ਗੂਗਲ ਨੂੰ ਝਟਕਾ, ਗ੍ਰਹਿ ਮੰਤਰਾਲਾ ਨੇ ਰੱਦ ਕੀਤਾ ਸਟ੍ਰੀਟ ਵਿਊ ਦਾ ਪ੍ਰਸਤਾਵ

Friday, Jun 10, 2016 - 10:44 AM (IST)

ਗੂਗਲ ਨੂੰ ਝਟਕਾ, ਗ੍ਰਹਿ ਮੰਤਰਾਲਾ ਨੇ ਰੱਦ ਕੀਤਾ ਸਟ੍ਰੀਟ ਵਿਊ ਦਾ ਪ੍ਰਸਤਾਵ
ਜਲੰਧਰ— ਮੋਦੀ ਸਰਕਾਰ ਨੇ ਅਮਰੀਕੀ ਕੰਪਨੀ ਗੂਗਲ ਨੂੰ ਵੱਡਾ ਝਟਕਾ ਦਿੱਤਾ ਹੈ। ਸੁਰੱਖਿਆ ਕਾਰਨਾਂ ਕਰ ਕੇ ਗ੍ਰਹਿ ਮੰਤਰਾਲਾ  ਨੇ ਗੂਗਲ ਸਟ੍ਰੀਟ ਵਿਊ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ ਭਾਵ ਸਟ੍ਰੀਟ ਵਿਊ ਹੁਣ ਭਾਰਤ ਵਿਚ 360 ਡਿਗਰੀ ਵਾਲੀ ਤਸਵੀਰ ਨਹੀਂ ਦਿਖਾ ਸਕੇਗਾ। ਦੱਸ ਦੇਈਏ ਕਿ ਗੂਗਲ ਵਲੋਂ ਇਸ ਬਾਰੇ ਅਪ੍ਰੈਲ 2015 ''ਚ ਪ੍ਰਪੋਜ਼ਲ ਆਇਆ ਸੀ। ਗ੍ਰਹਿ ਮੰਤਰਾਲਾ ਦੇ ਸੂਤਰਾਂ ਮੁਤਾਬਕ ਰੱਖਿਆ ਮੰਤਰਾਲਾ ਅਤੇ ਖੁਫੀਆ ਵਿਭਾਗ ਦਾ ਕਹਿਣਾ ਹੈ ਕਿ ਗੂਗਲ ਸਟ੍ਰੀਟ ਵਿਊ ਵਲੋਂ ਜਾਰੀ ਚਿੱਤਰਾਂ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। 
ਜਾਣਕਾਰੀ ਮੁਤਾਬਕ ਰੱਖਿਆ ਮੰਤਰਾਲਾ ਇਹ ਮਨਜ਼ੂਰੀ ਦੇਣ ਦੇ ਹੱਕ ਵਿਚ ਨਹੀਂ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮਨਜ਼ੂਰੀ ਨਾਲ ਵਿਜ਼ੂਅਲ ਅਤੇ ਚਿੱਤਰ ਦਾ ਫਾਇਦਾ ਅੱਤਵਾਦੀ ਵੀ ਉਠਾ ਸਕਦੇ ਹਨ। ਤਰਕ ਦਿੱਤਾ ਗਿਆ ਹੈ ਕਿ 26/11 ਮਾਮਲੇ ਵਿਚ ਵੀ ਅੱਤਵਾਦੀਆਂ ਦੇ ਆਕਾ ਵੀਡੀਓ ਦੇਖ ਕੇ ਹੀ ਦਹਿਸ਼ਗਰਦਾਂ ਨੂੰ ਨਿਰਦੇਸ਼ ਦੇ ਰਹੇ ਸਨ।

Related News