BSNL ਦੇ ਇਸ ਪਲਾਨ ਅੱਗੇ Jio-Airtel ਵੀ ਫੇਲ੍ਹ! ਘੱਟ ਕੀਮਤ 'ਚ ਮਿਲਣਦੇ ਹਨ ਇਹ ਫਾਇਦੇ

02/12/2023 6:23:40 PM

ਗੈਜੇਟ ਡੈਸਕ- ਜੇਕਰ ਤੁਸੀਂ BSNL ਦੇ ਗਾਹਕ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਯਾਨੀ BSNL ਨੇ 60 ਦਿਨਾਂ ਦੀ ਮਿਆਦ ਵਾਲੇ ਇਕ ਨਵੇਂ ਰੀਚਾਰਜ ਪਲਾਨ ਨੂੰ ਜਾਰੀ ਕਰ ਦਿੱਤਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਘੱਟ ਕੀਮਤ 'ਚ ਲੰਬੀ ਮਿਆਦ ਅਤੇ ਇੰਟਰਨੈੱਟ ਦੀ ਸੁਵਿਧਾ ਵੀ ਮਿਲੇਗੀ। ਜੇਕਰ ਤੁਸੀਂ ਦੋ ਮਹੀਨਿਆਂ ਦੀ ਮਿਆਦ ਦੇ ਨਾਲ ਕਿਸੇ ਚੰਗੇ ਰੀਚਾਰਜ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਇਹ ਪਲਾਨ ਤੁਹਾਡੇ ਲਈ ਹੈ। ਆਓ ਜਾਣਦੇ ਹਾਂ BSNL ਦੇ ਇਸ ਪਲਾਨ 'ਚ ਮਿਲਣ ਵਾਲੇ ਫਾਇਦਿਆਂ ਬਾਰੇ...

BSNL ਦੇ ਇਸ ਰੀਚਾਰਜ ਪਲਾਨ ਦੀ ਕੀਮਤ 107 ਰੁਪਏ ਹੈ। ਇਸ ਪਲਾਨ ਨੂੰ ਆਪਣੇ ਸਮਾਰਟਫੋਨ 'ਚ ਰੀਚਾਰਜ ਕਰਾਉਣ ਤੋਂ ਬਾਅਦ ਤੁਹਾਨੂੰ ਕੁੱਲ 60 ਦਿਨਾਂ ਦੀ ਮਿਆਦ ਮਿਲ ਰਹੀ ਹੈ। ਪਹਿਲਾਂ ਇਸ ਪਲਾਨ ਦੇ ਨਾਲ 40 ਦਿਨਾਂ ਦੀ ਮਿਆਦ ਮਿਲਦੀ ਸੀ। ਪਲਾਨ ਦੇ ਨਾਲ ਤੁਹਾਨੂੰ 60 ਦਿਨਾਂ ਲਈ BSNL ਟਿਊਨਸ ਦੀ ਸੁਵਿਧਾ ਵੀ ਮਿਲਦੀ ਹੈ। ਪਲਾਨ 'ਚ ਤੁਹਾਨੂੰ ਕਾਲਿੰਗ ਲਈ 100 ਮਿੰਟ ਮਿਲਦੇ ਹਨ। ਇਸ ਪਲਾਨ ਦੇ ਨਾਲ ਪਹਿਲਾਂ 200 ਮਿੰਟ  ਮਿਲਦੇ ਸਨ। BSNL ਦੇ ਇਸ ਪਲਾਨ ਨੂੰ ਆਪਣੇ ਸਮਾਰਟਫੋਨ 'ਚ ਰੀਚਾਰਜ ਕਰਾਉਣ ਤੋਂ ਬਾਅਦ ਤੁਸੀਂ ਇੰਟਰਨੈੱਟ ਦਾ ਮਜ਼ਾ ਵੀ ਲੈ ਸਕੋਗੇ। 

ਇਸ ਪਲਾਨ 'ਚ ਤੁਹਾਨੂੰ 60 ਦਿਨਾਂ ਲਈ ਕੁੱਲ 3 ਜੀ.ਬੀ. ਡਾਟਾ ਮਿਲਦਾ ਹੈ। 3 ਜੀ.ਬੀ. ਡਾਟਾ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ। 3 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਤੁਹਾਨੂੰ ਇੰਟਰਨੈੱਟ ਇਸਤੇਮਾਲ ਕਰਨ ਲਈ ਅਲੱਗ ਤੋਂ ਡਾਟਾ ਪੈਕ ਲੈਣਾ ਹੋਵੇਗਾ।


Rakesh

Content Editor

Related News