BGMI ਦੀ ਵੱਡੀ ਕਾਰਵਾਈ, ਇਕ ਹਫ਼ਤੇ ’ਚ ਬੈਨ ਕੀਤੇ 40 ਹਜ਼ਾਰ ਤੋਂ ਜ਼ਿਆਦਾ ਅਕਾਊਂਟਸ, ਜਾਣੋ ਵਜ੍ਹਾ

04/23/2022 4:06:47 PM

ਗੈਜੇਟ ਡੈਸਕ– ਬੈਟਲਗ੍ਰਾਊਂਡ ਮੋਬਾਇਲ ਇੰਡੀਆ (BGMI) ਨੇ 40 ਹਜ਼ਾਰ ਤੋਂ ਜ਼ਿਆਦਾ ਅਕਾਊਂਟਸ ਨੂੰ ਹਮੇਸ਼ਾ ਲਈ ਬੈਨ ਕਰ ਦਿੱਤਾ ਹੈ। ਇਸਦੀ ਜਾਣਕਾਰੀ ਗੇਮ ਦੇ ਪਬਲਿਸ਼ਰ ਕਰਾਫਟੋਨ ਨੇ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਦੀ ਅਧਿਕਾਰਤ ਵੈੱਬਸਾਈਟ ’ਤੇ ਦਿੱਤੀ ਹੈ। ਇਨ੍ਹਾਂ ਅਕਾਊਂਟਸ ਨੂੰ 11 ਅਪ੍ਰੈਲ ਤੋਂ 17 ਅਪ੍ਰੈਲ ਵਿਚਕਾਰ ਬੈਨ ਕੀਤਾ ਗਿਆ ਹੈ। ਸਾਊਥ ਕੋਰੀਅਨ ਗੇਮ ਡਿਵੈਲਪਰ ਹਰ ਹਫ਼ਤੇ ਅਜਿਹੇ ਅਕਾਊਂਟਸ ਦੀ ਲਿਸਟ ਸਾਂਝੀ ਕਰਦਾ ਹੈ।

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ

ਦਰਅਸਲ, ਇਨ੍ਹਾਂ ਅਕਾਊਂਟਸ ਨੂੰ ਗੇਮ ’ਚ ਬੇਈਮਾਨੀ ਲਈ ਬੈਨ ਕੀਤਾ ਗਿਆ ਹੈ। ਗੇਮ ’ਚ ਬੇਈਮਾਨੀ ਕਰਨ ਵਾਲੇ ਅਜਿਹੇ ਅਕਾਊਂਟਸ, ਜਿਨ੍ਹਾਂ ਨੂੰ ਬੈਨ ਕੀਤਾ ਜਾਂਦਾ ਹੈ, ਉਨ੍ਹਾਂ ਦੀ ਲਿਸਟ ਹਰ ਹਫ਼ਤੇ ਜਾਰੀ ਹੁੰਦੀ ਹੈ। ਇਨ੍ਹਾਂ ਅਕਾਊਂਟਸ ਨੂੰ ਗਲਤ ਤਰੀਕੇ ਨਾਲ ਗੇਮ ’ਚ ਫਾਇਦਾ ਚੁੱਕਣ ਕਾਰਨ ਬੈਨ ਕੀਤਾ ਜਾਂਦਾ ਹੈ। ਹਾਲ ਹੀ ’ਚ ਕਰਾਫਟੋਨ ਨੇ BGMI ਲਈ ਨਵਾਂ ਪੈਚ ਵੀ ਜਾਰੀ ਕੀਤਾ ਸੀ, ਜਿਸ ਵਿਚ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ– Whatsapp ’ਤੇ 32 ਲੋਕ ਇਕੱਠੇ ਕਰ ਸਕਣਗੇ ਵੌਇਸ ਕਾਲ, ਆ ਰਹੇ ਹੋਰ ਵੀ ਕਈ ਕਮਾਲ ਦੇ ਫੀਚਰ

ਕਿਉਂ ਅਤੇ ਕਿੰਨੇ BGMI ਅਕਾਊਂਟਸ ਹੋਏ ਬੈਨ
ਕਰਾਫਟੋਨ ਦੀ ਨਵੀਂ ਪੋਸਟ ਮੁਤਾਬਕ, ਡਿਵੈਲਪਰ ਨੇ 41,898 ਅਕਾਊਂਟਸ ਨੂੰ 11 ਅਪ੍ਰੈਲ ਤੋਂ 17 ਅਪ੍ਰੈਲ ਵਿਚਕਾਰ ਬੇਈਮਾਨੀ ਲਈ ਬੈਨ ਕੀਤਾ ਹੈ। ਗੇਮ ਡਿਵੈਲਪਰ ਨੇ ਇਨ੍ਹਾਂ ਅਕਾਊਂਟਸ ਦੇ ਪ੍ਰੋਫਾਈਲ ਨਾਮ ਵੀ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ 4 ਅਪ੍ਰੈਲ ਤੋਂ 10 ਅਪ੍ਰੈਲ ਵਿਚਕਾਰ ਕਰਾਫਟੋਨ ਨੇ 49,327 ਅਕਾਊਂਟਸ ਨੂੰ ਬੈਨ ਕੀਤਾ ਸੀ। ਇਸਤੋਂ ਇਲਾਵਾ ਕਰਾਫਟੋਨ ਨੇ ਹਾਲ ਹੀ ’ਚ ਇਕ ਨਵੀਂ ਅਪਡੇਟ ਵੀ ਜਾਰੀ ਕੀਤੀ ਸੀ। ਇਸ ਅਪਡੇਟ ’ਚ BGMI ਦੇ ਕਈ ਬਗਸ ਅਤੇ ਗਲਿੱਚ ਨੂੰ ਦੂਰੀ ਕੀਤਾ ਹੈ।

ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ

ਹਾਲ ਹੀ ’ਚ ਜਾਰੀ ਹੋਇਆ ਹੈ ਪੈਚ ਨੋਟ
ਪੈਚ ਨੋਟ ਮੁਤਾਬਕ, ਪਲੇਅਰ Nimbus Island ’ਚ ਸਪੀਡ ਬੂਸਟ ਕਰ ਪਾ ਰਹੇ ਸਨ, ਇਸ ਗਲਿੱਚ ਨੂੰ ਦੂਰ ਕਰ ਦਿੱਤਾ ਗਿਆ ਹੈ। ਨਾਲ ਹੀ ਦੂਜੇ ਪਲੇਅਰਾਂ ਦੇ ਸੈਂਸੇਟਿਵ ਕੋਡ ਯੂਜ਼ ਕਰਨ ਤੋਂ ਰੋਕਣ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਗਿਆ ਹੈ।

ਇਕ ਸੈਂਸੇਟਿਵ ਕੋਡ ’ਚ ਯੂਜ਼ਰਸ ਦੇ ਕੈਮਰਾ, ADS (Aim Down Sight) ਅਤੇ gyroscope ਦੀ ਕਸਟਮ ਸੈਟਿੰਗ ਹੁੰਦੀ ਹੈ, ਜਿਨ੍ਹਾਂ ਨੂੰ ਦੂਜੇ ਪਲੇਅਰਾਂ ਦੇ ਨਾਲ ਆਸਾਨੀ ਨਾਸ ਸ਼ੇਅਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ BGMI ਨੂੰ ਪਬਜੀ ਮੋਬਾਇਲ ਦਾ ਦੇਸੀ ਵਰਜ਼ਨ ਹੈ। ਕਰਾਫਟੋਨ ਨੇ ਪਬਜੀ ਮੋਬਾਇਲ ਦੇ ਬੈਨ ਹੋਣ ਤੋਂ ਬਾਅਦ ਇਸ ਗੇਮ ’ਚ ਕੁਝ ਬਦਲਾਅ ਕਰਕੇ ਇਸਨੂੰ ਭਾਰਤ ’ਚ ਰੀਲਾਂਚ ਕੀਤਾ ਹੈ। ਹਾਲਾਂਕਿ, ਇਸਦਾ ਪਬਲਿਸ਼ਰ ਕਰਾਫਟੋਨ ਹੈ, ਜਦਕਿ ਪਬਜੀ ਮੋਬਾਇਲ ਚੀਨੀ ਕੰਪਨੀ ਟੈੱਨਸੈਂਟ ਦੀ ਗੇਮ ਸੀ।

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ


Rakesh

Content Editor

Related News