ਸਾਵਧਾਨ! BigBasket ਦੇ 2 ਕਰੋੜ ਗਾਹਕਾਂ ਦਾ ਨਿੱਜੀ ਡਾਟਾ ਲੀਕ, ਡਾਰਕ ਵੈੱਬ ’ਤੇ ਹੋ ਰਹੀ ਵਿਕਰੀ
Monday, Nov 09, 2020 - 12:26 PM (IST)
ਗੈਜੇਟ ਡੈਸਕ– ਕਰਿਆਨੇ ਦੇ ਸਾਮਾਨ ਦੀ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਬਿਗ ਬਾਸਕੇਟ ਦੇ ਡਾਟਾ ’ਚ ਸੰਨ੍ਹ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਾਈਬਰ ਇੰਟੈਲੀਜੈਂਸ ਕੰਪਨੀ ਸਾਈਬਲ (Cyble) ਮੁਕਾਬਕ, ਡਾਟਾ ’ਚ ਸੰਨ੍ਹ ਲੱਗਣ ਨਾਲ ਬਿਗ ਬਾਸਕੇਟ ਦੇ ਕਰੀਬ 2 ਕਰੋੜ ਗਾਹਕਾਂ ਦਾ ਨਿੱਜੀ ਡਾਟਾ ਲੀਕ ਹੋ ਗਿਆ ਹੈ। ਇਸ ਬਾਰੇ ਬਿਗ ਬਾਸਕੇਟ ਨੇ ਬੈਂਗਲੁਰੂ ’ਚ ਸਾਈਬਰ ਕ੍ਰਾਈਮ ਸੈੱਲ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸਾਈਬਲ ਨੇ ਦੱਸਿਆ ਹੈ ਕਿ ਇਕ ਹੈਕਰ ਨੇ ਕਥਿਤ ਰੂਪ ਨਾਲ ਬਿਗ ਬਾਸਕੇਟ ਦੇ ਡਾਟਾ ਨੂੰ 30 ਲੱਖ ਰੁਪਏ ’ਚ ਵਿਕਰੀ ਲਈ ਉਪਲੱਬਧ ਕੀਤਾ ਹੈ।
ਸਾਈਬਲ ਨੇ ਬਲਾਗ ’ਚ ਦੱਸਿਆ ਕਿ ਡਾਰਕ ਵੈੱਬ ਦੀ ਨਿਯਮਿਤ ਨਿਗਰਾਨੀ ਦੌਰਾਨ ਸਾਈਬਲ ਦੀ ਸ਼ੋਧ ਟੀਮ ਨੇ ਪਾਇਆ ਕਿ ਸਾਈਬਰ ਅਪਰਾਧ ਬਾਜ਼ਾਰ ’ਚ ਬਿਗ ਬਾਸਕੇਟ ਦਾ ਡਾਟਾਬੇਸ 40,000 ਡਾਲਰ ’ਚ ਵੇਚਿਆ ਜਾ ਰਿਹਾ ਹੈ। SQL ਫਾਇਲ ਦਾ ਆਕਾਰ ਕਰੀਬ 15 ਜੀ.ਬੀ. ਦਾ ਹੈ ਜਿਸ ਵਿਚ ਕਰੀਬ 2 ਕਰੋੜ ਯੂਜ਼ਰਸ ਦਾ ਡਾਟਾ ਹੈ।
ਇਹ ਵੀ ਪੜ੍ਹੋ– Sony ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਟੀ.ਵੀ., ਕੀਮਤ ਜਾਣ ਹੋ ਜਾਵੋਗੇ ਹੈਰਾਨ
ਇਸ ਤਰ੍ਹਾਂ ਦੀ ਜਾਣਕਾਰੀ ਹੋਈ ਲੀਕ
ਇਸ ਡਾਟਾ ’ਚ ਗਾਹਕਾਂ ਦੇ ਨਾਮ, ਈ-ਮੇਲ ਆਈ.ਡੀ., ਪਾਸਵਰਡ, ਮੋਬਾਇਲ ਫੋਨ ਨੰਬਰ, ਪਤਾ, ਜਨਮ ਤਾਰੀਖ਼, ਸਥਾਨ ਅਤੇ ਆਈ.ਪੀ. ਐਡਰੈੱਸ ਦਾ ਪਤਾ ਲੱਗਾ ਹੈ।
ਬਿਗ ਬਾਸਕੇਟ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਸਾਨੂੰ ਸੰਭਾਵਿਤ ਡਾਟਾ ’ਚ ਸੰਨ੍ਹ ਲੱਗਣ ਦੀ ਜਾਣਕਾਰੀ ਮਿਲੀ ਹੈ। ਅਸੀਂ ਇਸ ਦਾ ਆਕਲਨ ਅਤੇ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਬਾਰੇ ਅਸੀਂ ਬੈਂਗਲੁਰੂ ਦੇ ਸਾਈਬਰ ਕ੍ਰਾਈਮ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ