BMW ਨੇ ਵਾਪਸ ਮੰਗਵਾਏ 1,54,472 ਵਾਹਨ
Monday, Oct 31, 2016 - 01:03 PM (IST)

ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨੇ ਫਿਊਲ ਪੰਪ ਦੀ ਖਰਾਬੀ ਕਾਰਨ ਅਮਰੀਕਾ ਅਤੇ ਕੈਨੇਡਾ ''ਚ ਵਿਕੇ ਆਪਣੇ 1,54,472 ਵਾਹਨਾਂ ਨੂੰ ਵਾਪਸ ਮੰਗਾਉਣ ਦਾ ਐਲਾਨ ਕੀਤਾ ਹੈ।
ਅਮਰੀਕੀ ਸੁਰੱਖਿਆ ਰੈਗੂਲੇਟਰ ਨੂੰ ਮਿਲੇ ਦਸਤਾਵੇਜ਼ਾਂ ਮੁਤਾਬਕ ਫਿਊਲ ਪੰਪ ਦੀ ਖਰਾਬੀ ਕਾਰਨ ਬੀ.ਐੱਮ.ਡਬਲਯੂ. ਸਾਲ 2007 ਤੋਂ 2012 ਦੇ ਮਾਡਲ ਦੇ ਵਾਹਨਾਂ ਨੂੰ ਵਾਪਸ ਮੰਗਾ ਰਹੀ ਹੈ। ਵਾਹਨ ਨਿਰਮਾਤਾ ਕੰਪਨੀ ਮੁਤਾਬਕ ਇਸ ਕਾਰਨ ਕਿਸੇ ਦੇ ਹਾਦਸਾਗ੍ਰਸਤ ਹੋਣ ਦੀ ਕੋਈ ਖਬਰ ਨਹੀਂ ਹੈ। ਸਾਲ 2014 ਤੋਂ ਬੀ.ਐੱਮ.ਡਬਲਯੂ. ਇਸੇ ਖਰਾਬੀ ਕਾਰਨ ਚੀਨ, ਜਪਾਨ ਅਤੇ ਦੱਖਣ ਕੋਰੀਆ ''ਚ ਵਿਕੇ ਵਾਹਨਾਂ ਨੂੰ ਵਾਪਸ ਮੰਗਵਾ ਚੁੱਕੀ ਹੈ।
ਬੀ.ਐੱਮ.ਡਬਲਯੂ. ਵਾਹਨ ਮਾਲਿਕਾਂ ਅਤੇ ਡੀਲਰਾਂ ਨੂੰ ਫਿਊਲ ਪੰਪ ਬਦਲਣ ਬਾਰੇ ਸੂਚਿਤ ਕਰੇਗੀ। ਦਸੰਬਰ ਦੀ ਸ਼ੁਰੂਆਤ ਤੋਂ ਵਾਪਸ ਮੰਗਵਾਏ ਗਏ ਵਾਹਨਾਂ ਲਈ ਫਿਊਲ ਪੰਪ ਫ੍ਰੀ ਦਿੱਤੇ ਜਾਣਗੇ। ਵਾਹਨ ਮਾਲਿਕ ਇਸ ਸਬੰਧ ''ਚ ਪੂਰੀ ਜਾਣਕਾਰੀ ਲਈ ਕੰਪਨੀ ਦੇ ਉਪਭੋਗਤਾ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।