BSNL ਆਪਣੇ ਗਾਹਕਾਂ ਲਈ ਲਿਆਇਆ 26 ਰੁਪਏ ''ਚ ਅਨਲਿਮਟਿਡ ਕਾਲਿੰਗ ਪਲਾਨ

Wednesday, Apr 05, 2017 - 11:09 AM (IST)

BSNL ਆਪਣੇ ਗਾਹਕਾਂ ਲਈ ਲਿਆਇਆ 26 ਰੁਪਏ ''ਚ ਅਨਲਿਮਟਿਡ ਕਾਲਿੰਗ ਪਲਾਨ

ਜਲੰਧਰ- ਜਿਓ ਨੂੰ ਜਵਾਬ ਦੇਣ ''ਚ ਬੀ. ਐੱਸ. ਐੱਨ. ਐੱਲ. ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਹੈ। ਜਿਓ ਦੇ ਟੱਕਰ ''ਚ ਹਾਲ ਹੀ ''ਚ ਬੀ. ਐੱਸ. ਐੱਨ. ਐੱਲ. ਨੇ ਆਪਣੇ ਕਈ ਪਲਾਨ ਦੀ ਵੈਲਡਿਟੀ ਵਧਾਈਹੈ। ਇਨ੍ਹਾਂ ''ਚੋਂ ਇਕ ਪਲਾਨ 26 ਰੁਪਏ ਦਾ ਹੈ। ਪਹਿਲਾਂ ਇਸ ਪ੍ਰਮੋਸ਼ਨਲ ਪਲਾਨ ਦੀ ਵੈਲਡਿਟੀ 26 ਦਿਨ ਦੀ ਸੀ ਪਰ ਬੀ. ਐੱਸ. ਐੱਨ. ਐੱਲ. ਨੇ ਉਸ ਦੀ ਮਿਆਦ 3 ਮਹੀਨੇ ਤੱਕ ਵਧਾ ਦਿੱਤੀ ਗਈ ਹੈ। ਹੁਣ ਤੁਸੀਂ 26 ਰੁਪਏ ਵਾਲੇ ਪਲਾਨ ਨੂੰ ਅਗਲੇ ਮਹੀਨਿਆਂ ਤੇਕ ਰਿਚਾਰਜ ਕਰਾ ਸਕਦੇ ਹੋ।

ਇਕ ਰਿਪੋਰਟ ਦੇ ਮੁਤਾਬਕ STV 26 ਪਲਾਨ 31 ਮਾਰਚ ਤੋਂ ਬਾਅਦ ਖਤਮ ਹੋ ਰਿਹਾ ਸੀ ਪਰ ਹੁਣ ਇਸ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਪਲਾਨ ਦੇ ਤਹਿਤ 26 ਘੰਟਿਆਂ ਤੱਕ ਅਨਲਿਮਟਿਡ ਵਾਇਸ ਦੀ ਸੁਵਿਧਾ ਮਿਲਦੀ ਹੈ। ਬੀ. ਐੱਸ. ਐੱਨ. ਐੱਲ. ਦੇ ਇਸ ਕਾਲਿੰਗ ਪਲਾਨ ਦੀ ਤੁਲਨਾ ਹੋਰ ਹੈ, ਕਿਉਂਕਿ 1 ਘੰਟੇ ਲਈ ਤੁਹਾਨੂੰ ਸਿਰਫ 1 ਰੁਪਏ ਤੋਂ ਘੱਟ ਹੀ ਦੇਣੇ ਪੈ ਰਹੇ ਹਨ। 
ਇਸ ਪਲਾਨ ਦੇ ਤਹਿਤ ਬੀ. ਐੱਸ. ਐੱਨ. ਐੱਲ. ਤੋਂ ਬੀ. ਐੱਸ. ਐੱਨ. ਐੱਲ. ਅਤੇ ਦੂਜੇ ਨੰਬਰ ਵੀ ਅਨਲਿਮਟਿਡ ਕਾਲਿੰਗ ਹੈ। ਦੱਸ ਦਈਏ ਕਿ ਬੀ. ਐੱਸ. ਐੱਨ. ਐੱਲ. ਨੇ ਹਾਲ ਹੀ ''ਚ 339 ਰੁਪਏ ਦਾ ਪਲਾਨ ਲਾਂਚ ਕੀਤਾ ਹੈ, ਜਿਸ ''ਚ ਦੂਜੇ ਨੈੱਟਵਰਕ ''ਤੇ ਅਨਲਿਮਟਿਡ ਕਾਲਿੰਗ ਨਾਲ 2 ਜੀ. ਬੀ. 3 ਜੀ. ਬੀ. ਡਾਟਾ ਹਰ-ਰੋਜ਼ ਦਿੱਤਾ ਜਾ ਰਿਹਾ ਹੈ। ਆਨ ਨੈੱਟ ਕਾਲਿੰਗ ਹਰ-ਰੋਜ਼ 25 ਮਿੰਟ ਫਰੀ ਹੈ।

Related News