BMW ਨੇ ਭਾਰਤ ''ਚ ਲਾਂਚ ਕੀਤਾ X3 ਦਾ ਪੈਟਰੋਲ ਵੇਰੀਅੰਟ

Wednesday, Dec 07, 2016 - 05:57 PM (IST)

BMW ਨੇ ਭਾਰਤ ''ਚ ਲਾਂਚ ਕੀਤਾ X3 ਦਾ ਪੈਟਰੋਲ ਵੇਰੀਅੰਟ
ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ BMW ਨੇ X3 ਦਾ ਪੈਟਰੋਲ ਵੇਰੀਅੰਟ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਦਿੱਲੀ ਐਕਸ ਸ਼ੋਅਰੂਮ ''ਚ ਕੀਮਤ 54.90 ਲੱਖ ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦਾ ਡੀਜ਼ਲ ਇੰਜਣ ਪਹਿਲਾਂ ਤੋਂ ਹੀ ਭਾਰਤ ''ਚ ਉਪਲੱਬਧ ਸੀ ਪਰ ਅੱਜ ਕੰਪਨੀ ਨੇ ਇਸ ਦੇ ਪੈਟਰੋਲ ਵੇਰੀਅੰਟ ਨੂੰ ਵੀ ਭਾਰਤੀ ਬਾਜ਼ਾਰ ''ਚ ਉਤਾਰ ਦਿੱਤਾ ਹੈ। ਇਹ ਮਿਡ-ਸਾਈਜ਼ ਫੈਮਲੀ ਐੱਸ.ਯੂ.ਵੀ. ਮਰਸਡੀਜ਼ ਬੈਂਜ਼ ਜੀ.ਐੱਸ.ਸੀ. ਕਲਾਸ ਅਤੇ ਆਡੀ ਦੀ ਕਿਊ5 ਨੂੰ ਸਖਤ ਟੱਕਰ ਦੇਵੇਗੀ। 
BMW X3 ਪੋਟਰੋਲ ਵੇਰੀਅੰਟ ''ਚ 2.0-ਲੀਟਰ ਸਿਲੰਡਰ ਇੰਜਣ ਲੱਗਾ ਹੈ ਜੋ xDrive28i ਤਕਨੀਕ ਦੀ ਮਦਦ ਨਾਲ 245 hp ਦੀ ਪਾਵਰ ਅਤੇ 350 nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 6.5 ਸੈਕਿੰਡ ''ਚ ਫੜ੍ਹ ਲੈਂਦੀ ਹੈ। ਇਸ ਤੋਂ ਇਲਾਵਾ ਕਾਰ ''ਚ ਨਵੇਂ ਫਰੰਟ ਅਤੇ ਰਿਅਰ ਬੰਪਰਜ਼, ਵੱਡੀ ਐੱਲ.ਈ.ਡੀ. ਹੈੱਡਲਾਈਟਸ, ਨਵੇਂ ਐਲਾਏ ਵ੍ਹੀਲਸ ਅਤੇ ਨਵਾਂ ਇੰਫੋਟੈਨਮੈਂਟ ਸਿਸਟਮ ਲਗਾਇਆ ਗਿਆ ਹੈ ਜੋ ਯੂਜ਼ਰਸ ਨੂੰ ਕਾਫੀ ਆਕਰਸ਼ਿਤ ਕਰੇਗਾ।

Related News