ਭਾਰਤੀ ਸੇਨਾ ਨੇ ਕੀਤਾ Brahmos ਦਾ ਲਗਾਤਾਰ ਦੂਜਾ ਸਫਲ ਪਰੀਖਣ

Thursday, May 04, 2017 - 01:42 PM (IST)

ਭਾਰਤੀ ਸੇਨਾ ਨੇ ਕੀਤਾ Brahmos ਦਾ ਲਗਾਤਾਰ ਦੂਜਾ ਸਫਲ ਪਰੀਖਣ

ਜਲੰਧਰ- ਭਾਰਤੀ ਸੇਨਾ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਬ੍ਰਹਮੋਸ ਬਲਾਕ 3 ਜ਼ਮੀਨ ਆਧਾਰਿਤ ਕਰੂਜ਼ ਮਿਜ਼ਾਈਲ ਦਾ ਅੰਡੇਮਾਨ ਅਤੇ ਨਿਕੋਵਾਰ ਦੀਪ ਸਮੂਹ ''ਚ ਸਫਲ ਪਰੀਖਣ ਕੀਤਾ। ਕਰੂਜ਼ ਮਿਜ਼ਾਈਲ ਦਾ ਪਰੀਖਣ ਮੰਗਲਵਾਰ ਨੂੰ ਵੀ ਕੀਤਾ ਗਿਆ ਸੀ। ਸੇਨਾ ਨੇ ਕਿਹਾ ਹੈ ਕਿ ਮਿਜ਼ਾਈਲ ਨੇ ਕਾਪੀਬੁੱਕ ਤਰੀਕੇ ਨਾਲ ਸਾਰੀਆਂ ਉਡਾਨਾਂ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਸਟਿਕਤਾ ਨਾਲ ਸਫਲਤਾਪੂਰਵਕ ਟੀਚੇ ''ਤੇ ਹਮਲਾ ਕੀਤਾ।

ਸੇਨਾ ਨੇ ਕਿਹਾ ਹੈ ਕਿ ਇਹ ਲਗਾਤਾਰ ਪੰਜਵਾਂ ਮੌਕਾ ਹੈ, ਜਦੋਂ ਬ੍ਰਹਮੋਸ ਦੇ ਬਲਾਕ-3 ਸੰਸਕਰਨ ਦਾ ਸਫਲਤਾਪੂਰਵਕ ਪਰੀਖਣ ਕੀਤਾ ਗਿਆ ਹੈ ਅਤੇ ਭੂਮੀ ''ਤੇ ਹਮਲਾ ਕਰਨ ਦੇ ਮਾਮਲੇ ''ਚ ਇਸ ਦੀ ਸ਼੍ਰੇਣੀ ਦੇ ਕਿਸੇ ਹੋਰ ਹਥਿਆਰ ਨੇ ਹੁਣ ਤੱਕ ਇਹ ਅਵਿਸ਼ਵਾਸਯੋਗ ਉਪਲੱਬਧੀ ਹਾਸਲ ਨਹੀਂ ਕੀਤੀ ਹੈ।
ਰੱਖਿਆ ਬਿਆਨ ਦੇ ਮੁਤਾਬਕ ਲਗਾਤਾਰ ਸਫਲਤਮ ਪਰੀਖਣ ਨੇ ਦੁਰਜਯ ਹਥਿਆਰÎਾਂ ਨਾਲ ਮਾਰ ਕਰਨ ਦੀ ਦੇਸ਼ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਹੈ। 2 ਮਈ, 2017 ਨੂੰ ਇਸ ਸਥਾਨ ਨਾਲ ਲੰਬੀ-ਦੂਰੀ ਤੱਕ ਮਾਰ ਕਰਨ ਵਾਲੇ ਸਾਮਰਿਕ ਹਥਿਆਰਾਂ ਦਾ ਸਫਲਤਾਪੂਰਵਕ ਪਰੀਖਣ ਮੋਬਾਇਲ ਆਟੋਨਾਮਸ ਲਾਂਚਰਸ ਵਾਲੀ ਮਿਜ਼ਾਈਲ ਦੇ ਰੂਪ ''ਚ ਆਪਣੀ ਪੂਰੀ ਸਮਰੱਥਾ ਨਾਲ ਕੀਤਾ ਗਿਆ।
ਬਿਆਨ ''ਚ ਕਿਹਾ ਗਿਆ ਹੈ ਕਿ ਉੱਚ ਪੱਧਰ ਅਤੇ ਜਟਿਲ ਯੁੱਧ ਅਭਿਆਸਾਂ ਨੂੰ ਆਯੋਜਿਤ ਕਰਦੇ ਸਮੇਂ ਕਾਪੀਬੁੱਕ ਤਰੀਕੇ ਨਾਲ ਸਾਰੀਆਂ ਉਡਾਨਾਂ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਬਹੁ-ਭੂਮਿਕਾ ਵਾਲੀ ਮਿਜ਼ਾਈਲ ਨੇ ਜ਼ਮੀਨ ਆਧਾਰਿਤ ਟੀਚੇ ''ਤੇ ਵਾਂਛਿਤ ਸਟਿੱਕਤਾ ਇਕ ਮੀਟਰ ਤੋਂ ਵੀ ਘੱਟ ਰਹੀ।
ਸੇਨਾ ਦੇ ਮੁਤਾਬਕ ਸਾਲ 2007 ''ਚ ਬ੍ਰਹਮੋਸ ਨੂੰ ਆਪਨਾਉਣ ਵਾਲੀ ਦੁਨੀਆਂ ਦੀ ਪਹਿਲੀ ਥਲ ਸੇਨਾ ਦੀ ਉਪਲੱਬਧੀ ਪਾਉਣ ਵਾਲੀ ਭਾਰਤੀ ਸੇਨਾ ਇਸ ਦੁਰਜਯ ਹਥਿਆਰ ਦੀਆਂ ਕਈ ਹੋਰ ਸ਼੍ਰੇਣੀਆਂ ਨੂੰ ਵਿਕਸਿਤ ਕਰ ਚੁੱਕੀ ਹੈ। ਇ, ਮਿਜ਼ਾਈਲ ਨੂੰ ਸੰਯੁਕਤ ਰੂਪ ਤੋਂ ਭਾਰਤ ਅਨਸੰਧਾਨ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਰੂਸ ਦੇ ਐੱਨ. ਪੀ. ਓ. ਐੱਮ. ਵੱਲੋਂ ਵਿਕਸਿਤ ਕੀਤਾ ਗਿਆ ਹੈ।

Related News