ਬਾਕੀ ਟੈਲੀਕਾਮ ਕੰਪਨੀਆਂ ਦੀ ਨੀਂਦ ਉਡਾਉਣ ਦੀ ਤਿਆਰੀ ''ਚ BSNL! ਪੇਸ਼ ਕੀਤਾ ਨਵਾਂ ਬਜਟ ਫ੍ਰੈਂਡਲੀ ਪਲਾਨ

Tuesday, May 06, 2025 - 01:53 PM (IST)

ਬਾਕੀ ਟੈਲੀਕਾਮ ਕੰਪਨੀਆਂ ਦੀ ਨੀਂਦ ਉਡਾਉਣ ਦੀ ਤਿਆਰੀ ''ਚ BSNL! ਪੇਸ਼ ਕੀਤਾ ਨਵਾਂ ਬਜਟ ਫ੍ਰੈਂਡਲੀ ਪਲਾਨ

ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ BSNL ਇਕ ਵਾਰ ਫਿਰ ਆਪਣੇ ਨਵੇਂ ਪਲਾਨ ਲਈ ਖ਼ਬਰਾਂ ’ਚ ਹੈ। ਜਿੱਥੇ ਬਾਕੀ ਪ੍ਰਾਈਵੇਟ ਕੰਪਨੀਆਂ ਮਹਿੰਗੇ ਰੀਚਾਰਜ ਵਿਕਲਪ ਪੇਸ਼ ਕਰ ਰਹੀਆਂ ਹਨ, ਉੱਥੇ BSNL ਦਾ 897 ਰੁਪਏ ਵਾਲਾ ਪਲਾਨ ਬਜਟ ’ਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਪਲਾਨ ਦੀ ਵੈਧਤਾ 180 ਦਿਨਾਂ ਤੱਕ ਹੈ।

ਦੱਸ ਦਈਏ ਕਿ ਏਅਰਟੈੱਲ ਨੇ ਹਾਲ ਹੀ ’ਚ ਇੱਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 4000 ਰੁਪਏ ਹੈ। ਇਸ ਪਲਾਨ ’ਚ ਯੂਜ਼ਰਸ ਨੂੰ 5GB ਡੇਟਾ ਅਤੇ ਕੌਮਾਂਤਰੀ ਪੱਧਰ 'ਤੇ 100 ਮਿੰਟ ਇਨਕਮਿੰਗ ਅਤੇ ਆਊਟਗੋਇੰਗ ਕਾਲਿੰਗ ਮਿਲਦੀ ਹੈ ਤੇ ਭਾਰਤ ’ਚ ਇਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ  ਇਹ ਪਲਾਨ ਇਕ ਸਾਲ ਲਈ ਅਸੀਮਤ ਕਾਲਿੰਗ, ਹਰ ਰੋਜ਼ 1.5GB ਹਾਈ-ਸਪੀਡ ਡੇਟਾ ਅਤੇ ਰੋਜ਼ਾਨਾ 100 ਮੁਫ਼ਤ SMS ਦੀ ਪੇਸ਼ਕਸ਼ ਕਰਦਾ ਹੈ।

180 ਦਿਨਾਂ ਲਈ ਅਸੀਮਤ ਕਾਲਿੰਗ ਦਾ ਲਾਭ

BSNL ਦਾ 897 ਰੁਪਏ ਵਾਲਾ ਪ੍ਰੀਪੇਡ ਪਲਾਨ ਉਨ੍ਹਾਂ ਯੂਜ਼ਰਸ ਲਈ ਇਕ ਆਦਰਸ਼ ਵਿਕਲਪ ਹੈ ਜੋ ਵਾਰ-ਵਾਰ ਰੀਚਾਰਜ ਕਰਨ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹਨ। ਇਸ ਪਲਾਨ ’ਚ, ਯੂਜ਼ਰਸ ਨੂੰ 180 ਦਿਨਾਂ ਲਈ ਸਾਰੇ ਨੈੱਟਵਰਕਾਂ 'ਤੇ ਅਸੀਮਤ ਕਾਲਿੰਗ ਦੀ ਸਹੂਲਤ ਮਿਲਦੀ ਹੈ। ਇਸ ਨਾਲ ਹਰ ਮਹੀਨੇ ਰੀਚਾਰਜ ਕਰਨ ਦੀ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਤੇ ਯੂਜ਼ਰਸ ਬਿਨਾਂ ਕਿਸੇ ਚਿੰਤਾ ਦੇ ਮੋਬਾਈਲ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਲਚਕਦਾਰ ਡਾਟਾ ਢਾਂਚਾ ਹੈ। BSNL ਇਸ ’ਚ ਕੁੱਲ 90GB ਇੰਟਰਨੈੱਟ ਡਾਟਾ ਪ੍ਰਦਾਨ ਕਰਦਾ ਹੈੁਪ ਇਸ ’ਚ ਕੋਈ ਰੋਜ਼ਾਨਾ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਭਾਵ ਕਿ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇਕ ਦਿਨ ’ਚ ਪੂਰਾ ਡਾਟਾ ਵਰਤ ਸਕਦੇ ਹੋ ਜਾਂ ਤੁਸੀਂ ਇਸ ਨੂੰ ਛੇ ਮਹੀਨਿਆਂ ਲਈ ਹੌਲੀ-ਹੌਲੀ ਖਰਚ ਕਰ ਸਕਦੇ ਹੋ। ਕਾਲਿੰਗ ਅਤੇ ਡੇਟਾ ਦੇ ਨਾਲ, ਇਹ ਪਲਾਨ ਪ੍ਰਤੀ ਦਿਨ 100 ਮੁਫ਼ਤ SMS ਵੀ ਪ੍ਰਦਾਨ ਕਰਦਾ ਹੈ। ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਢੁੱਕਵਾਂ ਹੈ ਜੋ ਭਾਰੀ ਡੇਟਾ ਦੀ ਵਰਤੋਂ ਨਹੀਂ ਕਰਦੇ ਪਰ ਲੰਬੀ ਵੈਲੀਡਿਟੀ ਅਤੇ ਅਸੀਮਤ ਕਾਲਿੰਗ ਸਹੂਲਤ ਚਾਹੁੰਦੇ ਹਨ।


 


 


author

Sunaina

Content Editor

Related News