BSNL ਨੇ ਯੂਜ਼ਰਸ ਲਈ ਪੇਸ਼ ਕੀਤਾ ਸ਼ਾਨਦਾਰ ਆਫਰ, ਮਿਲੇਗਾ ਅਨਲਿਮਟਿਡ ਡਾਟਾ
Saturday, Dec 03, 2016 - 11:16 AM (IST)

ਜਲੰਧਰ— ਦੂਰਸੰਚਾਰ ਖੇਤਰ ਦੀ ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) 498 ਰੁਪਏ ''ਚ ਆਪਣੇ ਪ੍ਰੀਪੇਡ ਉਪਭੋਗਤਾਵਾਂ ਨੂੰ ਅਨਲਿਮਟਿਡ ਡਾਟਾ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ''ਚ ਦੱਸਿਆ ਹੈ ਕਿ ਇਸ ਪੇਸ਼ਕਸ਼ ''ਚ ਡਾਟਾ ਸਪੀਡ ਨੂੰ ਘੱਟ ਨਹੀਂ ਕੀਤਾ ਜਾਵੇਗਾ ਅਤੇ ਇਹ 14 ਦਿਨਾਂ ਲਈ ਜ਼ਾਇਜ਼ ਹੋਵੇਗਾ। ਪੂਰੇ ਦੇਸ਼ ''ਚ ਆਫਰ ਸੱਤ ਜਨਵਰੀ ਤੱਕ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ BSNL ਹਾਲ ਹੀ ''ਚ ਉਪਭੋਗਤਾਵਾਂ ਲਈ 4 ਪਲਾਨ ਲਾਂਚ ਕੀਤੇ ਹਨ। ਜਿਸ ''ਚ ਪਹਿਲਾਂ ਪਲਾਨ 1,498 ਰੁਪਏ ਦਾ ਹੈ ਜਿਸ ''ਚ ਯੂਜ਼ਰਸ ਨੂੰ 9GB ਡਾਟਾ ਮਿਲਦਾ ਸੀ ਪਰ ਹੁਣ ਯੂਜ਼ਰਸ ਇਸ ਪਲਾਨ ਦੇ ਤਹਿਤ ਪੂਰੇ 18GB ਡਾਟਾ ਦਾ ਇਸਤੇਮਾਲ ਕਰ ਸਕੇਗੀ। ਦੂਜਾ ਪਲਾਨ 2799 ਰੁਪਏ ਦਾ ਹੈ, ਜਿਸ ''ਚ 18GB ਦੀ ਬਜਾਏ 36GB ਡਾਟਾ ਦਿੱਤਾ ਜਾਵੇਗਾ। ਤੀਜਾ ਪਲਾਨ 3.998 ਰੁਪਏ ਦਾ ਹੈ, ਜਿਸ ''ਚ 30GB ਡਾਟਾ ਦੇ ਬਦਲੇ 60GB ਡਾਟਾ ਦਿੱਤਾ ਜਾਵੇਗਾ। ਉੱਥੇ ਹੀ ਚੌਥਾ ਪਲਾਨ 4,498 ਰੁਪਏ ਦਾ ਹੈ, ਜਿਸ ''ਚ 40GB ਦੀ ਬਜਾਏ 80GB ਡਾਟਾ ਦਿੱਤਾ ਜਾਵੇਗਾ।
ਜਾਹਰ ਵਾਲੀ ਗੱਲ ਹੈ ਕਿ ਰਿਲਾਂਇੰਸ ਵੱਲੋਂ ਜਿਓ ਆਫਰ ਵਧਾਏ ਜਾਣ ਦੇ ਕਾਰਨ ਟੈਲੀਕਾਮ ਕੰਪਨੀਆਂ ''ਚ ਕੀਮਤ ਛਿੜ ਚੁੱਕੀ ਹੈ। ਜਿਸ ਦਾ ਯੂਜ਼ਰਸ ਨੂੰ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ।