ਬੋਇੰਗ ਨੇ ਲਾਂਚ ਕੀਤਾ ਲਾਂਗੈਸਟ ਰੇਂਜ ਬਿਜ਼ਨੈੱਸ ਜੈੱਟ

12/12/2018 10:38:03 AM

ਗੈਜੇਟ ਡੈਸਕ– ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਆਪਣੇ ਲਾਂਗੈਸਟ ਰੇਂਜ BBJ 777X ਬਿਜ਼ਨੈੱਸ ਜੈੱਟ ਨੂੰ ਲਾਂਚ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਨੇ ਪ੍ਰੈੱਸ ਰਿਲੀਜ਼ ਵਿਚ ਦੱਸਿਆ ਕਿ ਜੇ ਇਸ ਨੂੰ ਤੇਲ ਨਾਲ ਫੁਲ ਕਰ ਦਿੱਤਾ ਜਾਵੇ ਤਾਂ ਇਕ ਵਾਰ ਵਿਚ ਹੀ ਇਸ ਨਾਲ ਅੱਧੀ ਦੁਨੀਆ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਇਕੋ ਵਾਰ ਵਿਚ 21570 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦਾ ਹੈ ਮਤਲਬ ਇਸ ਨੂੰ ਲੰਮੀ ਦੂਰੀ ਦੀ ਯਾਤਰਾ ਕਰਨ ਅਤੇ ਬਿਨਾਂ ਫਲਾਈਟ ਬਦਲੇ ਮੰਜ਼ਿਲ ਤਕ ਪਹੁੰਚਣ ਲਈ ਤਿਆਰ ਕੀਤਾ ਗਿਆ ਹੈ।

ਕੰਪਨੀ ਨੇ ਦੱਸਿਆ ਹੈ ਕਿ ਇਸ ਵਿਚ GE9X ਹਾਈ-ਬਾਈਪਾਸ ਟਰਬੋਫੈਨ ਏਅਰਕ੍ਰਾਫਟ ਇੰਜਣ ਲੱਗਾ ਹੈ, ਇਸ ਦੇ ਨਾਲ ਹੀ ਇਸ ਦਾ ਵਿੰਗਸਪੈਨ ਮਤਲਬ ਇਕ ਪਰ ਤੋਂ ਦੂਜੇ ਪਰ ਦੀ ਦੂਰੀ 235 ਫੁੱਟ ਦੱਸੀ ਗਈ ਹੈ। ਇਨ੍ਹਾਂ ਨੂੰ ਕਾਫੀ ਹੱਦ ਤਕ ਮੌਜੂਦਾ ਪੈਸੰਜਰ ਜਹਾਜ਼ ਬੋਇੰਗ 777-8 ਤੇ 777-9 ’ਤੇ ਆਧਾਰਤ ਤਿਆਰ ਕੀਤਾ ਗਿਆ ਹੈ ਪਰ ਇਨ੍ਹਾਂ ਵਿਚ ਹੁਣ 350 ਦੀ ਬਜਾਏ 425 ਯਾਤਰੀ ਬੈਠ ਸਕਣਗੇ। ਹੈੱਡ ਆਫ ਬੋਇੰਗ ਬਿਜ਼ਨੈੱਸ ਜੈੱਟ Greg Laxton ਨੇ ਕਿਹਾ ਕਿ ਜਿਹੜੇ ਲੋਕ ਸਿੱਧੇ ਟੀਚੇ ਤਕ ਪਹੁੰਚਣਾ ਚਾਹੁੰਦੇ ਹਨ ਅਤੇ ਬੈਸਟ ਸਪੇਸ ਤੇ ਕੰਫਰਟ ਚਾਹੁੰਦੇ ਹਨ, ਉਨ੍ਹਾਂ ਲਈ ਹੀ ਇਸ ਨੂੰ ਬਣਾਇਆ ਗਿਆ ਹੈ।


Related News