ਹੀਰੋ ਨੇ ਲਾਂਚ ਕੀਤੀ BS-6 ਸਪਲੈਂਡਰ ਪਲੱਸ, ਸ਼ੁਰੂਆਤੀ ਕੀਮਤ 59,600 ਰੁਪਏ

02/15/2020 1:11:17 PM

ਆਟੋ ਡੈਸਕ– ਹੀਰੋ ਨੇ ਆਖਿਰਕਾਰ ਬੀ.ਐੱਸ.-6 ਇੰਜਣ ਦੇ ਨਾਲ ਨਵੀਂ ਸਪਲੈਂਡਰ ਪਲੱਸ ਬਾਈਕ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 59,600 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਿਆਇਆ ਗਿਆ ਹੈ। ਯਾਨੀ ਕੰਪਨੀ ਨੇ ਇਸ ਦੀ ਕੀਮਤ ’ਚ ਲਗਭਗ 10,000 ਰੁਪਏ ਦਾ ਵਾਧਾ ਕੀਤਾ ਹੈ। 
- ਦੱਸ ਦੇਈਏ ਕਿ ਹੀਰੋ ਸਪਲੈਂਡਰ ਪਲੱਸ ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਹੈ, ਇਸੇ ਕਾਰਨ ਇਸ ਨੂੰ ਕਿੱਕ ਸਟਾਰਟ, ਸੈਲਫ ਸਟਾਰਟ, ਅਲੌਏ ਵ੍ਹੀਲ ਅਤੇ ਆਈ.3ਐੱਸ ਵੇਰੀਐਂਟ ’ਚ ਉਤਾਰਿਆ ਗਿਆ ਹੈ, ਜਿਨ੍ਹਾਂ ਦੀਆਂ ਐਕਸ ਸ਼ੋਅਰੂਮ ਕੀਮਤਾਂ 59,600 ਰੁਪਏ, 61,900 ਰੁਪਏ ਅਤੇ 63,110 ਰੁਪਏ ਹਨ। 

ਇੰਜਣ
ਨਵੇਂ ਸਪਲੈਂਡਰ ਪਲੱਸ ’ਚ ਫਿਊਲ ਇੰਜੈਕਸ਼ਨ ਤਕਨੀਕ ਦੇ ਨਾਲ ਕੰਪਨੀ ਨੇ ‘ਐਕਸ ਸੈਂਸ’ ਟੈਕਨੋਲੋਜੀ ਨੂੰ ਵੀ ਸ਼ਾਮਲ ਕੀਤਾ ਹੈ। ਇਸ ਬਾਈਕ ’ਚ 100 ਸੀਸੀ ਦਾ ਇੰਜਣ ਲੱਗਾ ਹੈ ਜੋ 7.91 ਬੀ.ਐੱਚ.ਪੀ ਦੀ ਪਾਵਰ ਅਤੇ 8.05 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 


Related News