ਬਲੈਕਬੇਰੀ ਹੁਣ ਨਹੀਂ ਬਣਾਏਗੀ ਕਲਾਸਿਕ ਸਮਾਰਟਫੋਨ

Wednesday, Jul 06, 2016 - 02:04 PM (IST)

ਬਲੈਕਬੇਰੀ ਹੁਣ ਨਹੀਂ ਬਣਾਏਗੀ ਕਲਾਸਿਕ ਸਮਾਰਟਫੋਨ

ਜਲੰਧਰ— ਆਕਰਸ਼ਕ ਹੋਣ ਦੇ ਨਾਲ-ਨਾਲ ਵਧੀਆ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਬਲੈਕਬੇਰੀ ਨੇ ਆਪਣੇ ਮਸ਼ਹੂਰ ਸਮਾਰਟਫੋਨ ਕਲਾਸਿਕ ਦਾ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਫੋਨ ਨੂੰ ਕੰਪਨੀ ਨੇ ਕਰੀਬ 2 ਸਾਲ ਪਹਿਲਾਂ ਲਾਂਚ ਕੀਤਾ ਸੀ। ਉਸ ਸਮੇਂ ਇਸ ਫੋਨ ਨੂੰ ਬਲੈਕਬੇਰੀ ਦੇ QWERTY ਕੀਬੋਰਡ ਵਾਲੇ ਸਮਾਰਟਫੋਨਸ ਦਾ ਦੌਰ ਵਾਪਸ ਲਿਆਉਣ ਵਾਲੇ ਡਿਵਾਈਸ ਦੇ ਤੌਰ ''ਤੇ ਦੇਖਿਆ ਜਾ ਰਿਹਾ ਸੀ। 
ਜਾਣਕਾਰੀ ਮੁਤਾਬਕ ਬਲੈਕਬੇਰੀ ਆਪਣਾ ਕਲਾਸਿਕ ਮਾਡਲ ਸਮਾਰਟਫੋਨ ਬਣਾਉਣਾ ਬੰਦ ਕਰਨ ਜਾ ਰਹੀ ਹੈ। ਦੱਸ ਦਈਏ ਕਿ ਇਹ ਸਮਾਰਟਫੋਨ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ਕਿਉਂਕਿ ਇਸ ਦੁਆਰਾ ਤੁਸੀਂ ਫਿਜ਼ੀਕਲ ਕੀਬੋਰਡ ਅਤੇ ਚੱਟ ਸਕ੍ਰੀਨ ਦੋਵਾਂ ਹੀ ਤਰ੍ਹਾਂ ਨਾਲ ਆਪਣਾ ਕੰਮ ਕਰ ਸਕਦੇ ਸਨ। ਇਸ ਦੇ ਨਾਲ ਹੁਣ ਬਲੈਕਬੇਰੀ ਆਪਣੇ ਹੈਂਡਸੈੱਟ ਬਿਜ਼ਨੈੱਸ ਨਾਲ ਆਪਣਾ ਰੁਖ ਆਪਣੇ ਸਾਫਟਵੇਅਰ ਬਿਜ਼ਨੈੱਸ ਵੱਲ ਕਰ ਰਹੀ ਹੈ ਕਿਉਂਕਿ ਬਲੈਕਬੇਰੀ ਨੂੰ ਆਪਣੇ ਹੈਂਡਸੈੱਟ ਬਿਜ਼ਨੈੱਸ ਤੋਂ ਕਾਫੀ ਘਾਟਾ ਹੋ ਰਿਹਾ ਸੀ। 


Related News