ਬ੍ਰੇਕ ’ਚ ਖਰਾਬੀ ਕਾਰਨ BMW ਨੇ ਵਾਪਸ ਮੰਗਵਾਏ G310R ਤੇ G310GS ਮੋਟਰਸਾਈਕਲ

Thursday, Aug 29, 2019 - 01:55 PM (IST)

ਆਟੋ ਡੈਸਕ– BMW Motorrad ਨੇ ਅਮਰੀਕਾ ’ਚ ਆਪਣੇ ਦੋ ਮੋਟਰਸਾਈਕਲ ਮਾਡਲਾਂ ਨੂੰ ਰੀਕਾਲ ਕੀਤਾ ਹੈ। G310R ਅਤੇ G310GS ਮੋਟਰਸਾਈਕਲਾਂ ਨੂੰ ਕੰਪਨੀ ਨੇ ਵਾਪਸ ਮੰਗਵਾਇਆ ਹੈ ਤਾਂ ਜੋ ਇਨ੍ਹਾਂ ਦੀ ਬ੍ਰੇਕਸ ’ਚ ਆਈ ਖਰਾਬੀ ਨੂੰ ਠੀਕ ਕੀਤਾ ਜਾ ਸਕੇ। 

ਗਾਹਕਾਂ ਨੇ ਕੀਤੀ ਸੀ ਸ਼ਿਕਾਇਤ
ਬਾਈਕਸ ਦੇ ਇਨ੍ਹਾਂ ਦੋਵਾਂ ਮਾਡਲਾਂ ਦੇ ਗਾਹਕਾਂ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ ਬ੍ਰੇਕ ਲਗਾਉਣ ’ਤੇ ਅਜੀਬੋਗਰੀਬ ਆਵਾਜ਼ਨ ਸੁਣਨ ਨੂੰ ਮਿਲ ਰਹੀ ਹੈ। ਉਥੇ ਹੀ ਬ੍ਰੋਕ ਲਗਾਉਣ ’ਤੇ ਇਹ ਘੱਟ ਲੱਗਦੀ ਹੈ, ਜਿਸ ਨਾਲ ਘਟੀਆ ਪਰਫਾਰਮੈਂਸ ਮਿਲਦੀ ਹੈ ਅਤੇ ਗਾਹਕ ਬਾਈਕ ਰਾਈਡਿੰਗ ਦਾ ਮਜ਼ਾ ਨਹੀਂ ਲੈ ਪਾ ਰਹੇ ਹਨ। ਰਿਪੋਰਟ ਮੁਤਾਬਕ, ਬੀ.ਐੱਮ.ਡਬਲਯੂ. ਨੇ G310GS ਬਾਈਕ ਦੀਆਂ 2,781 ਇਕਾਈਆਂ ਅਤੇ G310R ਦੀਆਂ 2,741 ਇਕਾਈਆਂ ਵਾਪਸ ਮੰਗਵਾਈਆਂ ਹਨ। 

ਰਿਪੋਰਟ ਮੁਤਾਬਕ, ਰੀਕਾਲ ਕੀਤੇ ਗਏ ਮਾਡਲਾਂ ਨੂੰ ਸਾਲ 2017 ਤੋਂ ਸਾਲ 2019 ਦੇ ਵਿਚਕਾਰ ਤਿਆਰ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਵੀ ਇਸ ਸਮੇਂ ਦੌਰਾਨ ਇਨ੍ਹਾਂ ਦੋਵਾਂ ਮਾਡਲਾਂ ਨੂੰ ਅਮਰੀਕਾ ’ਚ ਖਰੀਦਿਆ ਹੈ ਉਹ BMW Motorrad ਡੀਲਰਸ਼ਿਪ ’ਤੇ ਜਾ ਕੇ ਬ੍ਰੇਕਸ ਨੂੰ ਠੀਕ ਕਰਵਾ ਸਕਣਗੇ। 

PunjabKesari

ਫ੍ਰੀ ’ਚ ਹੋਵੇਗੀ ਰਿਪੇਅਰ
ਰਿਪੋਰਟ ਮੁਤਾਬਕ, ਇਨ੍ਹਾਂ ਮੋਟਰਸਾਈਕਲਾਂ ਨੂੰ ਖਰੀਦਣਵਾਲੇ ਗਾਹਕਾਂ ਨੂੰ ਬ੍ਰੇਕ ਰਿਪੇਅਰ ਕਰਵਾਉਣ ’ਤੇ ਪੈਸੇ ਦੇਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਇਹ ਖਾਮੀ ਕੰਪਨੀ ਵਲੋਂ ਸਾਹਮਣੇ ਆਈ ਹੈ, ਇਸ ਲਈ ਫ੍ਰੀ ’ਚ ਬ੍ਰੇਕਸ ਦੀ ਰਿਪੇਅਰ ਕੰਪਨੀ ਕਰੇਗੀ। ਇਸ ਰੀਕਾਲ ਨੂੰ ਅਕਤੂਬਰ ਦੀ ਸ਼ੁਰੂਆਤ ’ਚ ਸ਼ੁਰੂ ਕੀਤਾ ਜਾਵੇਗਾ। 

PunjabKesari

ਗਾਹਕ BMW C 400 X ਸਕੂਟਰ ਦੀ ਵੀ ਕਰਵਾ ਸਕਦੇ ਹੋ ਰਿਪੇਅਰ
ਦੋਵਾਂ ਮੋਟਰਸਾਈਕਲਾਂ ਤੋਂ ਇਲਾਵਾ ਗਾਹਕ BMW C 400 X ਸਕੂਟਰ (2019 ਮਾਡਲ) ਦੀ ਵੀ ਬ੍ਰੇਕਸ ਦੀ ਰਿਪੇਅਰ ਕਰਵਾ ਸਕਦੇ ਹਨ। ਰਿਪੋਰਟ ਮੁਤਾਬਕ, ਇਸ ਸਕੂਟਰ ਦੀਆਂ ਵੀ 416 ਇਕਾਈਆਂ ਨੂੰ ਰੀਕਾਲ ਕੀਤਾ ਗਿਆ ਹੈ। 

BMW ਨੂੰ ਰੱਖਣਾ ਚਾਹੀਦਾ ਹੈ ਗਾਹਕਾਂ ਦਾ ਧਿਆਨ
BMW ਨੂੰ ਚਾਹੀਦਾ ਹੈ ਕਿ ਉਹ ਫ੍ਰੇਟ ਅਤੇ ਰੀਅਰ ਬ੍ਰੇਕ ਕੈਲੀਪਰਸ ਅਤੇ ਪਿਸਟਨਸ ਦੀ ਕੁਆਲਿਟੀ ਨੂੰ ਮੈਂਟੇਨ ਰੱਖੇ। ਜੇਕਰ ਇਨ੍ਹਾਂ ਦੀ ਕੁਆਲਿਟੀ ’ਚ ਚੂਕ ਰਹਿੰਦੀ ਹੈ ਤਾਂ ਇਸ ਨਾਲ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ। 


Related News