BSNL ਨੇ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਵਾਲਾ ਪਲਾਨ, ਨਾਲ ਮਿਲੇਗਾ 24GB ਡਾਟਾ

09/01/2020 5:37:30 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਗਾਹਕਾਂ ਲਈ ਨਵਾਂ ਅਨਲਿਮਟਿਡ ਕਾਲਿੰਗ ਵਾਲਾ PV-1499 ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 24 ਜੀ.ਬੀ. ਡਾਟਾ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਗਾਹਕਾਂ ਨੂੰ ਇਸ ਪਲਾਨ ’ਚ ਵਾਧੂ ਸਮਾਂ ਮਿਆਦ ਦਿੱਤੀ ਜਾਵੇਗੀ ਜੋ ਇਸ ਪਲਾਨ ਨੂੰ 90 ਦਿਨਾਂ ਦੇ ਅੰਦਰ ਰੀਚਾਰਜ ਕਰਵਾਉਣਗੇ। 

BSNL ਦਾ ਇਹ ਪਲਾਨ 1,499 ਰੁਪਏ ਦਾ ਹੈ ਜਿਸ ਵਿਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ। ਹਾਲਾਂਕਿ, ਕੰਪਨੀ ਕਾਲਿੰਗ ਲਈ ਰੋਜ਼ਾਨਾ 250 ਐੱਫ.ਯੂ.ਪੀ. ਮਿੰਟ ਦੇਵੇਗੀ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। ਜੇਕਰ ਗਾਹਕ 90 ਦਿਨਾਂ ਦੇ ਅੰਦਰ ਇਸ ਪਲਾਨ ਦਾ ਰੀਚਾਰਜ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 365 ਦਿਨਾਂ ਦੀ ਬਜਾਏ 395 ਦਿਨਾਂ ਦੀ ਮਿਆਦ ਮਿਲੇਗੀ। ਇਹ ਪਲਾਨ 1 ਸਤੰਬਰ 2020 ਤੋਂ ਗਾਹਕਾਂ ਲਈ ਉਪਲੱਬਧ ਹੋ ਗਿਆ ਹੈ। 

ਗਾਹਕ ਇਹ ਨਵੇਂ ਰੀਚਾਰਜ ਪਲਾਨ ਨੂੰ ਕੰਪਨੀ ਦੀ ਅਧਿਕਾਰਤ ਸਾਈਟ ’ਤੇ ਜਾ ਕੇ ਐਕਟਿਵੇਟ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਆਪਣੇ ਰਿਜਸਟਰਡ ਮੋਬਾਇਲ ਨੰਬਰ ਤੋਂ 123 ਨੰਬਰ ’ਤੇ PLAN BSNL1499 ਲਿਖ ਕੇ SMS ਵੀ ਭੇਜ ਸਕਦੇ ਹੋ। 


Rakesh

Content Editor

Related News