ਹੋਂਡਾ ਲਿਆਈ ਨਵੀਂ CD 110 Dream, ਜਾਣੋ ਕੀਮਤ ਤੇ ਖੂਬੀਆਂ

06/04/2020 2:12:08 AM

ਆਟੋ ਡੈਸਕ– ਹੋਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਬੀ.ਐੱਸ.-6 ਇੰਜਣ ਨਾਲ ਆਪਣੀ CD 110 Dream ਬਾਈਕ ਲਾਂਚ ਕੀਤੀ ਹੈ। ਇਸ ਬਾਈਕ ਦੀ ਕੀਮਤ 62,729 ਰੁਪਏ ਰੱਖੀ ਗਈਹੈ। ਕੰਪਨੀ ਇਸ ਨੂੰ ਸਟੈਂਡਰਡ ਅਤੇ ਡੀਲਕਸ ਮਾਡਲਾਂ ’ਚ ਮੁਹੱਈਆ ਕਰੇਗੀ। ਇਸ ਦੇ ਸਟੈਂਡਰਡ ਮਾਡਲ ’ਚ ਕਾਲੇ ਰੰਗ ਦੇ ਨਾਲ ਲਾਲ, ਨੀਲਾ, ਗ੍ਰੇਅ ਅਤੇ ਕੈਬਿਨ ਗੋਲਡ ਰੰਗ ਦਾ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਡੀਲਕਸ ਮਾਡਲ ’ਚ ਕਾਲਾ, ਜੈਨੀ ਗ੍ਰੇ ਮਟੈਲਿਕ, ਇੰਪੀਰੀਅਲ ਲਾਲ ਮਟੈਲਿਕ ਅਤੇ ਐਥਲੈਟਿਕ ਨੀਲਾ ਮਟੈਲਿਕ ਰੰਗ ਮਿਲੇਗਾ। ਦੱਸ ਦੇਈਏ ਕਿ ਕੰਪਨੀ ਨੇ 25 ਮਈ ਤੋਂ ਆਪਣਾ ਉਤਪਾਦਨ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੇ ਡੀਲਰਸ਼ਿੱਪ ਵੀ ਖੋਲ੍ਹ ਦਿੱਤੇ ਹਨ। 

PunjabKesari

Honda CD 110 Dream ’ਚ ਕੀਤੇ ਗਏ ਬਦਲਾਅ
1. ਇਸ ਬਾਈਕ ’ਚ ਸਭ ਤੋਂ ਵੱਡਾ ਬਦਲਾਅ ਇਸ ਦੇ ਇੰਜਣ ’ਚ ਦੇਖਣ ਨੂੰ ਮਿਲਿਆ ਹੈ ਜੋ ਕਿ ਹੁਣ ਬੀ.ਐੱਸ.-6 ਹੈ ਅਤੇ 110ਸੀਸੀ ਤੋਂ ਇਲਾਵਾ ਫਿਊਲ ਇੰਜੈਕਸ਼ਨ ਤਕਨੀਕ ਨੂੰ ਵੀ ਸੁਪੋਰਟ ਕਰਦਾ ਹੈ। 
2. ਇਸ ਬਾਈਕ ’ਚ ਨਵੇਂ ਡੀਸੀ ਹੈੱਡਲੈਂਪ ਲੱਗੇ ਹਨ, ਉਥੇ ਹੀ ਇਸ ਦੀ ਸੀਟ ਨੂੰ ਪਹਿਲਾਂ ਨਾਲੋਂ ਲੰਬੀ (15mm ਜ਼ਿਆਦਾ) ਅਤੇ ਆਰਾਮਦਾਇਕ ਬਣਾਇਆ ਗਿਆ ਹੈ। 
3. ਬ੍ਰੇਕਿੰਗ ਲਈ ਕਾਂਬੀ ਬ੍ਰੇਕਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ। 
4. ਇਸ ਬਾਈਕ ਨੂੰ ਨਵਾਂ ਸਟਾਈਲ ਦਿੰਦੇ ਹੋਏ ਇਸ ਦੇ ਟੈਂਕ ਅਤੇ ਸਾਈਡ ਕਵਰ ’ਚ ਆਕਰਸ਼ਕ ਗ੍ਰਾਫਿਕਸ ਵਾਲੇ ਸਟਿਕਰ ਲਗਾਏ ਗਏ ਹਨ। 
5. ਹੋਂਡਾ ਸੀਡੀ 110 ਡਰੀਮ ਬੀ.ਐੱਸ.-6 ’ਚ 5 ਸਪੋਕ ਅਲੌਏ ਵ੍ਹੀਲਜ਼ ਲੱਗੇ ਹਨ। 
6. ਬਾਈਕ ’ਚ HET ਟਿਊਬਲੈੱਸ ਟਾਇਰ ਲੱਗੇ ਹਨ ਯਾਨੀ ਤੁਸੀਂ ਕਹਿ ਸਕਦੇ ਹੋ ਕਿ ਇਸ ਸ਼ਾਨਦਾਰ ਬਾਈਕ ਨੂੰ ਪੂਰੀ ਤਰ੍ਹਾਂ ਇਕ ਨਵੇਂ ਅਵਤਾਰ ’ਚ ਲਿਆਇਆ ਗਿਆ ਹੈ। 

PunjabKesari


Rakesh

Content Editor

Related News