕ ਜਾਂਦੇ ਹਨ। ਕੰਪਨੀ ਨੇ ਆਪਣੇ ਸਾਰੇ ਪਲਾਨਜ਼ ’ਚ FUP ਦੇ ਨਾਲ ਡੇਲੀ ਡਾਟਾ ਦੇਣਾ ਸ਼ੁਰੂ ਕਰ ਦਿੱਤਾ ਹੈ। 

ਕੰਪਨੀ ਦੇ 299 ਰੁਪਏ ਦਾ ਪਲਾਨ ’ਚ ਗਾਹਕਾਂ ਨੂੰ 8mbps ਦੀ ਸਪੀਡ ਨਾਲ 1.5 ਜੀ.ਬੀ. ਡਾਟਾ ਰੋਜ਼ਨਾ ਮਿਲੇਗਾ। ਡੇਲੀ ਲਿਮਟ ਖਤਮ ਹੋਣ ’ਤੇ ਸਪੀਡ ਘੱਟ ਕੇ 1mbps ਹੋ ਜਾਂਦੀ ਹੈ ਪਰ ਯੂਜ਼ਰ ਅਨਲਿਮਟਿਡ ਡਾਟਾ ਡਾਊਨਲੋਡ ਕਰ ਸਕਦਾ ਹੈ। ਇਹ ਪਲਾਨ Andman and Nicobar ਸਰਕਿਲ ਨੂੰ ਛੱਡ ਕੇ ਸਾਰੇ ਸਰਕਿਲਾਂ ’ਚ ਮੌਜੂਦ ਹੈ। 

ਇਸ ਪਲਾਨ ’ਚ ਗਾਹਕਾਂ ਨੂੰ ਪੂਰੇ ਭਾਰਤ ’ਚ ਕੰਪਨੀ ਦੇ ਨੈੱਟਵਰਕ ’ਤੇ ਅਨਲਿਮਟਿਡ ਲੋਕਲ ਅਤੇ ਨੈਸ਼ਨਲ ਕਾਲਿੰਗ ਵੀ ਮਿਲਦੀ ਹੈ। ਹਾਲਾਂਕਿ ਗਾਹਕ ਸਿਰਫ ਐਤਵਾਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਲੋਕਲ ਅਤੇ ਨੈਸ਼ਨਲ ਕਾਲਿੰਗ ਕਰ ਸਕਦੇ ਹਨ। ਬਾਕੀ ਸਮੇਂ ਗਾਹਕਾਂ ਨੂੰ ਕਿਸੇ ਵੀ ਨੈੱਟਵਰਕ ’ਤੇ 300 ਰੁਪਏ ਤਕ ਦੀ ਕਾਲਿੰਗ ਫ੍ਰੀ ਮਿਲਦੀ ਹੈ। 3,289 ਰੁਪਏ ਦਾ ਸਾਲਾਨਾ ਭੁਗਤਾਨ ਕਰਨ ’ਤੇ ਗਾਹਕ 299 ਰੁਪਏ ਦਾ ਡਿਸਕਾਊਂਟ ਵੀ ਪਾ ਸਕਦੇ ਹਨ। ਇਸ ਦਾ ਮਤਲਬ ਹੈ ਕਿ ਗਾਹਕ 11 ਮਹੀਨਿਆਂ ਦੀ ਪੇਮੈਂਟ ਕਰਕੇ 1 ਮਹੀਨੇ ਦਾ ਬਿਲ ਫ੍ਰੀ ਪਾ ਸਕਦੇ ਹਨ। 


Related News