ਤੁਹਾਡੇ Google Chrome ਨੂੰ ਹੋਰ ਵੀ ਜ਼ਿਆਦਾ ਪਰਫੈਕਟ ਬਣਾਉਣਗੀਆਂ ਇਹ Extensions
Saturday, Apr 15, 2017 - 02:03 PM (IST)

ਜਲੰਧਰ- ਗੂਗਲ ਚਾਹੁੰਦਾ ਹੈ ਕਿ ਉਸ ਨੂੰ ਇਸਤੇਮਾਲ ਕਰਨ ਵਾਲੇ ਗਾਹਕਾਂ ਦੀ ਸਾਰੀ ਇੰਟਰਨੈੱਟ ਸਬੰਧੀ ਜਰੂਰਤਾਂ ਉਹ ਇਸ ਤਰ੍ਹਾਂ ਪੂਰੀ ਕਰਕ ਦੇਵੇ ਕਿ ਉਨ੍ਹਾਂ ਨੂੰ ਕੀਤੇ ਹੋਰ ਜਾਣ ਦੀ ਜ਼ਰੂਰਤ ਹੀ ਨਾ ਪਏ। ਕ੍ਰੋਮ ਵੈੱਬ ਸਟੋਰ ਉਂਝ ਤਾਂ ਸਿਰਫ 6 ਸਾਲ ਪੁਰਾਣਾ ਹੈ, ਪਰ ਆਪਣੀ ਪ੍ਰਾਡਕਟੀਵਿਟੀ ਦੇ ਕਾਰਨ ਉਹ ਸਾਨੂੰ ਆਪਣਾ ਆਦੀ ਬਣਾ ਚੁੱਕਿਆ ਹੈ। ਸਿਰਫ ਇੰਨਾ ਹੀ ਨਹੀਂ, ਬਲਕਿ ਕ੍ਰੋਮ ਨੇ ਸਾਨੂੰ ਕਈ ਤਰ੍ਹਾਂ ਦੇ ਐਕਸਟੇਂਸ਼ਨ ਵੀ ਦਿੱਤੇ ਹੈ। ਕ੍ਰੋਮ ਦੇ ਇਹ ਐਕਸਟੇਂਸ਼ਨ ਨਾ ਕੇਵਲ ਸਾਡੀ ਵੱਖ-ਵੱਖ ਜਰੂਰਤਾਂ ਨੂੰ ਪੂਰਾ ਕਰਦੇ ਹਨ, ਬਲਕਿ ਇਨ੍ਹਾਂ ਨੇ ਬਰਾਊਜ਼ਰ ਦੀ ਪਰਿਭਾਸ਼ਾ ਨੂੰ ਹੀ ਬਦਲ ਦਿੱਤੀ ਹੈ। ਅੱਜ ਅਸੀਂ ਤੁਹਾਡੇ ਲਈ ਕੁੱਝ ਅਜਿਹੇ ਹੀ ਕ੍ਰੋਮ ਐਕਸਟੇਂਸ਼ਨ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਤੁਹਾਨੂੰ ਜਰੂਰ ਕਰਨਾ ਚਾਹੀਦਾ ਹੈ।
ਅਰਥ ਵਿਊ ਫਰਾਮ ਗੂਗਲ ਗੂਗਲ
ਇਹ ਐਕਸਟੇਂਸ਼ਨ ਹਰ ਟੈਬ ਨੂੰ ਬਣਾ ਦਿੰਦੀ ਹੈ ਹੋਰ ਵੀ ਜ਼ਿਆਦਾ ਦਿਲਚਸਪ। ਬਲੈਂਕ ਟੈਬ ਨੂੰ ਵੇਖਣਾ ਬੋਰਿੰਗ ਜਿਹਾ ਲਗਦਾ ਹੈ। ਕਾਫੀ ਸਾਰੇ ਅਜਿਹੇ ਕ੍ਰੋਮ ਐਕਸਟੇਂਸ਼ਨਸ ਹਨ ਜੋ ਕਿ ਤੁਹਾਡੇ ਟੈਬ ਨੂੰ ਮਜ਼ੇਦਾਰ ਬਣਾਉਣਗੇ। ਇਨ੍ਹਾਂ ਚੋਂ ਇਕ ਵਿਊ ਫਰਾਮ ਗੂਗਲ ਹੈ ਜੋ ਤੁਹਾਡੇ ਦਿਨ ਦੀ ਸ਼ੁਰੂਆਤ ਨੂੰ ਖੂਬਸੂਰਤ ਬਣਾਉਂਦਾ ਹੈ। ਜਦ ਵੀ ਤੁਸੀਂ ਇਕ ਨਵੀਂ ਟੈਬ ਖੋਲ੍ਹਦੇ ਹੋ, ਤਾਂ ਵਿਊ ਉਪਗ੍ਰਹਿ ਤੋਂ ਲਈ ਗਈ ਧਰਤੀ ਦੀ ਖੂਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾਂਉਦਾ ਹੈ।
ਗੂਗਲ ਸਿਮਿਲਰ ਪੇਜਜ਼
ਜਿਸ ਪੇਜ਼ ਨੂੰ ਤੁਸੀਂ ਬਰਾਉਜ਼ ਕਰ ਰਹੇ ਹੋ, ਉਸ ਨਾਲ ਦੇ ਮਿਲਦੇ-ਜੁਲਦੇ ਵੈੱਬਸਾਇਟਸ ਦਿਖਾਉਣਾ ਹੈ। ਤੁਸੀ ਆਪਣੀ ਪਸੰਦ ਅਤੇ ਜ਼ਰੂਰਤ ਦੇ ਮੁਤਾਬਕ ਵੈੱਬਸਾਈਟਸ ਨੂੰ ਫਿਲਟਰ ਕਰ ਸਕਦੇ ਹੋ। ਗੂਗਲ ਸਿਮਿਲਰ ਪੇਜਜ਼ ਅਜਿਹਾ ਸਰਚ ਟੂਲ ਹੈ, ਜਿਸ ਦੇ ਇਸਤੇਮਾਲ ਨਾਲ ਤੁਸੀਂ ਜਿਸ ਚੀਜ ਦੇ ਬਾਰੇ ''ਚ ਪੜ ਰਹੇ ਹੋ, ਉਸੇ ਵਿਸ਼ੇ ਨਾਲ ਜੁੜੀਆਂ ਬਾਕੀ ਵੈੱਬਸਾਈਟਸ ਵੀ ਤੁਹਾਨੂੰ ਦਿੱਖ ਜਾਣਗੀਆਂ।
ਗੂਗਲ ਟਰਾਂਸਲੇਟ
ਜਿਨ੍ਹ ਭਾਸ਼ਾਵਾਂ ਨੂੰ ਤੁਸੀ ਨਹੀਂ ਜਾਣਦੇ, ਉਨ੍ਹਾਂ ਨੂੰ ਤੁਹਾਡੀ ਭਾਸ਼ਾ ''ਚ ਅਨੁਵਾਦ ਕਰ ਦਿੰਦਾ ਹੈ। ਜੇਕਰ ਤੁਸੀਂ ਕਿਸੇ ਨਵੀਂ ਜਗ੍ਹਾ ''ਤੇ ਹੋ ਅਤੇ ਉੱਥੇ ਦੀ ਭਾਸ਼ਾ ਨਹੀਂ ਜਾਣਦੇ, ਤਾਂ ਇਹ ਐਕਸਟੇਂਸ਼ਨ ਤੁਹਾਡੇ ਲਈ ਚਮਤਕਾਰ ਤੋਂ ਘੱਟ ਨਹੀਂ। ਕਿਸੇ ਨਵੀਂ ਭਾਸ਼ਾ ਨੂੰ ਸਿੱਖਣ ''ਚ ਵੀ ਇਸ ਤੋਂ ਕਾਫ਼ੀ ਮਦਦ ਮਿਲ ਸਕਦੀ ਹੈ। ਜੇਕਰ ਤੁਸੀਂ ਕਿਸੇ ਵਿਦੇਸ਼ੀ ਵੈੱਬਪੇਜ ''ਤੇ ਜਾਂਦੇ ਹੋ, ਤਾਂ ਕ੍ਰੋਮ ਨੂੰ ਪਤਾ ਚੱਲ ਜਾਂਦਾ ਹੈ। ਉਹ ਤੁਹਾਨੂੰ ਉਸ ਪੇਜ ਦਾ ਅਨੁਵਾਦ ਕਰਨ ਦਾ ਪ੍ਰਸਤਾਵ ਦਿੰਦਾ ਹੈ।
ਗੂਗਲ ਮੇਲ ਚੇਕਰ
ਇਹ ਐਕਸਟੇਂਸ਼ਨ ਦਸੇਗਾ ਕਿ ਤੁਹਾਡੇ ਇਨਬਾਕਸ ''ਚ ਕਿੰਨੀਆਂ ਮੇਲਸ ਅਨਰੀਡ ਪਈਆ ਹਨ। ਇਹ ਬੇਹੱਦ ਸੁਰੱਖਿਅਤ ਅਤੇ ਆਧਿਕਾਰਕ ਹੈ। ਇਹ ਤੁਹਾਡੇ ਮੇਲ ਬਾਕਸ ਨੂੰ ਜਿਆਦਾ ਸੁਵਿਧਾਜਨਕ ਬਣਾਉਂਦਾ ਹੈ।
ਗੂਗਲ ਇਨਪੁੱਟ
ਆਪਣੀ ਭਾਸ਼ਾ ''ਚ ਸੁੱਣਨਾ ਅਤੇ ਪੜ੍ਹਨਾ ਹੀ ਨਹੀਂ, ਬਲਕਿ ਗੂਗਲ ਇਨਪੁੱਟ ਟੂਲਸ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੀ ਭਾਸ਼ਾ ''ਚ ਟਾਈਪਿੰਗ ਦਾ ਵੀ ਅਭਿਆਸ ਕਰ ਸਕਦੇ ਹੋ। ਇਹ 90 ਤੋਂ ਜ਼ਿਆਦਾ ਭਾਸ਼ਾਵਾਂ ''ਚ ਤੁਹਾਨੂੰ ਵਰਚੂਅਲ ਕੀ-ਬੋਰਡ ਉਪਲੱਬਧ ਕਰਾਉਂਦਾ ਹੈ। 30 ਤੋਂ ਜ਼ਿਆਦਾ ਲਿਪੀਆਂ ''ਚ ਇਹ ਲਿਪਿਆਂਤਰਣ ਕਰਦਾ ਹੈ। 40 ਤੋਂ ਜ਼ਿਆਦਾ ਭਾਸ਼ਾਵ ''ਚ ਇਹ ਹੈਂਡਰਾਈਟਿੰਗ ਇਨਪੁੱਟ ਵੀ ਦਿੰਦਾ ਹੈ।