IRCTC ''ਚ ਸ਼ਾਮਿਲ ਹੋਈ ''Book Now pay later'' ਸੇਵਾ, ਜਾਣੋ ਖਾਸੀਅਤ

Saturday, Aug 12, 2017 - 04:32 PM (IST)

IRCTC ''ਚ ਸ਼ਾਮਿਲ ਹੋਈ ''Book Now pay later'' ਸੇਵਾ, ਜਾਣੋ ਖਾਸੀਅਤ

ਜਲੰਧਰ- ਡਿਜੀਟਲ ਭੁਗਤਾਨ ਨੂੰ ਉਤਸ਼ਾਹ ਕਰਨ ਲਈ ਈ-ਕਾਮਰਸ ਪਲੇਟਫਾਰਮ  IRCTC  ਨੇ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਕਰਨ ਲਈ ਈਪੇਲੇਟਰ ਨਾਲ ਸਾਂਝੇਦਾਰੀ 'ਚ 'ਬੁੱਕ ਨਾਓ ਪੇ ਲੇਟਰ' ਚੈੱਕਆਊਟ ਸੇਵਾ ਸ਼ੁਰੂ ਕੀਤੀ ਹੈ। ਬੁੱਧਵਾਰ ਨੂੰ ਰੋਲ ਰਾਜ ਮੰਤਰੀ ਰਾਜੇਮਨ ਗੋਹੇਨ ਨੇ ਸੰਸਦ ਨੂੰ ਇਸ ਭਾਗੀਦਾਰੀ ਦੀ ਜਾਣਕਾਰੀ ਦਿੱਤੀ।
ਮੁੰਬਈ ਦੀ ਵਿੱਤੀ ਕੰਪਨੀ ਫਿੱਨਟੈੱਕ ਦੇ ਮਲਕੀਅਤ ਵਾਲੀ ਈਪੇਲੇਟਰ ਗਾਹਕਾਂ ਨੂੰ ਇਕ ਕਲਿੱਕ ਅਤੇ ਓ. ਟੀ. ਪੀ. ਤੋਂ ਟਿਕਟ ਬੁੱਕ ਕਰਨ ਦੀ ਸਹੂਲਤ ਦਿੰਦੀ ਹੈ, ਜੋ ਕ੍ਰੇਡਿਟ ਕਾਰਡ, ਨੈੱਟਬੈਂਕਿੰਗ  ਆਦਿ ਵਰਗੇ ਹੋਰ ਪਾਰੰਪਰਕ ਆਪਸ਼ਨਾਂ ਦੀ ਤੁਲਨਾ 'ਚ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਆਸਾਨ ਅਤੇ ਤੇਜ਼ ਬਣਾ ਦਿੰਦਾ ਹੈ। 
ਮੰਤਰੀ ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਇਸ ਬੂਕਿੰਗ ਪ੍ਰਕਿਰਿਆ ਲਈ ਇਕ ਵਾਰ ਸਾਈਨ-ਅਪ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਲਈ ਗਾਹਕਾਂ ਨੂੰ ਪੈਨ/ਆਧਾਰ ਨੰਬਰ ਨਾਲ ਆਪਣੀ ਜਾਣਕਾਰੀ ਦਰਜ ਕਰਨੀ ਹੁੰਦੀ ਹੈ। ਆਪਣੇ ਟ੍ਰੇਡਮਾਰਕਯੁਕਤ ਐਲਗੋਰਿਦਮ ਦਾ ਪ੍ਰਯੋਗ ਕਰ ਕੇ, ਈ-ਪੇਲੇਟਰ ਰਿਅਲਟਾਈਮ 'ਚ ਗਾਹਕ ਨੂੰ ਖਰਚ ਕਰਨ ਦੀ ਸੀਮਾ ਉਪਲੱਬਧ ਕਰਾਉਂਦਾ ਹੈ, ਜਿਸ ਦਾ ਪ੍ਰਯੋਗ ਬਾਅਦ 'ਚ ਬੂਕਿੰਗ ਕਰਨ ਲਈ ਕੀਤਾ ਜਾ ਸਕਦਾ ਹੈ। 
ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਸ ਸੇਵਾ ਨੂੰ ਵੈੱਬਸਾਈਟ 'ਤੇ ਭੁਗਤਾਨ ਆਪਸ਼ਨਾਂ ਦੀ ਸੂਚੀ 'ਚ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਨਿਯਮ ਸ਼ਰਤਾਂ ਵੀ ਦਿੱਤੀਆਂ ਗਈਆਂ ਹਨ। ਗਾਹਕ ਬੂਕਿੰਗ ਕਰਨ ਦੇ 14 ਦਿਨ੍ਹਾਂ ਦੇ ਅੰਦਰ ਹੀ ਕਦੀ ਵੀ ਆਨਲਾਈਨ ਤਰੀਕਿਆਂ ਦਾ ਪ੍ਰਯੋਗ ਕਰ ਕੇ ਭੁਗਤਾਨ ਕਰ ਸਕਦੇ ਹਨ, ਜਿਸ ਨਾਲ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਤੋਂ ਕੈਸ਼ਲੈਸ ਅਤੇ ਡਿਜੀਟਲ ਬਣ ਰਹੀ ਹੈ। ਮੰਤਰਾਲੇ ਨੇ ਆਧਿਕਾਰਿਤ ਟਵਿਟ 'ਚ ਕਿਹਾ ਹੈ ਕਿ ਹੁਣ ਰੇਲ ਟਿਕਟ ਬੁੱਕ ਕਰੋ ਅਤੇ ਬਾਅਦ 'ਚ ਭੁਗਤਾਨ ਕਰੋ।


Related News