BSNL ਦਾ ਨਵਾਂ ਧਮਾਕਾ, ਇਕੱਠੇ ਲਾਂਚ ਕੀਤੇ 4 ਨਵੇਂ Bharat Fiber ਬ੍ਰਾਡਬੈਂਡ ਪਲਾਨਜ਼

Monday, Sep 28, 2020 - 01:59 AM (IST)

BSNL ਦਾ ਨਵਾਂ ਧਮਾਕਾ, ਇਕੱਠੇ ਲਾਂਚ ਕੀਤੇ 4 ਨਵੇਂ Bharat Fiber ਬ੍ਰਾਡਬੈਂਡ ਪਲਾਨਜ਼

ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਨਵੇਂ ਬ੍ਰਾਡਬੈਂਡ ਪਲਾਨਸ ਲਾਂਚ ਕਰ ਦਿੱਤੇ ਹਨ। ਇਨ੍ਹਾਂ ਭਾਰਤ ਫਾਈਬਰ ਪਲਾਨਸ ਨੂੰ 449 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਿਆਇਆ ਗਿਆ ਹੈ ਜੋ ਕਿ ਚੁਨਿੰਦਾ ਸ਼ਹਿਰਾਂ ’ਚ 1 ਅਕਤੂਬਰ ਤੋਂ ਲਾਗੂ ਹੋ ਜਾਣਗੇ। ਕੰਪਨੀ ਇਨ੍ਹਾਂ ਪਲਾਨਸ ਨੂੰ ਪ੍ਰੋਮਸ਼ਨਲ ਆਫਰ ਤਹਿਤ ਲੈ ਕੇ ਆਈ ਹੈ ਜੋ ਕਿ ਫਿਲਹਾਲ 90 ਦਿਨਾਂ ਲਈ ਹੀ ਵੈਲਿਡ ਹੋਣਗੇ।

449 ਰੁਪਏ ਵਾਲਾ ਬ੍ਰਾਡਬੈਂਡ ਪਲਾਨ
ਭਾਰਤ ਫਾਈਬਰ ਦਾ 449 ਰੁਪਏ ਵਾਲਾ ਇਹ ਇਕ ਬੇਸਿਕ ਪਲਾਨ ਹੈ ਜਿਸ ’ਚ ਯੂਜ਼ਰਸ ਨੂੰ 30 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 3.3ਟੀ.ਬੀ. (3300ਜੀ.ਬੀ.) ਡਾਟਾ ਅਤੇ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਵੀ ਇਸ ’ਚ ਦਿੱਤੀ ਜਾ ਰਹੀ ਹੈ। ਲਿਮਿਟ ਖਤਮ ਹੋ ਜਾਣ ਤੋਂ ਬਾਅਦ ਸਪੀਡ ਘੱਟ ਕੇ 2ਐੱਮ.ਬੀ.ਪੀ.ਐੱਸ. ਦੀ ਰਹਿ ਜਾਵੇਗੀ। ਇਹ ਪਲਾਨ ‘ਅੰਡੇ ਮਾਨ ਐਂਡ ਨਿਕੋਬਾਰ’ ਸਰਕਲ ਨੂੰ ਛੱਡ ਕੇ ਬਾਕੀ ਸਾਰੇ ਸਰਕਲਸ ’ਚ ਲਾਗੂ ਹੋਵੇਗਾ।

779 ਰੁਪਏ ਵਾਲਾ ਬ੍ਰਾਡਬੈਂਡ ਪਲਾਨ
ਦੂਜਾ ਪਲਾਨ 799 ਰੁਪਏ ਦਾ ਹੈ ਜਿਸ ’ਚ ਯੂਜ਼ਰਸ ਨੂੰ 100 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 3.3 ਟੀ.ਬੀ. (3300ਜੀ.ਬੀ.) ਡਾਟਾ ਯੂਜ਼ ਕਰਨ ਨੂੰ ਮਿਲਦਾ ਹੈ। ਇਸ ’ਚ ਵੀ ਲਿਮਿਟ ਖਤਮ ਹੋ ਜਾਣ ਤੋਂ ਬਾਅਦ ਸਪੀਡ ਘੱਟ ਕੇ 2 ਐੱਮ.ਬੀ.ਪੀ.ਐੱਸ. ਦੀ ਰਹਿ ਜਾਵੇਗੀ।

999 ਰੁਪਏ ਵਾਲਾ ਬ੍ਰਾਡਬੈਂਡ ਪਲਾਨ
ਇਹ ਭਾਰਤ ਫਾਇਬਰ ਦਾ ਇਕ ਪ੍ਰੀਮੀਅਮ ਪਲਾਨ ਹੈ ਜਿਸ ਨੂੰ ਕਿ ਖਾਸ ਤੌਰ ’ਤੇ ਜਿਓਫਾਈਬਰ ਦੇ 999 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ ਲਿਆਇਆ ਜਾ ਰਿਹਾ ਹੈ। ਇਸ ’ਚ ਯੂਜ਼ਰ ਨੂੰ 200 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 3.3ਟੀ.ਬੀ. (3300ਜੀ.ਬੀ.) ਡਾਟਾ ਵਰਤੋਂ ਕਰਨ ਨੂੰ ਮਿਲਦਾ ਹੈ। ਲਿਮਿਟ ਖਤਮ ਹੋ ਜਾਣ ਤੋਂ ਬਾਅਦ ਸਪੀਡ ਘੱਟ ਕੇ 2 ਐੱਮ.ਬੀ.ਪੀ.ਐੱਸ. ਦੀ ਰਹਿ ਜਾਂਦੀ ਹੈ। ਇਸ ਪਲਾਨ ਨਾਲ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

1499 ਰੁਪਏ ਵਾਲਾ ਬ੍ਰਾਡਬੈਂਡ ਪਲਾਨ
ਭਾਰਤ ਫਾਇਬਰ ਦਾ ਇਹ ਸਭ ਤੋਂ ਆਖਿਰੀ ਪਲਾਨ ਹੈ ਜਿਸ ’ਚ ਯੂਜ਼ਰ ਨੂੰ 300 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 4ਟੀ.ਬੀ. (4000ਜੀ.ਬੀ.) ਡਾਟਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਕੁਝ ਸ਼ਹਿਰਾਂ ’ਚ ਅਜੇ ਜ਼ਿਆਦਾਤਰ 200 ਐੱਮ.ਬੀ.ਪੀ.ਐੱਸ. ਦੀ ਹੀ ਸਪੀਡ ਮਿਲ ਪਾ ਰਹੀ ਹੈ। ਲਿਮਿਟ ਖਤਮ ਹੋ ਜਾਣ ਤੋਂ ਬਾਅਦ ਸਪੀਡ ਘੱਟ ਕੇ 4ਐੱਮ.ਬੀ.ਪੀ.ਐੱਸ. ਦੀ ਰਹਿ ਜਾਂਦੀ ਹੈ। ਇਸ ’ਚ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਖਾਸ ਗੱਲ ਇਹ ਵੀ ਹੈ ਕਿ 999 ਰੁਪਏ ਅਤੇ 1499 ਰੁਪਏ ਵਾਲੇ ਪਲਾਨ ਨਾਲ Disney+ Hotstar ਦੀ ਪ੍ਰੀਮੀਅਮ ਮੈਂਬਰਸ਼ਿਪ ਵੀ ਯੂਜ਼ਰ ਨੂੰ ਮਿਲਦੀ ਹੈ।


author

Karan Kumar

Content Editor

Related News