BSNL ਨੇ ਪੇਸ਼ ਕੀਤਾ ਨਵਾਂ ਪਲਾਨ, ਮਿਲੇਗਾ 200GB ਡਾਟਾ

08/18/2018 12:50:29 AM

ਜਲੰਧਰ—ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਬ੍ਰਾਂਡਬੈਂਡ ਪਲਾਨ ਲਾਂਚ ਕੀਤਾ ਹੈ ਜਿਸ 'ਚ ਯੂਜ਼ਰਸ ਨੂੰ 200 ਜੀ.ਬੀ. ਡਾਟਾ  ਐੱਫ.ਯੂ.ਪੀ. (ਫੇਅਰ ਯੂਜ਼ ਪਾਲਿਸੀ) ਲਿਮਿਟ ਨਾਲ ਦਿੱਤਾ ਜਾ ਰਿਹਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਦਾ ਇਹ ਪਲਾਨ ਫਿਲਹਾਲ ਕੇਰਲ ਟੈਲੀਕਾਮ ਸਰਕਲ ਲਈ ਲਾਂਚ ਕੀਤਾ ਗਿਆ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 20 ਐੱਮ.ਬੀ.ਪੀ.ਐੱਸ. ਦੀ ਸਪੀਡ ਡਾਟਾ ਮਿਲਦਾ ਹੈ।

ਬੀ.ਐੱਸ.ਐੱਨ.ਐੱਲ. 995 ਰੁਪਏ ਵਾਲਾ ਪਲਾਨ
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ 90 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ 'ਚ 200 ਜੀ.ਬੀ. ਡਾਟਾ ਐੱਫ.ਯੂ.ਪੀ. (ਫੇਅਰ ਯੂਜ਼ ਪਾਲਿਸੀ) ਲਿਮਿਟ ਨਾਲ ਦਿੱਤਾ ਜਾਂਦਾ ਹੈ। ਜੇਕਰ ਤੁਸੀਂ 200 ਜੀ.ਬੀ. ਡਾਟਾ ਦਾ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਨੂੰ 2 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਡਾਟਾ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਫ੍ਰੀ-ਮੇਲ ਆਈ.ਡੀ. ਅਤੇ 1ਜੀ.ਬੀ. ਦਾ ਕਲਾਊਡ ਸਪੇਸ ਵੀ ਦਿੱਤਾ ਜਾਂਦਾ ਹੈ।


ਬੀ.ਐੱਸ.ਐੱਨ.ਐੱਲ. ਨੇ ਲਾਂਚ ਕੀਤਾ ਐਡ-ਆਨ ਪੈਕ
ਭਾਰਤ ਸੰਚਾਰ ਨਿਗਮ ਲਿਮਟਿਡ ਨੇ ਹਾਲ ਹੀ 'ਚ ਆਪਣੇ ਪੋਸਟਪੇਡ ਕਸਟਮਰਸ ਲਈ ਐਡ-ਆਨ ਪੈਕ ਪੇਸ਼ ਕੀਤੇ ਹਨ ਜਿਸ 'ਚ ਯੂਜ਼ਰਸ ਨੂੰ ਲਿਮਿਟ ਜਾਂ ਅਨਲਿਮਟਿਡ ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇੰਨਾਂ ਐਡ-ਆਨ ਪੈਕਸ 'ਚੋਂ ਪਹਿਲਾ ਪੈਕ 240 ਰੁਪਏ ਦਾ ਹੈ ਜਿਸ 'ਚ ਯੂਜ਼ਰਸ ਨੂੰ 3.5 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਐੱਫ.ਯੂ.ਪੀ. ਸੀਮਾ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 80 ਕੇ.ਬੀ.ਪੀ.ਐੱਸ. ਦੀ ਸਪੀਡ ਨਾਲ ਡਾਟਾ ਦਾ ਲਾਭ ਮਿਲਦਾ ਹੈ। ਦੂਜਾ ਐਡ-ਆਨ ਪੈਕ 340 ਰੁਪਏ ਦਾ ਹੈ ਜਿਸ 'ਚ ਯੂਜ਼ਰਸ ਨੂੰ 3.5 ਜੀ.ਬੀ. ਡਾਟਾ ਐੱਫ.ਯੂ.ਪੀ. ਲਿਮਿਟ ਨਾਲ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਕ ਹੋਰ ਐਡ-ਆਨ ਪੈਕ 666 ਰੁਪਏ ਦਾ ਹੈ ਜਿਸ 'ਚ ਯੂਜ਼ਰਸ ਨੂੰ 11ਜੀ.ਬੀ. ਡਾਟਾ, 901 ਰੁਪਏ ਵਾਲੇ ਪੈਕ 'ਚ 20 ਜੀ.ਬੀ.ਡਾਟਾ, 1,711 ਰੁਪਏ ਵਾਲੇ ਪਲਾਨ 'ਚ 30 ਜੀ.ਬੀ. ਹੋਰ ਡਾਟਾ ਦਾ ਲਾਭ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਐੱਫ.ਯੂ.ਪੀ. ਸੀਮਾ ਖਤਮ ਹੋਣ ਤੋਂ ਬਾਅਦ 128 ਕੇ.ਬੀ.ਪੀ.ਐੱਸ. ਦੀ ਸਪੀਡ ਨਾਲ ਡਾਟਾ ਦਾ ਲਾਭ ਮਿਲਦਾ ਹੈ।  


Related News