ਚਾਰ ਗੁਣਾ ਸਪੀਡ ਤੇ ਦੁੱਗਣੀ ਰੇਂਜ ਨਾਲ ਅਗਲੇ ਹਫਤੇ ਲਾਂਚ ਹੋਵੇਗਾ Bluetooth 5
Friday, Jun 10, 2016 - 01:29 PM (IST)

ਜਲੰਧਰ : ਬਲੂਟੁਥ ਸਪੈਸ਼ਲ ਇੰਟਰਨੈੱਟ ਗਰੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਮਾਰਕ ਪਾਵੇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬਲੂਟੁਥ ਦੇ ਅਗਲੇ ਸਟੈਂਡਰਡ ਵਰਜ਼ਵ ਦਾ ਨਾਂ ਬਲੂਟੁਥ 5 ਹੈ ਤੇ ਇਸ ਨੂੰ ਅਗਲੇ ਹਫਤੇ ਜਨਤਕ ਤੌਰ ''ਤੇ ਪੇਸ਼ ਕੀਤਾ ਜਾਵੇਗਾ। ਬਲੂਟੁਥ 5 ਨੂੰ ਮੌਜੂਦਾ ਬਲੂਟੁਥ ਵਾਇਰਲੈੱਸ ਸਟੈਂਡਰਡਜ਼ ਤੋਂ ਦੁੱਗਣਾ ਕਿਹਾ ਜਾ ਰਿਹਾ ਹੈ। ਇਸ ਦਾ ਮਤਲਬ ਕਿ ਬਲੂਟੁਥ 5 ਦੀ ਰੇਂਡ ਮੌਜੂਦਾ ਬਲੂਟੁਥ ਤੋਂ ਦੁੱਗਣੀ ਤੇ ਸਪੀਡ 4 ਗੁਣਾ ਤੇਜ਼ ਹੋਵੇਗੀ। ਬਲੂਟੁਥ ਐੱਸ. ਆਈ. ਜੀ. ਦਾ ਇਹ ਵੀ ਕਹਿਣਾ ਹੈ ਕਿ ਬਲੂਟੁਥ 5 ਹੋਰ ਵੀ ਕਈ ਸਰਵਿਸਾਂ ਨੂੰ ਸਪੋਰਟ ਕਰੇਗਾ।
ਬਲੂਟੁਥ 5 ਨੂੰ ਤਿਆਰ ਕਰਨ ਦੀ ਕਵਾਇਦ ਪਿਛਲੇ ਸਾਲ ਤੋਂ ਹੀ ਚੱਲ ਰਹੀ ਹੈ। ਐੱਸ. ਆਈ. ਜੀ. ਨਾਲ ਐਪਲ, ਇੰਟੈੱਲ ਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਦਾ ਸਮਰਥਨ ਹੈ ਤੇ ਇਨ੍ਹਾਂ ਵੱਲੋਂ ਬਲੂਟੁਥ 5 ਨੂੰ 16 ਜੂਨ ਲੰਡਨ ਵਿਖੇ ਲਾਂਚ ਕੀਤਾ ਜਾਵੇਗਾ।