ਟੈਕਨਾਲੋਜੀ ਦੀ ਬਿਹਤਰੀਨ ਮਿਸਾਲ ਹੈ ਇਹ ਹਿਉਮਨੋਇਡ ਰੋਬੋਟ (ਵੀਡੀਓ)
Wednesday, Feb 24, 2016 - 02:08 PM (IST)
ਜਲੰਧਰ— ਟੈਕਨਾਲੋਜੀ ਜਗਤ ''ਚ ਹਰ ਰੋਜ਼ ਇਕ ਨਵੀਂ ਤਕਨੀਕ ਵਿਕਸਿਤ ਹੋ ਰਹੀ ਹੈ, ਇਸ ਟੈਕਨਾਲੋਜੀ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਟੀਚੇ ਨਾਲ Boston Dynamics ਜੋ ਇਕ ਰੋਬੋਟਿਕਸ ਡਿਜ਼ਾਈਨ ਕੰਪਨੀ ਹੈ ਅਤੇ ਆਪਣੇ BigDog ਰੋਬੋਟ ਨੂੰ ਲੈ ਕੇ ਪੂਰੀ ਦੁਨੀਆ ''ਚ ਜਾਣੀ ਜਾਂਦੀ ਹੈ। ਇਸ ਕੰਪਨੀ ਨੇ ਹੁਣ ਹਾਲ ਹੀ ''ਚ ਆਪਣੇ ਨਵੇਂ ਹਿਉਮਨੋਇਡ ਐਟਲਸ (Atlas) ਰੋਬੋਟ ਨੂੰ ਵਿਕਸਿਤ ਕਰਕੇ ਰੋਬੋਟਿਕਸ ਜਗਤ ''ਚ ਇਕ ਹੋਰ ਨਵੀਂ ਮਿਸਾਨ ਕਾਇਮ ਕੀਤੀ ਹੈ। ਇਸ ਹਿਉਮਨੋਇਡ ਰੋਬੋਟ ਨੂੰ ਬਣਾ ਕੇ ਕੰਪਨੀ ਨੇ ਇਸ ''ਤੇ ਕਈ ਤਰ੍ਹਾਂ ਦੇ ਟੈਸਟ ਕਰਕੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਰੋਬੋਟ ਦੇ ਕੰਮ ਕਰਨ ਦੇ ਤਰਿਕਿਆਂ ਨੂੰ ਦਿਖਾਇਆ ਗਿਆ ਹੈ।
ਇਸ ਰੋਬੋਟ ਦੇ ਬੈਲੇਂਸ ਨੂੰ ਹੋਰ ਬਿਹਤਰੀਨ ਬਣਾਉਣ ਲਈ ਕੰਪਨੀ ਨੇ ਇਸ ਦੀ ਬਾਡੀ ''ਚ ਕਈ ਤਰ੍ਹਾਂ ਦੇ ਸੈਂਸਰਜ਼ ਲਗਾਏ ਹਨ ਜਿਨ੍ਹਾਂ ''ਚ ਪਲੱਸ LIDAR ਸਿਸਟਮ ਦੇ ਨਾਲ ਨੇਵਿਗੇਸ਼ਨ ਸੈਂਸਰ ਆਦਿ ਸ਼ਾਮਲ ਹਨ। ਇਸ ਨਵੇਂ ਰੋਬੋਟ ''ਤੇ ਘਰ ਦੇ ਅੰਦਰ ਅਤੇ ਜੰਗਲ ''ਚ ਵੱਖ-ਵੱਖ ਲੈਵਲਸ ''ਤੇ ਕਈ ਤਰ੍ਹਾਂ ਦੇ ਮਨੁੱਖੀ ਟ੍ਰੇਨਰਾਂ ਦੁਆਰਾ ਟੈਸਟ ਕੀਤੇ ਗਏ ਹਨ। ਵੀਡੀਓ ''ਚ ਦਿਖਾਇਆ ਗਿਆ ਹੈ ਕਿ ਜੇਕਰ ਰੋਬੋਟ ਨੂੰ ਕੋਈ ਪਿੱਛੋਂ ਦੀ ਧੱਕਾ ਦੇ ਕੇ ਹੇਠਾਂ ਸੁੱਟ ਦੇਵੇ ਤਾਂ ਉਹ ਆਪਣੇ-ਆਪ ਕਿਵੇਂ ਖੜ੍ਹਾ ਹੋ ਸਕਦਾ ਹੈ।