BSNL ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਮੌਜੂਦਾ ਪਲਾਨ ਦੇ ਨਾਲ ਕਰ ਸਕੋਗੇ ‘ਵਾਧੂ ਰੀਚਾਰਜ’

Saturday, Jul 11, 2020 - 12:45 PM (IST)

BSNL ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਮੌਜੂਦਾ ਪਲਾਨ ਦੇ ਨਾਲ ਕਰ ਸਕੋਗੇ ‘ਵਾਧੂ ਰੀਚਾਰਜ’

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਮਲਟੀਪਲ (ਇਕ ਤੋਂ ਜ਼ਿਆਦਾ) ਰੀਚਾਰਜ ਦੀ ਸਹੂਲਤ ਪੇਸ਼ ਕੀਤੀ ਹੈ। ਇਸ ਸਹੂਲਤ ਤਹਿਤ ਕੰਪਨੀ ਦੇ ਪ੍ਰੀਪੇਡ ਗਾਹਕ ਆਪਣੇ ਮੌਜੂਦਾ ਪਲਾਨ ਦੇ ਖਤਮ ਹੋਣ ਤੋਂ ਪਹਿਲਾਂ ਹੀ ਐਡਵਾਂਸ ’ਚ ਆਪਣੇ ਖਾਤੇ ਨੂੰ ਰੀਚਾਰਜ ਕਰਵਾ ਸਕਣਗੇ। ਬੀ.ਐੱਸ.ਐੱਨ.ਐੱਲ. ਦੀ ਨਵੀਂ ਸਹੂਲਤ 97 ਰੁਪਏ, 98 ਰੁਪਏ, 118 ਰੁਪਏ, 187 ਰੁਪਏ, 247 ਰੁਪਏ, 319 ਰੁਪਏ, 399 ਰੁਪਏ, 429 ਰੁਪਏ, 485 ਰੁਪਏ, 666 ਰੁਪਏ, 699 ਰੁਪਏ, 997 ਰੁਪਏ, 1,699 ਰੁਪਏ ਅਤੇ 1,999 ਰੁਪਏ ਵਾਲੇ ਪ੍ਰੀਪੇਡ ਪਲਾਨ ਲਈ ਮੁਹੱਈਆ ਕਰਵਾਈ ਗਈ ਹੈ। ਇਨ੍ਹਾਂ ’ਚੋਂ ਕੋਈ ਵੀ ਰੀਚਾਰਜ ਮੌਜੂਦਾ ਪਲਾਨ ਦੇ ਰਹਿੰਦੇ ਹੋਏ ਵੀ ਜੇਕਰ ਤੁਸੀਂ ਕਰਵਾਓਗੇ ਤਾਂ ਉਹ ਇਸ ਦੇ ਖਤਮ ਹੋਣ ਤੋਂ ਬਾਅਦ ਆਪਣੇ-ਆਪ ਐਕਟਿਵੇਟ ਹੋ ਜਾਵੇਗਾ। 

ਮੈਸੇਜ ਰਾਹੀਂ ਮਿਲੇਗੀ ਜਾਣਕਾਰੀ
ਕੰਪਨੀ ਨੇ ਦੱਸਿਆ ਹੈ ਕਿ ਇਕ ਮੈਸੇਜ ਰਾਹੀਂ ਗਾਹਕਾਂ ਨੂੰ ਇਸ ਸਹੂਲਤ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ। ਬੀ.ਐੱਸ.ਐੱਨ.ਐੱਲ. ਦੀ ਇਹ ਸਹੂਲਤ ਦੇਸ਼ ਭਰ ਦੇ ਸਾਰੇ ਟੈਲੀਕਾਮ ਸੈਕਟਰਾਂ ’ਚ ਮੁਹੱਈਆ ਹੈ। ਮਲਟੀਪਲ ਰੀਚਾਰਜ ਸਹੂਲਤ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਰਿਲਾਇੰਸ ਜਿਓ ਗਾਹਕ ਆਪਣੇ ਪਲਾਨ ਲਈ ਐਡਵਾਂਸ ਭੁਗਤਾਨ ਕਰਦੇ ਹਨ। 


author

Rakesh

Content Editor

Related News