ਬਲੈਕਬੇਰੀ Evolve ਅਤੇ Evolve X ਸਮਾਰਟਫੋਨਜ਼ ਭਾਰਤ ''ਚ ਹੋਏ ਲਾਂਚ

Thursday, Aug 02, 2018 - 01:47 PM (IST)

ਬਲੈਕਬੇਰੀ Evolve ਅਤੇ Evolve X ਸਮਾਰਟਫੋਨਜ਼ ਭਾਰਤ ''ਚ ਹੋਏ ਲਾਂਚ

ਜਲੰਧਰ-ਬਲੈਕਬੇਰੀ ਨੇ ਆਪਣੇ ਦੋ ਲੇਟੈਸਟ ਸਮਾਰਟਫੋਨਜ਼ ਭਾਰਤ 'ਚ ਲਾਂਚ ਕਰ ਦਿੱਤੇ ਹਨ, ਜੋ ਕਿ ਬਲੈਕਬੇਰੀ ਈਵਾਲਵ (Evolve) ਅਤੇ ਈਵਾਲਵ ਐਕਸ (Evolve X) ਨਾਂ ਨਾਲ ਪੇਸ਼ ਹੋਏ ਹਨ। ਕੀਮਤ ਦੀ ਗੱਲ ਕਰੀਏ ਤਾਂ ਈਵਾਲਵ ਦੀ ਕੀਮਤ 24,990 ਰੁਪਏ ਅਤੇ ਈਵਾਲਵ X 34,990 ਰੁਪਏ ਨਾਲ ਉਪਲੱਬਧ ਹੋਇਆ ਹੈ। ਇਹ ਸਮਾਰਟਫੋਨਜ਼ ਐਕਸਕਲੂਸਿਵ ਰੂਪ ਨਾਲ ਅਮੇਜ਼ਨ ਇੰਡੀਆ ਦੀ ਸਾਈਟ 'ਤੇ ਉਪਲੱਬਧ ਹੋਣਗੇ, ਇਨ੍ਹਾਂ 'ਚ Evolve ਇਸ ਮਹੀਨੇ ਦੇ ਅੰਤ ਤੱਕ ਅਤੇ Evolve X ਸਤੰਬਰ ਮਹੀਨੇ ਦੇ ਮਿਡ ਤੱਕ ਉਪਲੱਬਧ ਹੋ ਜਾਣਗੇ। 

 

ਬਲੈਕਬੇਰੀ Evolve X ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 2160x1080 ਪਿਕਸਲ ਰੈਜ਼ੋਲਿਊਸ਼ਨ ਨਾਲ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 2.5D ਕਾਰਨਿੰਗ ਗੋਰਿਲਾ ਗਲਾਸ 5 ਸੁਰੱਖਿਆ ਲਈ ਦਿੱਤਾ ਗਿਆ ਹੈ। ਸਮਾਰਟਫੋਨ 'ਚ ਐਂਡਰਾਇਡ 8.1 ਓਰੀਓ ਆਧਾਰਿਤ ਹੈ, ਜੋ 64 ਬਿਟ ਆਕਟਾ-ਕੋਰ ਪ੍ਰੋਸੈਸਰ ਨਾਲ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 2 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਨੂੰ ਸਪੋਰਟ ਕਰਦਾ ਹੈ। ਸਮਾਰਟਫੋਨ ਦੇ ਬੈਕ ਪੈਨਲ 'ਤੇ ਡਿਊਲ ਟੋਨ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ 13 ਮੈਗਾਪਿਕਸਲ ਸੈਕੰਡਰੀ ਸੈਂਸਰ ਮੌਜੂਦ ਹਨ। ਸੈਲਫੀ ਲਈ ਸਮਾਰਟਫੋਨ 'ਚ 16 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।

 

ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਅਤੇ ਇਹ ਫੇਸ ਅਨਲਾਕ ਫੀਚਰ ਨੂੰ ਵੀ ਸਪੋਰਟ ਕਰਦਾ ਹੈ। ਬੇਸਿਕ ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ (VOLTE) , ਵਾਈ-ਫਾਈ 802.11ac, ਬਲੂਟੁੱਥ 5LE , ਜੀ. ਪੀ. ਐੱਸ+ਗਲੋਨਾਸ, ਯੂ. ਐੱਸ. ਬੀ 2.0 ਟਾਈਪ-ਸੀ ਅਤੇ ਓ. ਟੀ. ਜੀ. ਆਦਿ ਫੀਚਰਸ ਮੌਜੂਦ ਹਨ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ ਕੁਆਲਕਾਮ ਦੀ ਕਵਿੱਕ ਚਾਰਜ 3.0 ਸਪੋਰਟ ਨਾਲ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜਿਸ ਨੂੰ ਵਾਇਰਲੈੱਸ ਤਕਨੀਕ ਨਾਲ ਚਾਰਜ ਕੀਤਾ ਜਾ ਸਕਦਾ ਹੈ। 

PunjabKesari

 

ਬਲੈਕਬੇਰੀ Evolve ਸਮਾਰਟਫੋਨ ਦੇ ਫੀਚਰਸ-
ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 2160x1080 ਪਿਕਸਲ ਸਕਰੀਨ ਰੈਜ਼ੋਲਿਊਸ਼ਨ ਅਤੇ 18:9 ਆਸਪੈਕਟ ਰੇਸ਼ੋ ਵਾਲੀ ਬੇਜ਼ਲ ਲੈੱਸ ਡਿਸਪਲੇਅ ਦਿੱਤੀ ਗਈ ਹੈ, ਜੋ ਕਾਰਨਿੰਗ ਗੋਰਿਲਾ ਗਲਾਸ 5 ਸੁਰੱਖਿਆ ਲਈ ਦਿੱਤੀ ਗਈ ਹੈ। ਸਮਾਰਟਫੋਨ 'ਚ 450 ਪ੍ਰੋਸੈਸਰ ਅਤੇ ਐਂਡਰੀਨੋ 506 ਜੀ. ਪੀ. ਯੂ. ਮੌਜੂਦ ਹੈ। ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਸਮਰੱਥਾ ਦਿੱਤੀ ਗਈ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਦੋਵਾਂ ਦੀ ਸਹੂਲਤ ਦਿੱਤੀ ਗਈ ਹੈ।

 

ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਚ ਡਾਲਬੀ ਐਟਮਸ ਤਕਨਾਲੌਜੀ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜਿਸ 'ਚ 0.3 ਕੁਵਿੱਕ ਚਾਰਜ ਅਤੇ ਬੂਸਟ ਚਾਰਜ ਮੌਜੂਦ ਹੈ। ਇਹ ਸਮਾਰਟਫੋਨ ਵਾਇਰਲੈੱਸ ਚਾਰਜਿੰਗ ਦੀ ਸਹੂਲਤ ਨਹੀਂ ਦਿੱਤੀ ਗਈ ਹੈ।ਫੋਟਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ 12 ਮੈਗਾਪਿਕਸਲ ਪ੍ਰਾਇਮਰੀ ਸੈਂਸਰ ਅਤੇ 13 ਮੈਗਾਪਿਕਸਲ ਸੈਕੰਡਰੀ ਟੈਲੀਫੋਟੋ ਲੈੱਨਜ਼ ਮੌਜੂਦ ਹੈ। ਸੈਲਫੀ ਅਤੇ ਵੀਡੀਓ ਲਈ ਫਰੰਟ 'ਤੇ 16 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ, ਜੋ ਕਿ ਵਾਈਡ ਐਂਗਲ ਸੈਲਫੀ ਮੋਡ, ਬੋਕੇਹ ਇਫੈਕਟ ਅਤੇ ਸਟੂਡੀਓ ਮੋਡ ਆਦਿ ਫੀਚਰਸ ਦਿੱਤੇ ਗਏ ਹਨ।


Related News