ਬਲੈਕਬੇਰੀ Key 2 Lite ਦੀ ਤਸਵੀਰ ਲੀਕ, ਜਾਣੋ ਕੀ ਹੋਵੇਗਾ ਖਾਸ
Friday, Jul 20, 2018 - 04:10 PM (IST)

ਜਲੰਧਰ— ਬਲੈਕਬੇਰੀ ਜਲਦੀ ਹੀ ਇਕ ਹੋਰ ਕੀ-ਪੈਡ ਵਾਲਾ ਸਮਾਰਟਫੋਨ ਬਲੈਕਬੇਰੀ Key 2 Lite ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਦੀਆਂ ਤਸਵੀਰਾਂ ਵੈੱਬਸਾਈਟ ਅਤੇ ਸੋਸ਼ਲ ਮੀਡੀਆ 'ਤੇ ਲੀਕ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮਾਰਟਫੋਨ ਨੂੰ ਚੀਨੀ ਕੰਪਨੀ ਟੀ.ਸੀ.ਐੱਲ. ਨੇ ਡਿਜ਼ਾਈਨ ਕੀਤਾ ਹੈ।
ਜਿਵੇਂ ਕਿ ਨਾਂ ਤੋਂ ਹੀ ਸਾਫ ਹੋ ਰਿਹਾ ਹੈ ਕਿ ਬਲੈਕਬੇਰੀ Key 2 Lite ਇਕ ਕੀ-ਪੈਡ ਵਾਲਾ ਸਮਾਰਟਫੋਨ ਹੈ। ਬਲੈਕਬੇਰੀ Key 2 ਨੂੰ ਕੰਪਨੀ ਨੇ ਪਿਛਲੇ ਮਹੀਨੇ ਲਾਂਚ ਕੀਤਾ ਸੀ। ਇਹ ਬਲੈਕਬੇਰੀ ਕੀ-ਵਨ ਦਾ ਅਗਲਾ ਐਡੀਸ਼ਨ ਹੈ। ਮੀਡੀਆ ਰਿਪੋਰਟਾਂ ਮੁਤਾਬਕ Key 2 Lite ਨੂੰ ਬਲੈਕਬੇਰੀ Key 2 ਦੇ ਮੁਕਾਬਲੇ ਘੱਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਮੁੱਖ ਕਾਰਨ ਇਸ ਸਮਾਰਟਫੋਨ ਦੀ ਪਹੁੰਚ ਘੱਟ ਬਜਟ ਵਾਲੇ ਗਾਹਕਾਂ ਤਕ ਬਣਾਉਣ ਦੀ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੇ ਸੰਭਾਵਿਤ ਫੀਚਰਸ ਬਾਰੇ...
Alleged BlackBerry Luna, a.k.a. the "KEY2 Lite" (Lite and not Mini 'cuz they supposedly have the same form factor). Said/shown to come in red, blue, and copper. pic.twitter.com/fMza9pAAZC
— Evan Blass (@evleaks) July 18, 2018
BlackBerry Key 2 Lite
ਇਸ ਫੋਨ 'ਚ ਸਨੈਪਡ੍ਰੈਗਨ 400 ਸੀਰੀਜ਼ ਦਾ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ ਜੋ ਕਿ ਇਸ ਦੇ ਹਾਈ-ਐਂਡ ਵੇਰੀਐਂਟ ਤੋਂ ਘੱਟ ਪਾਵਰਫੁੱਲ ਹੈ। ਇਸ ਫੋਨ ਨੂੰ BlackBerry Key 2੨ Mini ਵੀ ਕਿਹਾ ਜਾ ਰਿਹਾ ਹੈ। ਹਾਲਾਂਕਿ ਅਜਿਹਾ ਲੀਕ ਹੋਈਆਂ ਤਸਵਾਰਾਂ ਤੋਂ ਪਤਾ ਨਹੀਂ ਲੱਗ ਰਿਹਾ। ਦੱਸ ਦੇਈਏ ਕਿ ਲੀਕ ਹੋਈ ਤਸਵੀਰ 'ਚ ਫੋਨ ਦੇ ਬੈਕ 'ਚ ਡਿਊਲ ਰੀਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਕ ਪੈਨਲ 'ਤੇ ਬਲੈਕਬੇਰੀ ਦਾ ਲੋਗੋ ਵੀ ਦੇਖਿਆ ਜਾ ਸਕਦਾ ਹੈ।
ਕੀਮਤ
ਮੀਡੀਆ ਰਿਪੋਰਟਾਂ ਮੁਤਾਬਕ ਸਮਾਰਟਫੋਨ ਨੂੰ ਆਈ.ਐੱਫ.ਏ. ਬਰਲਿਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਨੂੰ ਅਗਸਤ ਜਾਂ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਬਲੈਕਬੇਰੀ Key੨ Mini ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 400 ਡਾਲਰ (ਕਰੀਬ 27,618 ਰੁਪਏ) ਹੋਣ ਦੀ ਸੰਭਾਵਨਾ ਹੈ ਜਦ ਕਿ Key੨ ਨੂੰ 600 ਡਾਲਰ (ਕਰੀਬ 41,400 ਰੁਪਏ) 'ਚ ਪੇਸ਼ ਕੀਤਾ ਜਾ ਸਕਦਾ ਹੈ।