BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ

Thursday, Dec 30, 2021 - 12:34 PM (IST)

BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਹਾਲ ਹੀ ’ਚ ਕਈ ਟੈਲੀਕਾਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਰੀਚਾਰਜ ਪਲਾਨਸ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਰੀਚਾਰਜ ਦੀਆਂ ਦਰਾਂ ’ਚ ਹੋਏ ਵਾਧੇ ਦਾ ਬੁਰਾ ਅਸਰ ਲੋਕਾਂ ਦੀਆਂ ਜੇਬਾਂ ’ਤੇ ਪੈ ਰਿਹਾ ਹੈ। ਟੈਲੀਕਾਮ ਸੇਵਾਵਾਂ ਦਾ ਮਜ਼ਾ ਲੈਣ ਲਈ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਕੀਮਤਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਉਥੇ ਹੀ ਦੂਜੇ ਪਾਸੇ BSNL ਦੇ ਕਈ ਅਜਿਹੇ ਰੀਚਾਰਜ ਪਲਾਨ ਹਨ ਜਿਨ੍ਹਾਂ ’ਚ ਤੁਹਾਨੂੰ ਕਿਫਾਇਤੀ ਦਰਾਂ ’ਤੇ ਕਈ ਸ਼ਾਨਦਾਰ ਆਫਰ ਮਿਲਣਗੇ। ਅਜਿਹੇ ’ਚ ਜੇਕਰ ਤੁਸੀਂ ਕਿਸੇ ਸਸਤੇ ਅਤੇ ਬਿਹਤਰੀਨ ਆਫਰ ਵਾਲੇ ਰੀਚਾਰਜ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਕੰਪਨੀ ਦਾ ਇਹ ਪਲਾਨ ਤੁਹਾਡੇ ਲਈ ਬਿਹਤਰ ਆਪਸ਼ਨ ਹੋ ਸਕਦਾ ਹੈ। 

ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਨੇ ਬੰਦ ਕੀਤੇ ਇਹ 3 ਪਲਾਨ, ਮਿਲਦੇ ਸਨ ਵੱਡੇ ਫਾਇਦੇ

ਇਸੇ ਕੜੀ ’ਚ ਅੱਜ ਅਸੀਂ ਤੁਹਾਨੂੰ BSNL ਦੇ ਇਕ ਅਜਿਹੇ ਹੀ ਖਾਸ ਰੀਚਾਰਜ ਪਲਾਨ ਬਾਰੇ ਦੱਸਣ ਵਾਲੇ ਹਾਂ। BSNL ਦੇ ਇਸ ਰੀਚਾਰਜ ਪਲਾਨ ਦੀ ਕੀਮਤ ਸਿਰਫ਼ 107 ਰੁਪਏ ਹੈ। ਇਸ ਵਿਚ ਤੁਹਾਨੂੰ ਲੰਬੇ ਦਿਨਾਂ ਦੀ ਮਿਆਦ ਦੇ ਨਾਲ-ਨਾਲ ਕਾਲਿੰਗ ਅਤੇ ਡਾਟਾ ਦਾ ਮਜ਼ਾ ਵੀ ਮਿਲੇਗਾ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)

BSNL ਦੇ 107 ਰੁਪਏ ਵਾਲੇ ਇਸ ਖਾਸ ਰੀਚਾਰਜ ਪਲਾਨ ਨੂੰ ਰੀਚਾਰਜ ਕਰਵਾਉਣ ’ਤੇ ਤੁਹਾਨੂੰ 84 ਦਿਨਾਂ ਦੀ ਮਿਆਦ ਮਿਲੇਗੀ। ਪਲਾਨ ’ਚ ਤੁਹਾਨੂੰ ਡਾਟਾ ਦਾ ਮਜ਼ਾ ਵੀ ਮਿਲੇਗਾ। ਪਲਾਨ ’ਚ ਤੁਹਾਨੂੰ ਇੰਟਰਨੈੱਟ ਦੇ ਇਸਤੇਮਾਲ ਲਈ 3 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ BSNL ਦੇ ਇਸ ਖਾਸ ਰੀਚਾਰਜ ਪਲਾਨ ’ਚ ਤੁਹਾਨੂੰ 100 ਮਿੰਟਾਂ ਤਕ ਮੁਫ਼ਤ ਵੌਇਸ ਕਾਲਿੰਗ ਦੀ ਸੁਵਿਧਾ ਮਿਲੇਗੀ। ਉਥੇ ਹੀ 60 ਦਿਨਾਂ ਦੀ ਮੁਫ਼ਤ BSNL ਟਿਊਨਸ ਵੀ ਤੁਹਾਨੂੰ ਇਸ ਰੀਚਾਰਜ ’ਤੇ ਮਿਲੇਗੀ। 

ਅਜਿਹੇ ’ਚ ਜੇਕਰ ਤੁਸੀਂ ਕਿਸੇ ਅਜਿਹੇ ਕਿਫਾਇਤੀ ਦਰ ਦੇ ਪਲਾਨ ਦੀ ਭਾਲ ਕਰ ਰਹੇ ਹੋ ਜੋ ਲੰਬੀ ਮਿਆਦ ਦੇ ਨਾਲ ਇੰਟਰਨੈੱਟ ਦਾ ਵੀ ਮਜ਼ਾ ਦੇਵੇ ਤਾਂ ਇਹ ਰੀਚਾਰਜ ਪਲਾਨ ਤੁਹਾਡੇ ਲਈ ਸਭ ਤੋਂ ਬਿਹਤਰ ਆਪਸ਼ਨ ਹੈ। 

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ


author

Rakesh

Content Editor

Related News