ਜਿਓ ਨੂੰ ਪਛਾੜਨ ਲਈ ਬੀ. ਐੱਸ. ਐੱਨ. ਐੱਲ. ਦਾ ਧਮਾਕੇਦਾਰ ਪਲਾਨ ਲਾਂਚ

02/05/2017 11:44:48 AM

ਜਲੰਧਰ- ਰਿਲਾਇੰਸ ਜਿਓ ਨੂੰ ਪਛਾੜਨ ਲਈ ਬੀ. ਐੱਸ. ਐੱਨ. ਐੱਲ. ਨੇ ਧਮਾਕੇਦਾਰ ਪਲਾਨ ਲਾਂਚ ਕੀਤਾ ਹੈ। ਬੀ. ਐੱਸ. ਐੱਨ. ਐੱਲ. ਨੇ ਆਪਣੇ 3ਜੀ ਇੰਟਰਨੈੱਟ ਪਲਾਨ ਦੀਆਂ ਕੀਮਤਾਂ ''ਚ ਭਾਰੀ ਕਟੌਤੀ ਕੀਤੀ ਹੈ। ਹੁਣ ਇਕ ਸਪੈਸ਼ਲ ਪੈਕ ਦੇ ਨਾਲ 1 ਜੀ. ਬੀ. ਡਾਟਾ ਲਈ ਸਿਰਫ 36 ਰੁਪਏ ਦੇਣੇ ਹੋਣਗੇ । 
ਇਕ ਬਿਆਨ ''ਚ ਕੰਪਨੀ ਨੇ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਬਾਜ਼ਾਰ ''ਚ ਮੁਹੱਈਆ ਆਪਣੇ ਮੌਜੂਦਾ ਸਪੈਸ਼ਲ ਟੈਰਿਫ ਵਾਊਚਰ (ਐੱਸ. ਟੀ. ਵੀ.) ''ਤੇ ਚਾਰ ਗੁਣਾ ਜ਼ਿਆਦਾ ਡਾਟਾ ਦੇਣ ਦਾ ਫੈਸਲਾ ਕੀਤਾ ਹੈ। ਹੁਣ 291 ਰੁਪਏ ਦੇ ਪਲਾਨ ''ਚ ਗਾਹਕਾਂ ਨੂੰ ਚਾਰ ਗੁਣਾ ਜ਼ਿਆਦਾ 8 ਜੀ. ਬੀ. ਡਾਟਾ ਮਿਲੇਗਾ, ਜਦੋਂ ਕਿ ਪਹਿਲਾਂ ਇਸ ਪਲਾਨ ''ਚ ਸਿਰਫ 2 ਜੀ. ਬੀ. ਡਾਟਾ ਮਿਲਦਾ ਸੀ। ਉਥੇ ਹੀ, 78 ਰੁਪਏ ਦੇ ਪਲਾਨ ''ਚ ਵੀ ਦੁੱਗਣਾ ਮਤਲਬ 2 ਜੀ. ਬੀ. ਡਾਟਾ ਮਿਲੇਗਾ। ਕੰਪਨੀ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਸਿਰਫ 36 ਰੁਪਏ ''ਚ 1 ਜੀ. ਬੀ. ਡਾਟਾ ਦੇ ਰਹੀ ਹੈ ਜੋ ਮੌਜੂਦਾ ਸਮੇਂ ''ਚ ਮਾਰਕੀਟ ''ਚ ਮੁਹੱਈਆ ਸਭ ਤੋਂ ਸਸਤੇ ਪਲਾਨਸ ''ਚੋਂ ਇਕ ਹੈ। 
ਮੌਜੂਦਾ ''ਚ ਰਿਲਾਇੰਸ ਜਿਓ 31 ਮਾਰਚ 2017 ਤੱਕ ਮੁਫਤ 4ਜੀ ਇੰਟਰਨੈੱਟ ਸਰਵਿਸ ਦੇ ਰਿਹਾ ਹੈ ਜਿਸ ''ਚ ਸਾਰੇ ਮੋਬਾਇਲ ਗਾਹਕਾਂ ਨੂੰ ਰੋਜ਼ਾਨਾ 1 ਜੀ. ਬੀ. ਮੋਬਾਇਲ ਡਾਟਾ ਮੁਫਤ ਮਿਲਦਾ ਹੈ ਜਦੋਂ ਕਿ ਹੋਰ ਨਿੱਜੀ ਸੇਵਾ ਦਾਤਾ ਕੰਪਨੀਆਂ 50 ਰੁਪਏ ਤੱਕ ''ਚ 1 ਜੀ. ਬੀ. ਡਾਟਾ ਦੇ ਰਹੀਆਂ ਹਨ ।

Related News