ਘਰ ''ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ

12/09/2023 6:22:13 PM

ਗੈਜੇਟ ਡੈਸਕ- ਜੇਕਰ ਤੁਹਾਡੇ ਘਰ ਵੀ ਬ੍ਰਾਡਬੈਂਡ ਇੰਟਰਨੈੱਟ ਕੁਨੈਕਸ਼ਨ ਹੈ ਅਤੇ ਚੰਗੀ ਸਪੀਡ ਨਹੀਂ ਮਿਲ ਰਹੀ ਤਾਂ ਤੁਹਾਨੂੰ ਕੰਪਨੀ ਨੂੰ ਸ਼ਿਕਾਇਤ ਕਰਨ ਤੋਂ ਪਹਿਲਾਂ ਆਪਣੇ ਰਾਊਟਰ ਦੀ ਪੋਜੀਸ਼ਨ ਨੂੰ ਚੈੱਕ ਕਰਨ ਦੀ ਲੋੜ ਹੈ। ਆਮਤੌਰ 'ਤੇ ਗਲਤ ਜਗ੍ਹਾ 'ਤੇ ਰਾਊਟਰ ਦੇ ਰੱਖੇ ਜਾਣ ਕਾਰਨ ਕੁਨੈਕਟੀਵਿਟੀ ਦੀ ਸਮੱਸਿਆ ਹੁੰਦੀ ਹੈ। ਤੁਹਾਡੇ ਘਰ 'ਚ ਵਾਈ-ਫਾਈ ਇੰਟਰਨੈੱਟ ਹੈ ਪਰ ਚੰਗੀ ਸਪੀਡ ਨਹੀਂ ਮਿਲ ਰਹੀ ਤਾਂ ਇਸਦਾ ਮਤਲਬ ਇਹ ਹੈ ਕਿ ਰਾਊਟਰ ਨੂੰ ਤੁਸੀਂ ਸਹੀ ਥਾਂ 'ਤੇ ਨਹੀਂ ਰੱਖਿਆ। ਤੁਸੀਂ ਰਾਊਟਰ ਦੀ ਥਾਂ ਨੂੰ ਬਦਲਕੇ ਚੰਗੀ ਸਪੀਡ ਹਾਸਿਲ ਕਰ ਸਕਦੇ ਹੋ। ਅੱਜ ਦੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਵਾਈ-ਫਾਈ ਰਾਊਟਰ ਦੀ ਬੈਸਟ ਪੋਜੀਸ਼ਨ ਬਾਰੇ ਦੱਸਾਂਗੇ। 

ਵਾਈ-ਫਾਈ ਰਾਊਟਰ ਨੂੰ ਜ਼ਮੀਨ ਜਾਂ ਫਰਸ਼ 'ਤੇ ਨਾ ਰੱਖੋ

ਵਾਈ-ਫਾਈ ਰਾਊਟਰ ਤੋਂ ਮਿਲਣ ਵਾਲੀ ਇੰਟਰਨੈੱਟ ਸਪੀਡ 'ਤੇ ਮੈਟਲ ਜਾਂ ਕੰਕਰੀਟ ਜਿਵੇਂ ਕੰਧ ਦੀ ਆੜ ਦਾ ਅਸਰ ਹੁੰਦਾ ਹੈ, ਇਸ ਲਈ ਇਹ ਜ਼ਰੂਰ ਦੇਖ ਲਓ ਕਿ ਵਾਈ-ਫਾਈ ਰਾਊਟਰ ਦੇ ਰਸਤੇ 'ਚ ਕੋਈ ਰੋੜਾ ਨਾ ਆ ਰਿਹਾ ਹੋਵੇ। ਨਾਲ ਹੀ ਇਸ ਰਾਊਟਰ ਨੂੰ ਜ਼ਮੀਨ 'ਤੇ ਰੱਖਣ ਤੋਂ ਬਚਣਾ ਚਾਹੀਦਾ ਹੈ। 

ਅਜਿਹੇ ਥਾਂ ਰੱਖੋ ਜਿੱਥੇ ਕੋਈ ਰੁਕਾਵਟ ਨਾ ਹੋਵੇ

ਰਾਊਟਰ ਨੂੰ ਕਿਸੇ ਅਜਿਹੀ ਥਾਂ 'ਤੇ ਨਾ ਰੱਖੋ, ਜਿੱਥੇ ਪਹਿਲਾਂ ਤੋਂ ਹੀ ਬਹੁਚ ਸਾਰਾ ਸਾਮਾਨ ਰੱਖਿਆ ਹੋਵੇ। ਵਾਈ-ਫਾਈ ਰਾਊਟਰ ਦੇ ਨੇੜੇ ਕੋਈ ਮੈਟਲ ਦਾ ਸਾਮਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਿਗਨਲ ਨੂੰ ਪ੍ਰਭਾਵਿਤ ਕਰਦਾ ਹੈ। 

ਇਲੈਕਟ੍ਰੋਨਿਕ ਗੈਜੇਟ ਤੋਂ ਦੂਰ ਰੱਖੋ

ਵਾਈ-ਫਾਈ ਰਾਊਟਰ ਨੂੰ ਕਿਸੇ ਇਲੈਕਟ੍ਰੋਨਿਕ ਗੈਜੇਟ ਦੇ ਨੇੜੇ ਨਾ ਰੱਖੋ। ਟੀਵੀ, ਬੇਬੀ ਮਾਨੀਟਰ ਬਲੂਟੁੱਥ ਹੈੱਡਸੈੱਟ, ਫ੍ਰੀਜ਼ ਵਰਗੇ ਇਲੈਕਟ੍ਰੋਨਿਕ ਸਾਮਾਨ ਤੋਂ ਰਾਊਟਰ ਨੂੰ ਦੂਰ ਰੱਖੋ। ਤੁਹਾਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਸਿਗਨਲ ਮਿਲੇਗਾ। 

ਵਾਈ-ਫਾਈ ਰਾਊਟਰ 'ਤੇ ਲੱਗੇ ਐਂਟੀਨਾ ਨੂੰ ਸਿੱਧਾ ਰੱਖੋ

ਆਮਤੌਰ 'ਤੇ ਸਾਰੇ ਰਾਊਟਰਾਂ 'ਤੇ ਬਾਹਰੀ ਸਾਈਡ 'ਚ ਐਂਟੀਨਾ ਲੱਗੇ ਹੁੰਦੇ ਹਨ ਜਿਨ੍ਹਾਂ ਨੂੰ ਐਡਜਸਟ ਕਰਕੇ ਸਿਗਨਲ ਸੁਧਾਰੇ ਜਾ ਸਕਦੇ ਹਨ। ਕਈ ਵਾਰ ਇਹ ਐਂਟਨਾ ਝੁਕੇ ਹੁੰਦੇ ਹਨ ਜਿਨ੍ਹਾਂ ਨੂੰ ਸਿੱਧਾ ਖੜ੍ਹਾ ਕਰਨ ਨਾਲ ਸਿਗਨਲ ਸਹੀ ਆਉਂਦੇ ਹਨ। 


Rakesh

Content Editor

Related News