Screen Recording ਲਈ ਇਹ ਬੈਸਟ ਫ੍ਰੀ software ਆ ਸਕਦੇ ਹਨ ਤੁਹਾਡੇ ਬੇਹੱਦ ਹੀ ਕੰਮ

Sunday, Sep 03, 2017 - 05:35 PM (IST)

Screen Recording ਲਈ ਇਹ ਬੈਸਟ ਫ੍ਰੀ software ਆ ਸਕਦੇ ਹਨ ਤੁਹਾਡੇ ਬੇਹੱਦ ਹੀ ਕੰਮ

PunjabKesariਜਲੰਧਰ- ਅਜਕੱਲ੍ਹ ਜ਼ਿਆਦਾਤਰ ਲੋਕ ਕੰਪਿਊਟਰ ਜਾਂ ਲੈਪਟਾਪ ਦਾ ਇਸਤੇਮਾਲ ਕਰਦੇ ਹਨ। ਇਸ 'ਚ ਉਹ ਆਪਣੇ ਪਸੰਦੀਦਾ ਕਈ ਗੇਮਜ਼, ਸਾਫਟਵੇਅਰ ਨੂੰ ਇੰਸਟਾਲ ਕਰਦੇ ਹਨ। ਨਾਲ ਹੀ, ਕਈ ਯੂਜ਼ਰ ਸਕ੍ਰੀਨ ਰਿਕਾਰਡਿੰਗ ਸਾਫਟਵੇਅਰ ਦਾ ਵੀ ਇਸਤੇਮਾਲ ਕਰਦੇ ਹਨ। ਸਕਰੀਨ ਰਿਕਾਰਡਿੰਗ ਸਾਫਟਵੇਅਰ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਨੂੰ ਇਸ ਸਾਫਟਵੇਅਰ ਬਾਰੇ 'ਚ ਪਤਾ ਨਹੀਂ ਹੁੰਦਾ ਹੈ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਕੁੱਝ ਹੀ ਅਜਿਹੇ ਸਕ੍ਰੀਨ ਰਿਕਾਰਡਿੰਗ ਸਾਫਟਵੇਅਰ ਹੈ ਜੋ ਫ੍ਰੀ 'ਚ ਉਪਲੱਬਧ ਹੈ। ਤਾਂ ਅਸੀਂ ਇਸ ਰਿਪੋਰਟ 'ਚ 2017 ਦੇ ਸਕਰੀਨ ਰਿਕਾਰਡਿੰਗ ਸਾਫਟਵੇਅਰ ਬਾਰੇ 'ਚ ਜਾਣਕਾਰੀ ਦੇ ਰਹੇ ਹਾਂ।

Icecream Screen Recorder
ਜੇਕਰ ਤੁਸੀ ਸਕਰੀਨ ਨੂੰ ਰਿਕਾਰਡ ਕਰਣਾ ਚਾਹੁੰਦੇ ਹੋ ਤਾਂ ਇਹ ਰਿਕਾਰਡਰ ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦਾ ਹੈ। ਇਸ ਸਾਫਟਵੇਅਰ ਦੀ ਬਸ ਇਕ ਹੀ ਕਮੀ ਹੈ ਕਿ ਇਸ ਦੇ ਰਾਹੀਂ ਤੁਸੀਂ ਸਿਰਫ 5 ਮਿੰਟ ਹੀ ਰਿਕਾਰਡ ਕਰ ਸਕਦੇ ਹੋ। ਹਾਲਾਂਕਿ ਜੇਕਰ ਤੁਸੀਂ ਉਸ ਤੋਂ ਜ਼ਿਆਦਾ ਦੀ ਰਿਕਾਰਡਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੁਬਾਰਾ ਰਿਕਾਰਡ ਕਰ ਕੇ ਉਨ੍ਹਾਂ ਨੂੰ ਇਕਠੀਆਂ ਮਰਜ ਕਰ ਸਕਦੇ ਹੋ। ਰਿਕਾਰਡਿੰਗ ਦੇ ਖ਼ਤਮ ਹੋਣ 'ਤੇ ਤੁਹਾਡੀ ਵੀਡੀਓ. webm ਫਾਰਮੈਟ 'ਚ ਸੇਵ ਹੋ ਜਾਣਗੀਆਂ।PunjabKesari

iSpring Free Cam
ਇਸ ਸਾਫਟਵੇਅਰ ਦੀ ਮਦਦ ਨਾਲ ਤੁਸੀਂ ਸਕ੍ਰੀਨ ਨੂੰ ਫੁੱਲ HD 'ਚ ਰਿਕਾਰਡ ਕਰ ਸਕਦੇ ਹੋ। ਤੁਸੀਂ ਇਸ ਸਾਫਟਵੇਅਰ ਨੂੰ ਇਸ ਦੀ ਆਧਿਕਾਰਕ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਆਪਣੀ ਮੇਲ ਆਈ. ਡੀ. ਦੇਣੀ ਹੋਵੇਗੀ। ਇਸ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਬਿਨਾਂ ਕਿਸੇ ਟਾਈਮ ਲਿਮਿਟ ਦੇ ਜਿੰਨੀ ਮਰਜੀ ਰਿਕਾਰਡਿੰਗ ਕਰ ਸਕਦੇ ਹੋ। ਨਾਲ ਹੀ ਸੇਵ ਹੋਏ ਵੀਡੀਓ ਨੂੰ ਤੂਹਾਨੂੰ ਕਿਸੇ ਦੂਜੇ ਫਾਰਮੈਟ 'ਚ ਬਦਲਨ ਦੀ ਲੋੜ ਨਹੀਂ ਹੋਵੇਗੀ। ਜੇਕਰ ਤੁਸੀਂ ਪੇਡ ਸਕਰੀਨ ਰਿਕਾਰਡਰ ਦਾ ਇਸਤੇਮਾਲ ਨਹੀਂ ਕਰਣਾ ਚਾਹੁੰਦੇ ਹੋ ਤਾਂ ਇਹ ਸਾਫਟਵੇਅਰ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਵੀਡੀਓ ਰਿਕਾਰਡਿੰਗ ਪੂਰੀ ਹੋਣ ਬਾਅਦ, ਤੁਸੀਂ ਆਪਣੀ ਵੀਡੀਓ ਨੂੰ ਐਡਿਟ ਵੀ ਕਰ ਸਕਦੇ ਹੋ।PunjabKesari

Open Broadcaster Software
ਓਪਨ ਬਰਾਡਕਾਸਟਰ ਸਾਫਟਵੇਅਰ ਦੀ ਮਦਦ ਨਾਲ ਤੁਸੀਂ ਆਪਣੀ ਸਕ੍ਰੀਨ ਅਤੇ ਗੇਮਪਲੇਅ ਨੂੰ ਰਿਕਾਰਡ ਕਰ ਸਕਦੇ ਹੋ।  ਇਸ ਸਾਫਟਵੇਅਰ ਦੀ ਮਦਦ ਨਾਲ ਤੁਸੀਂ ਆਪਣੇ ਡੈਸਕਟਾਪ ਸਕ੍ਰੀਨ ਅਤੇ ਗੇਮਪਲੇਅ ਨੂੰ ਹਾਈ IPS 'ਤੇ ਫੁੱਲ ਰੈਜ਼ੋਲਿਊਸ਼ਨ 'ਚ ਰਿਕਾਰਡ ਕਰ ਸਕਦੇ ਹੋ। ਗੇਮਪਲੇਅ ਰਿਕਾਰਡ ਕਰਨ ਲਈ ਤੁਹਾਨੂੰ ਸਿਰਫ ਉਸ ਗੇਮ ਨੂੰ ਇਸ ਸਾਫਟਵੇਅਰ 'ਚ ਐਡ ਕਰਨਾ ਪਵੇਗਾ ਜਿਸ ਨੂੰ ਤੁਸੀਂ ਰਿਕਾਰਡ ਕਰਨਾ ਚਾਹੁੰਦੇ ਹੋ। ਗੇਮ ਨੂੰ ਸਾਫਟਵੇਅਰ 'ਚ ਐਡ ਕਰੋ। ਫਿਰ ਗੇਮ ਖੇਡਣਾ ਸ਼ੁਰੂ ਕਰੋ ਅਤੇ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ।PunjabKesari

NVIDIA ShadowPlay
ਇਸ ਸਾਫਟਵੇਅਰ ਦੀ ਮਦਦ ਨਾਲ ਵੀ ਤੁਸੀਂ ਆਪਣੇ ਗੇਮਪਲੇਅ ਨੂੰ ਹਾਈ ਕੁਆਲਿਟੀ 'ਚ ਰਿਕਾਰਡ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ NV9491 7e6orce ਦਾ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਨਾ ਨਹੀਂ ਜਾਣਦੇ ਹੋ ਤਾਂ ਇਸ ਦੇ ਬਦਲੇ ਤੁਸੀਂ Open Broadcaster Software ਦਾ ਇਸਤੇਮਾਲ ਕਰ ਸਕਦੇ ਹੋ। NVIDIA ShadowPlay ਦਾ ”9 ਕਾਫ਼ੀ ਸਾਫ਼ ਅਤੇ ਇਸਤੇਮਾਲ ਕਰਨ 'ਚ ਆਸਾਨ ਹੈ। ਇਸ ਦੇ ਨਾਲ ਹੀ ਇਸ 'ਚ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਸ ਨੂੰ ਮੋਡ, ਸ਼ੈਡੋ ਟਾਇਮ, ਕੁਆਲਿਟੀ ਅਤੇ ਆਡੀਓ ਸੈੱਟ ਕਰ ਸਕਦੇ ਹੋ।

PunjabKesari


Related News