ਵਟਸਐਪ ''ਚ ਆਇਆ ਵੱਡਾ ਬਗ, ਆਪਣੇ ਆਪ ਬਦਲ ਰਹੀ ਹੈ ਪ੍ਰਾਈਵੇਸੀ ਸੈਟਿੰਗ
Friday, Jun 19, 2020 - 10:00 PM (IST)
ਗੈਜੇਟ ਡੈਸਕ—ਦੁਨੀਆ ਦੇ ਸਭ ਤੋਂ ਵੱਡੇ ਮਲਟੀ ਮੀਡੀਆ ਮੈਸੇਜਿੰਗ ਐਪ ਵਟਸਐਪ 'ਚ ਇਕ ਬਗ ਆ ਗਿਆ ਹੈ। ਵਟਸਐਪ 'ਚ ਇਸ ਬਗ ਕਾਰਣ ਬਿਜ਼ਨੈੱਸ ਅਤੇ ਸਾਧਾਰਣ ਅਕਾਊਂਟ ਦੀ ਪ੍ਰਾਈਵੇਸੀ ਸੈਟਿੰਗ ਆਪਣੇ ਆਪ ਬਦਲ ਰਹੀ ਹੈ ਜਿਸ ਦੇ ਕਾਰਣ ਯੂਜ਼ਰਸ ਦੀ ਜਾਣਕਾਰੀ ਦੇ ਬਿਨਾਂ Last seen ਆਪਣੇ Nobody 'ਚ ਬਦਲ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਆਪਣੀ ਪ੍ਰਾਈਵੇਸੀ ਸੈਟਿੰਗਸ ਵੀ ਨਹੀਂ ਬਦਲ ਪਾ ਰਹੇ ਹਨ। ਇਸ ਬਗ ਦੀ ਪੁਸ਼ਟੀ ਵਟਸਐਪ ਨੂੰ ਟਰੈਕ ਕਰਨ ਵਾਲੀ ਸਾਈਟ WABetaInfo ਨੇ ਕੀਤੀ ਹੈ। ਬਗ ਦਾ ਜਿਹੜਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਉਹ ਆਈਫੋਨ ਦਾ ਹੈ।
WhatsApp is experiencing issues when updating privacy settings. https://t.co/tpSGoRxGsr
— WABetaInfo (@WABetaInfo) June 19, 2020
LOTS of WhatsApp users reporting privacy setting for ‘Last seen’ has switched to ‘nobody’ without notifying them
— Matt Navarra (@MattNavarra) June 19, 2020
...and can’t be changed back 😮 pic.twitter.com/I1rytV5vhn