BSNL ਨੇ ਪੇਸ਼ ਕੀਤਾ ਅਨਲਿਮਟਿਡ ਡਾਟਾ ਪਲਾਨ, ਟੈਲੀਕਾਮ ਕੰਪਨੀਆਂ ''ਚ ਛਿੜੇਗੀ ਨਵੀਂ ਜੰਗ

08/17/2017 4:38:01 PM

ਜਲੰਧਰ- ਭਾਰਤ 'ਚ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਲਗਾਤਾਰ ਨਵੇਂ-ਨਵੇਂ ਟੈਰਿਫ ਪਲਾਨ ਪੇਸ਼ ਕਰ ਰਹੀਆਂ ਹਨ। ਸਾਰੀਆਂ ਟੈਲੀਕਾਮ ਕੰਪਨੀਆਂ 'ਚ ਡਾਟਾ ਪਲਾਨ ਅਤੇ ਅਨਲਿਮਟਿਡ ਕਾਲਿੰਗ ਨੂੰ ਲੈ ਕੇ ਜੰਗ ਛਿੜੀ ਹੋਈ ਹੈ। ਬੀ.ਐੱਸ.ਐੱਨ.ਐੱਲ. ਨੇ ਹਾਲ ਹੀ 'ਚ 1099 ਰੁਪਏ ਦੇ ਇਕ ਪਲਾਨ ਨੂੰ ਪੇਸ਼ ਕੀਤਾ ਹੈ। ਇਸ ਪੈਕ ਦੀ ਮਿਆਦ 30 ਦਿਨਾਂ ਦੀ ਹੈ ਜਿਸ ਨੂੰ ਗਾਹਕਾਂ ਨੂੰ ਅਨਲਿਮਟਿਡ ਡਾਟਾ ਦਿੱਤਾ ਜਾਵੇਗਾ। ਨਾਲ ਹੀ ਇਸ ਪੈਕ 'ਚ ਡਾਟਾ ਸਪੀਡ ਦੀ ਕੋਈ ਸਮੱਸਿਆ ਨਹੀਂ ਹੈ। ਪੈਕ ਦੀ ਮਿਆਦ ਖਤਮ ਹੋਣ 'ਤੇ ਗਾਹਕਾਂ ਨੂੰ ਪ੍ਰਤੀ 10 ਕੇ.ਬੀ. 'ਤੇ 3 ਪੈਸੇ ਦਾ ਚਾਰਜ ਦੇਣਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਰਾਸ਼ਟਰੀ ਰੋਮਿੰਗ ਦੌਰਾਨ ਡਾਟਾ ਵਰਤੋਂ ਲਈ ਕੋਈ ਵਾਧੂ ਭੁਗਤਾਨ ਨਹੀਂ ਦੇਣਾ ਹੋਵੇਗਾ। 
ਬੀ.ਐੱਸ.ਐੱਨ.ਐੱਲ. ਦਾ 1099 ਰੁਪਏ ਦਾ ਇਹ ਪਲਾਨ ਆਪਣੀ ਤਰ੍ਹਾਂ ਦਾ ਇਕ ਵੱਖਰਾ ਪਲਾਨ ਹੈ। ਰਿਲਾਇੰਸ ਜਿਓ ਦੇ ਸੈਕਟਰ 'ਚ ਕਦਮ ਰੱਖਦੇ ਹੀ ਸਾਰੀਆਂ ਕੰਪਨੀਆਂ 'ਚ ਪ੍ਰਾਈਜ਼ ਵਾਰ ਛਿੜ ਗਈ ਹੈ। ਜਿਓ ਨੇ ਟੈਲੀਕਾਮ ਜਗਤ 'ਚ ਮੁਕਾਬਲੇਬਾਜ਼ੀ ਨੂੰ ਵਧਾ ਦਿੱਤਾ ਹੈ। ਜਿਸ ਨੂੰ ਦੇਖਦੇ ਹੋਏ ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਹਰ ਰੋਜ਼ ਨਵੇਂ ਪਲਾਨ ਜਾਰੀ ਕਰ ਰਹੀਆਂ ਹਨ। ਇਹ ਪਲਾਨ 2ਜੀ ਅਤੇ 3ਜੀ ਸਰਕਿਲ ਲਈ ਹਨ ਪਰ ਇਸ ਪਲਾਨ 'ਚ ਫਰੀ ਕਾਲਿੰਗ ਆਫਰ ਦਾ ਮੌਜੂਦ ਨਾ ਹੋਣਾ ਗਾਹਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਅਜਿਹੇ 'ਚ ਬੀ.ਐੱਸ.ਐੱਨ.ਐੱਲ. ਨੇ ਜਿਓ ਨੂੰ ਧਿਆਨ 'ਚ ਰੱਖ ਕੇ ਨਵੇਂ ਪਲਾਨ ਨੂੰ ਪੇਸ਼ ਕੀਤਾ ਹੈ। 
ਬੀ.ਐੱਸ.ਐੱਨ.ਐੱਲ. ਦੀ ਨੈੱਟਵਰਕ ਕੁਆਲਿਟੀ ਨੂੰ ਦੇਖਦੇ ਹੋਏ ਕੰਪਨੀ ਦੇ ਮੌਜੂਦਾ ਗਾਹਕਾਂ ਲਈ ਆਪਰੇਟਰ ਦੁਆਰਾ ਸ਼ੁਰੂ ਕੀਤੇ ਗਏ ਕਿਸੇ ਵੀ ਪਲਾਨ ਨੂੰ ਚੁਣਨਾ ਕਾਫੀ ਮੁਸ਼ਕਿਲ ਹੋਵੇਗਾ। ਹਾਲਾਂਕਿ 1099 ਰੁਪਏ ਦਾ ਇਹ ਪਲਾਨ ਗਾਹਕਾਂ ਨੂੰ ਲੁਭਾਉਣ ਦੀ ਇਕ ਚੰਗੀ ਯੋਜਨਾ ਹੈ। ਬੀ.ਐੱਸ.ਐੱਨ.ਐੱਲ. ਆਪਣੇ ਅਨਲਿਮਟਿਡ ਡਾਟਾ ਕਾਰਨ ਨਵੇਂ ਗਾਹਕਾਂ ਨੂੰ ਲੁਭਾਉਣ 'ਚ ਸਮਰੱਥ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਬੀ.ਐੱਸ.ਐੱਨ.ਐੱਲ. ਨੇ ਅਜੇ ਤੱਕ ਆਪਣਾ 4ਜੀ ਸੇਵਾ ਨੂੰ ਭਾਰਤ 'ਚ ਸ਼ੁਰੂ ਨਹੀਂ ਕੀਤਾ ਹੈ। ਹਾਲਾਂਕਿ ਬੀ.ਐੱਸ.ਐੱਨ.ਐੱਲ. ਜਦੋਂ ਤੱਕ ਭਾਰਤ 'ਚ ਆਪਣੀ 4ਜੀ ਸੇਵਾ ਨੂੰ ਸ਼ੁਰੂ ਕਰੇਗੀ, ਉਦੋਂ ਤੱਕ ਟੈਲੀਕਾਮ ਟੈਸਕਟਰ 'ਚ ਵਧਦੀ ਮੁਕਾਬਲੇਬਾਜ਼ੀ ਨੂੰ ਦੇਖਣਾ ਕਾਫੀ ਦਿਲਚਸਪ ਹੋਵੇਗਾ। 
ਬੀ.ਐੱਸ.ਐੱਨ.ਐੱਲ. ਨੂੰ ਵਾਰ-ਵਾਰ ਰੀਚਾਰਜ ਯੋਜਨਾ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਮਾਮਲਾ ਨਹੀ ਹੈ। ਬੀ.ਐੱਸ.ਐੱਨ.ਐੱਲ. ਨੇ ਜਿਓ ਅਤੇ ਹੋਰ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਕੋਈ ਕਸਰ ਨਹੀਂ ਛੱਡੀ ਹੈ। ਬੀ.ਐੱਸ.ਐੱਨ.ਐੱਲ. ਨਵੇਂ ਪਲਾਨ ਨੂੰ ਲਾਂਚ ਕਰਨ 'ਚ ਆਪਣੇ ਸਾਰੇ ਵਿਰੋਧੀਆਂ ਨੂੰ ਪਿੱਛੇ ਛੱਡਣ ਦੀ ਤਿਆਰੀ 'ਚ ਹੈ।


Related News