24 ਘੰਟਿਆਂ ਦੇ ਅੰਦਰ ਹੀ ਡਾਊਨ ਹੋਇਆ BHIM ਐਪ ਦਾ ਸਰਵਰ
Sunday, Jan 01, 2017 - 05:48 PM (IST)

ਜਲੰਧਰ - ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਡਿਜ਼ੀਟਲ ਲੈਣਦੇਣ ਨੂੰ ਉਤਸ਼ਾਹ ਦੇਣ ਲਈ ਸ਼ੁੱਕਰਵਾਰ ਨੂੰ ਆਧਾਰ ਆਧਾਰਿਤ ਭੀਮ (ਭਾਰਤ ਇੰਟਰਫੇਸ ਫਾਰ ਮਨੀ) ਨਾਮ ਦੀ ਐਪ ਲਾਂਚ ਕੀਤੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਪ ਲਾਂਚ ਹੁੰਦੇ ਹੀ 24 ਘੰਟਿਆਂ ਦੇ ਅੰਦਰ ਇਸਦਾ ਸਰਵਰ ਡਾਊਨ ਹੋ ਗਿਆ। ਫਿਲਹਾਲ ਐਪ ਨੂੰ ਇਸਤੇਮਾਲ ਕਰਨ ''ਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਨੂੰ ਲੈ ਕੇ ਲੋਕਾਂ ਨੇ ਟਵਿੱਟਰ ''ਤੇ ਸ਼ਿਕਾਇਤਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਸ਼ਿਕਾਇਤਾਂ ਦੇ ਜਵਾਬ ''ਚ ਭੀਮ ਐਪ ਨਾਲ ਟਵਿੱਟਰ ''ਤੇ ਪੋਸਟ ਕੀਤਾ ਗਿਆ ਬਹੁਤ ਜ਼ਿਆਦਾ ਸਰਵਰ ਲੋਡ ਹੋਣ ਦੀ ਵਜ੍ਹਾ ਨਾਲ ਐਪ ''ਚ ਪਰੇਸ਼ਾਨੀ ਆ ਰਹੀ ਹੈ, ਨਾਲ ਹੀ ਕਿਹਾ ਗਿਆ ਕਿ ਇਸ ਨੂੰ ਹੱਲ ਕਰਨ ਲਈ ਐਪ ਦਾ ਨਵਾਂ ਵਰਜਨ ਅਪਡੇਟ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਐਪ ਨੂੰ ਫਿਲਹਾਲ ਐਂਡ੍ਰਾਇਡ ਓ. ਐੱਸ ਲਈ ਹੀ ਉਪਲੱਬਧ ਕੀਤਾ ਗਿਆ ਹੈ, ਆਈ. ਓ. ਐੱਸ ਯੂਜ਼ਰਸ ਲਈ ਅਜੇ ਇਸ ਦਾ ਲਾਂਚ ਹੋਣਾ ਬਾਕੀ ਹੈ।