ਭਾਰਤ ''ਚ ਲਾਂਚ ਹੋਈ BSA Goldstar 650 ਬਾਈਕ, ਰੰਗ ''ਤੇ ਆਧਾਰਿਤ ਹੈ ਕੀਮਤ

Sunday, Aug 18, 2024 - 04:58 PM (IST)

ਭਾਰਤ ''ਚ ਲਾਂਚ ਹੋਈ BSA Goldstar 650 ਬਾਈਕ, ਰੰਗ ''ਤੇ ਆਧਾਰਿਤ ਹੈ ਕੀਮਤ

ਆਟੋ ਡੈਸਕ- BSA Goldstar 650 ਬਾਈਕ ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਬਾਈਕ ਦੀ ਕੀਮਤ 6 ਕਲਰ ਆਪਸ਼ਨ ਦੇ ਹਿਸਾਬ ਨਾਲ ਰੱਖੀ ਗਈ ਹੈ। Highland Green ਅਤੇ Insignia Red ਦੀ ਕੀਮਤ 2.99 ਲੱਖ ਰੁਪਏ, Midnight Black ਅਤੇ Dawn Silver ਦੀ ਕੀਮਤ 3.12 ਲੱਖ ਰੁਪਏ, Shadow Black ਦੀ ਕੀਮਤ 3.16 ਲੱਖ ਰੁਪਏ, Legacy Edition ਅਤੇ Sheen Silver ਦੀ ਕੀਮਤ 3.35 ਲੱਖ ਰੁਪਏ ਐਕਸ-ਸ਼ੋਅਰੂਮ ਤੈਅ ਕੀਤੀ ਗਈ ਹੈ।

ਇੰਜਣ

BSA Goldstar 650 'ਚ 652cc ਸਿੰਗਲ ਸਿਲੰਡਰ, ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ ਜੋ ਭਾਰਤ 'ਚ ਸਿੰਗਲ ਸਿਲੰਡਰ ਦਾ ਸਭ ਤੋਂ ਵੱਡਾ ਇੰਜਣ ਹੈ। ਇਸ ਨਾਲ 45bhp ਦੀ ਪਾਵਰ ਅਤੇ 55 Nm ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

PunjabKesari

ਫੀਚਰਜ਼

ਇਸ ਬਾਈਕ 'ਚ ਟੈਲੀਸਕੋਪਿਕ ਹਾਈਡ੍ਰੋਲਿਕ ਫੋਰਕ ਦੇ ਨਾਲ ਟਿਊਬ ਕਵਰ, ਡਿਊਲ ਚੈਨਲ ਏ.ਬੀ.ਐੱਸ., ਐਲੂਮਿਨੀਅਮ ਦੇ ਐਕਸਲ ਰਿਮ, ਪਿਰਾਲੀ ਟਾਇਰ, ਬ੍ਰੇਮਬੋ ਦੇ ਬ੍ਰੇਕ, 12 ਵੋਲਟ ਸਾਕੇਟ, ਯੂ.ਐੱਸ.ਬੀ. ਚਾਰਜਰ ਪੋਰਟ ਅਤੇ ਡਿਜੀਟਲ-ਐਨਾਲੌਗ ਇੰਸਟਰੂਮੈਂਟ ਕਲੱਸਟਰ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News