BSNL ਦਾ ਧਮਾਕੇਦਾਰ ਪਲਾਨ, 250 ਰੁਪਏ ਤੋਂ ਵੀ ਘੱਟ ’ਚ ਰੋਜ਼ਾਨਾ ਮਿਲੇਗਾ 3GB ਡਾਟਾ

Monday, Nov 23, 2020 - 11:25 AM (IST)

BSNL ਦਾ ਧਮਾਕੇਦਾਰ ਪਲਾਨ, 250 ਰੁਪਏ ਤੋਂ ਵੀ ਘੱਟ ’ਚ ਰੋਜ਼ਾਨਾ ਮਿਲੇਗਾ 3GB ਡਾਟਾ

ਗੈਜੇਟ ਡੈਸਕ– ਕੋਰੋਨਾ ਕਾਲ ’ਚ ਘਰ ਰਹਿਣ ਨਾਲ ਮੋਬਾਇਲ ਡਾਟਾ ਦਾ ਖ਼ਰਚ ਕਾਫੀ ਵਧ ਗਿਆ ਹੈ। ਇਸ ਦੇ ਨਾਲ-ਨਾਲ ਸਾਡੇ ਫੋਨ ਬਿੱਲ ਅਤੇ ਰੀਚਾਰਜ ਕਰਨ ’ਚ ਵੀ ਕਾਫੀ ਪੈਸੇ ਲੱਗ ਰਹੇ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਕੋਈ ਅਜਿਹਾ ਪਲਾਨ ਲੱਭ ਰਹੇ ਹੋ ਜਿਸ ਵਿਚ ਘੱਟ ਕੀਮਤ ’ਚ ਜ਼ਿਆਦਾ ਫਾਇਦੇ ਮਿਲਦੇ ਹੋਣ ਤਾਂ ਤੁਹਾਡੇ ਲਈ ਬੀ.ਐੱਸ.ਐੱਨ.ਐੱਲ. ਬਿਹਤਰ ਆਪਸ਼ਨ ਸਾਬਤ ਹੋ ਸਕਦਾ ਹੈ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ

ਜੀ ਹਾਂ, ਭਾਰਤ ਸੰਚਾਰ ਨਿਗਮ ਲਿਮਟਿਡ ਦੀ ਲਿਸਟ ’ਚ ਕਈ ਕਿਫਾਇਤੀ ਪਲਾਨ ਮੌਜੂਦ ਹਨ, ਜਿਸ ਨਾਲ ਤੁਹਾਡੇ ਕੰਮ ਆਸਾਨ ਹੋ ਸਕਦੇ ਹਨ। ਬੀ.ਐੱਸ.ਐੱਨ.ਐੱਲ. ਗਾਹਕਾਂ ਨੂੰ ਕੁਝ ਅਜਿਹੇ ਪਲਾਨ ਵੀ ਦਿੰਦੀ ਹੈ ਜਿਨ੍ਹਾਂ ਦੀ ਕੀਮਤ 250 ਰੁਪਏ ਤੋਂ ਵੀ ਘੱਟ ਹੈ ਅਤੇ ਉਸ ਵਿਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਬੀ.ਐੱਸ.ਐੱਨ.ਐੱਲ. ਗਾਹਕਾਂ ਲਈ 247 ਰੁਪਏ ਵਾਲਾ ਪ੍ਰੀਪੇਡ STV ਪਲਾਨ ਆਫਰ ਕਰਦੀ ਹੈ। ਆਓ ਜਾਣਦੇ ਹਾਂ ਇਸ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਬਾਰੇ। 

ਇਹ ਵੀ ਪੜ੍ਹੋ– ਸਿਰਫ 19 ਰੁਪਏ ’ਚ ਅਨਲਿਮਟਿਡ ਕਾਲਿੰਗ ਤੇ ਡਾਟਾ ਦੇ ਰਹੀ ਹੈ ਇਹ ਕੰਪਨੀ​​​​​​​

BSNL ਦਾ 247 ਰੁਪਏ ਵਾਲਾ ਪ੍ਰੀਪੇਡ STV
STV 247 ਬੀ.ਐੱਸ.ਐੱਨ.ਐੱਲ. ਦਾ ਇਕ ਬਿਹਤਰੀਨ ਪ੍ਰੀਪੇਡ ਪੈਕ ਹੈ। ਇਸ ਵਿਚ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਲਈ ਅਨਲਿਮਟਿਡ ਫ੍ਰੀ ਮਿੰਟ ਮਿਲਦੇ ਹਨ। ਹਾਲਾਂਕਿ, ਇਸ ਵਿਚ 250 ਮਿੰਟ ਰੋਜ਼ਾਨਾ ਦੀ ਐੱਫ.ਯੂ.ਪੀ. ਲਿਮਟ ਹੈ। ਡਾਟਾ ਦੀ ਗੱਲ ਕਰੀਏ ਤਾਂ ਗਾਹਕ ਰੋਜ਼ਾਨਾ 3 ਜੀ.ਬੀ. ਡਾਟਾ ਦਾ ਇਸਤੇਮਾਲ ਕਰ ਸਕਦੇ ਹਨ। ਡੇਲੀ ਡਾਟਾ ਦੀ ਲਿਮਟ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 80Kbps ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮੁਫ਼ਤ ਮਿਲਦੇ ਹਨ। 

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ​​​​​​​

ਬੀ.ਐੱਸ.ਐੱਨ.ਐੱਲ. ਦੇ ਇਸ ਪ੍ਰੀਪੇਡ ਪੈਕ ਦੀ ਮਿਆਦ 30 ਦਿਨਾਂ ਦੀ ਹੈ ਪਰ ਫਿਲਹਾਲ ਇਕ ਪ੍ਰਮੋਸ਼ਨਲ ਆਫਰ ਤਹਿਤ STV 247 ਨੂੰ 40 ਦਿਨਾਂ ਦੀ ਮਿਆਦ ਨਾਲ ਉਪਲੱਬਧ ਕਰਵਾਇਆ ਗਿਆ ਹੈ। ਕੁਲ ਮਿਲਾ ਕੇ ਇਸ ਰੀਚਾਰਜ ਪੈਕ ’ਚ 40 ਦਿਨਾਂ ਲਈ 120 ਜੀ.ਬੀ. ਡਾਟਾ ਮਿਲਦਾ ਹੈ ਜਦਕਿ ਦੂਜੀਆਂ ਕੰਪਨੀਆਂ ਇਸ ਕੀਮਤ ’ਚ 50 ਜੀ.ਬੀ. ਤੋਂ ਵੀ ਘੱਟ ਡਾਟਾ ਆਫਰ ਕਰ ਰਹੀਆਂ ਹਨ। STV 247 ਦੇ ਨਾਲ ਇਹ ਪ੍ਰਮੋਸ਼ਨਲ ਆਫਰ 30 ਨਵੰਬਰ, 2020 ਤਕ ਯੋਗ ਹੈ। 


author

Rakesh

Content Editor

Related News