BSNL ਦੇ ਧਮਾਕੇਦਾਰ ਪਲਾਨ ਦੀ ਹੋਈ ਵਾਪਸੀ, ਮਿਲੇਗਾ 400GB ਡਾਟਾ

Thursday, Aug 13, 2020 - 12:02 PM (IST)

BSNL ਦੇ ਧਮਾਕੇਦਾਰ ਪਲਾਨ ਦੀ ਹੋਈ ਵਾਪਸੀ, ਮਿਲੇਗਾ 400GB ਡਾਟਾ

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਆਪਣਾ ਸਭ ਤੋਂ ਖ਼ਾਸ 525 ਰੁਪਏ ਵਾਲਾ ਭਾਰਤ ਫਾਈਬਰ ਬੀਬੀ ਕੰਬੋ ਪਲਾਨ ਦੁਬਾਰਾ ਪੇਸ਼ ਕੀਤਾ ਹੈ। ਇਹ ਪਲਾਨ ਗਾਹਕਾਂ ਲਈ 7 ਨਵੰਬਰ 2020 ਤਕ ਉਪਲੱਬਧ ਰਹੇਗਾ। ਇਸ ਪਲਾਨ ’ਚ ਗਾਹਕਾਂ ਨੂੰ 400 ਜੀ.ਬੀ. ਡਾਟਾ ਮਿਲੇਗਾ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਇਸ ਪਲਾਨ ਨੂੰ ਹਰਿਆਣਾ ਰਾਜ ਤੋਂ ਹਟਾ ਦਿੱਤਾ ਸੀ। 

BSNL ਦਾ 525 ਰੁਪਏ ਵਾਲਾ ਪਲਾਨ
ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਨੂੰ ਇਸ ਪਲਾਨ ’ਚ 25 Mbps ਦੀ ਸਪੀਡ ਨਾਲ 400 ਜੀ.ਬੀ. ਡਾਟਾ ਮਿਲੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਲਾਨ ਨੂੰ ਮਹੀਨਾਵਾਰ, ਸਾਲਾਨਾ, ਦੋ-ਸਾਲਾਂ ਅਤੇ ਤਿੰਨ-ਸਾਲਾਂ ਦੇ ਆਧਾਰ ’ਤੇ ਖਰੀਦਿਆ ਜਾ ਸਕਦਾ ਹੈ।


author

Rakesh

Content Editor

Related News