ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

Monday, Aug 01, 2022 - 06:08 PM (IST)

ਗੈਜੇਟ ਡੈਸਕ– ਐਂਡਰਾਇਡ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਕਈ ਮਾਲਵੇਅਰ ਵਾਲੇ ਐਪ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਐਪਸ ਦਾ ਮਕਸਦ ਯੂਜ਼ਰਸ ਦੇ ਡਾਟਾ ਨੂੰ ਚੋਰੀ ਕਰਨ ਦਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਯੂਜ਼ਰਸ ਦੀ ਬੈਂਕਿੰਗ ਡਿਟੇਲਸ, ਪਿੰਨ, ਪਾਸਵਰਡ ਅਤੇ ਦੂਜੀ ਜਾਣਖਾਰੀ ਵੀ ਹਾਸਿਲ ਕਰ ਲੈਂਦੇ ਹਨ। ਇਨ੍ਹਾਂ ਐਪਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਦੇ ਟੈਕਸਟ ਮੈਸੇਜ ਨੂੰ ਵੀ ਪੜ੍ਹ ਸਕਦੇ ਹਨ। ਅਜਿਹੇ ਮਾਲਵੇਅਰ ਵਾਲੇ ਐਪਸ ਗੂਗਲ ਦੀ ਪਲੇਅ ਸਟੋਰ ਸਕਿਓਰਿਟੀ ਨੂੰ ਬਾਈਪਾਸ ਕਰ ਦਿੰਦੇ ਹਨ। ਇਨ੍ਹਾਂ ਨੂੰ ਡ੍ਰੋਪ ਐਪਸ ਵੀ ਕਿਹਾ ਜਾਂਦਾ ਹੈ। ਇਸ ਨੂੰ ਲੈ ਕੇ ਸਕਿਓਰਿਟੀ ਰਿਸਰਚਰ Trend Micro ਨੇ ਰਿਪੋਰਟ ਕੀਤਾ ਹੈ। 

ਇਹ ਵੀ ਪੜ੍ਹੋ– BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ

17 ਐਪਸ ਨੂੰ ਕੀਤਾ ਜਾ ਚੁੱਕਾ ਹੈ ਬੈਨ

Trend Micro ਨੇ 17 ਅਜਿਹੇ ਐਪਸ ਬਾਰੇ ਜਾਣਕਾਰੀ ਦਿੱਤੀ ਸੀ ਜੋ ਤੁਹਾਡੇ ਫੋਨ ’ਤੇ ਇੰਸਚਾਲ ਹੋ ਸਕਦੇ ਹਨ। ਇਹ ਤੁਹਾਡੇ ਨਿੱਜੀ ਡਾਟਾ ਦੀ ਵੀ ਚੋਰੀ ਕਰ ਸਕਦੇ ਹਨ। ਪਿਛਲੇ ਸਾਲ Trend Micro ਨੇ ਨਵੇਂ ਡ੍ਰੋਪਰ ਵਰਜ਼ਨ DawDropper ਬਾਰੇ ਦੱਸਿਆ ਸੀ। ਇਹ ਸਾਰੇ ਐਪਸ ਗੂਗਲ ਪਲੇਅ ਸਟੋਰ ’ਤੇ ਮੌਜੂਦ ਸਨ। ਉਦੋਂ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਸੀ। ਹੋ ਸਕਦਾ ਹੈ ਕਿ ਇਹ ਐਪਸ ਅਜੇ ਵੀ ਤੁਹਾਡੇ ਫੋਨ ’ਚ ਮੌਜੂਦ ਹੋਣ ਇੱਥੇ ਤੁਹਾਨੂੰ ਇਨ੍ਹਾਂ ਐਪਸ ਦੀ ਪੂਰੀ ਲਿਸਟ ਬਾਰੇ ਦੱਸ ਰਹੇ ਹਾਂ। ਇਹ ਐਪਸ ਜੇਕਰ ਤੁਹਾਡੇ ਫੋਨ ’ਚ ਅਜੇ ਵੀ ਮੌਜੂਦ ਹਨ ਤਾਂ ਇਨ੍ਹਾਂ ਨੂੰ ਤੁਰੰਤ ਡਿਲੀਟ ਕਰ ਦਿਓ। 

ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ

ਵੇਖੋ ਐਪਸ ਦੀ ਪੂਰੀ ਲਿਸਟ

Call Recorder APK 
Rooster VPN 
Super Cleaner- hyper & smart 
Document Scanner – PDF Creator 
Universal Saver Pro 
Eagle photo editor 
Call recorder pro+ 
Extra Cleaner 
Crypto Utils 
FixCleaner 
Universal Saver Pro 
Lucky Cleaner 
Just In: Video Motion 
Document Scanner PRO
Conquer Darkness
Simpli Cleaner
Unicc QR Scanner 

ਇਹ ਵੀ ਪੜ੍ਹੋ– ਮਹਿੰਦਰਾ ਦੀ ਨਵੀਂ Scorpio N ਨੇ ਬਣਾਇਆ ਰਿਕਾਰਡ! ਅੱਧੇ ਘੰਟੇ ’ਚ ਹੋਈ 1 ਲੱਖ ਤੋਂ ਵੱਧ ਬੁਕਿੰਗ


Rakesh

Content Editor

Related News