BSNL ਦੇ 3 ਸ਼ਾਨਦਾਰ ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

Sunday, Aug 08, 2021 - 05:45 PM (IST)

BSNL ਦੇ 3 ਸ਼ਾਨਦਾਰ ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– BSNL ਨੇ ਆਪਣੇ ਗਾਹਕਾਂ ਲਈ ਹਾਲ ਹੀ ’ਚ ਤਿੰਨ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪਲਾਨਸ ’ਚ 201 ਰੁਪਏ, 187 ਰੁਪਏ ਅਤੇ 1,499 ਰੁਪਏ ਦਾ ਪਲਾਨ ਸ਼ਾਮਲ ਹੈ ਜਿਨ੍ਹਾਂ ਨੂੰ ਹੁਣ ਰਾਜਸਥਾਨ ਸਰਕਿਲ ’ਚ ਵੀ ਉਪਲੱਬਧ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਲਾਨਸ ਨੂੰ ਇਨਐਕਟਿਵ ਗਾਹਕ ਵੀ ਇਸਤੇਮਾਲ ਕਰਕੇ ਆਪਣੇ ਸਰਵਿਸ ਨੂੰ ਐਕਟਿਵ ਕਰ ਸਕਦੇ ਹਨ। 

BSNL ਦਾ 201 ਰੁਪਏ ਵਾਲਾ ਪਲਾਨ
ਰਾਜਸਥਾਨ ਸਰਕਿਲ ਦੇ ਗਾਹਕਾਂ ਲਈ BSNL 201 ਰੁਪਏ ਦਾ ਪ੍ਰੀਪੇਡ ਪਲਾਨ ਲੈ ਕੇ ਆਈ ਹੈ ਜਿਸ ਵਿਚ 90 ਦਿਨਾਂ ਦੀ ਮਿਆਦ ਨਾਲ 300 ਮਿੰਟ ਦੀ ਕਾਲਿੰਗ ਮਿਲਦੀ ਹੈ। ਨਾਲ ਹੀ ਇਸ ਪਲਾਨ ’ਚ ਕੁੱਲ 6 ਜੀ.ਬੀ. ਡਾਟਾ ਵੀ ਮਿਲਦਾ ਹੈ। 

BSNL ਇਸ ਪਲਾਨ ’ਤੇ ਦੇ ਰਹੀ ਛੋਟ
BSNL ਆਪਣੇ 187 ਰੁਪਏ ਦੇ ਪਲਾਨ ’ਤੇ 48 ਰੁਪਏ ਦੀ ਛੋਟ ਦੇ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ 139 ਰੁਪਏ ’ਚ ਉਪਲੱਬਧ ਕੀਤਾ ਗਿਆ ਹੈ। ਇਸ ਪਲਾਨ ’ਚ 2 ਜੀ.ਬੀ. ਦੈਨਿਕ ਹਾਈ-ਸਪੀਡ ਡਾਟਾ, ਡੇਲੀ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਵਰਗੇ ਫਾਇਦੇ ਮਿਲਦੇ ਹਨ। ਇਸ ਪਲਾਨ ਨੂੰ 28 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। 

ਹੁਣ 1,199 ਰੁਪਏ ’ਚ ਉਪਲੱਬਧ ਹੋਇਆ BSNL ਦਾ 1,499 ਰੁਪਏ ਵਾਲਾ ਪਲਾਨ
BSNL ਦਾ ਇਹ 1,499 ਰੁਪਏ ਵਾਲਾ ਪਲਾਨ 1,199 ਰੁਪਏ ਦੀ ਕੀਮਤ ਨਾਲ ਹੁਣ ਉਪਲੱਬਧ ਹੈ। ਇਸ ਪਲਾਨ ਨੂੰ 365 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਹ ਪਲਾਨ ਅਨਲਿਮਟਿਡ ਕਾਲਿੰਗ ਅਤੇ 100 ਡੇਲੀ ਐੱਸ.ਐੱਮ.ਐੱਸ. ਨਾਲ ਆਉਂਦਾ ਹੈ। ਇਸ ਵਿਚ ਕੁੱਲ 24 ਜੀ.ਬੀ. ਡਾਟਾ ਮਿਲਦਾ ਹੈ। 


author

Rakesh

Content Editor

Related News