ਪ੍ਰੋਫੈਸ਼ਨਲ ਤੋਂ ਲੈ ਕੇ ਸਾਧਾਰਨ ਇਸਤੇਮਾਲ ਤੱਕ ਇਹ ਹਨ ਬੈਸਟ 2015 Cameras
Tuesday, Dec 15, 2015 - 10:54 AM (IST)
ਜਲੰਧਰ : ਫੋਟੋਗ੍ਰਾਫੀ ਦੇ ਮਾਮਲੇ ਵਿਚ ਹਰ ਕਿਸੇ ਦੀ ਆਪਣੀ-ਆਪਣੀ ਜ਼ਰੂਰਤ ਹੁੰਦੀ ਹੈ । ਕੋਈ ਪ੍ਰੋਫੈਸ਼ਨਲ ਫੋਟੋਗ੍ਰਾਫੀ ਦੇ ਕੈਮਰੇ ਦੀ ਚੋਣ ਕਰਦਾ ਹੈ ਤਾਂ ਕੋਈ ਆਪਣੀ ਜੇਬ ਅਤੇ ਸ਼ੌਕ ਨੂੰ ਧਿਆਨ ਵਿਚ ਰੱਖ ਕੇ ਕੈਮਰਾ ਖਰੀਦਦਾ ਹੈ । ਪ੍ਰੋਫੈਸ਼ਨਲ ਫੋਟੋਗ੍ਰਾਫੀ ਤੋਂ ਲੈ ਕੇ ਆਮ ਫੋਟੋ ਖਿੱਚਣ ਤੱਕ ਇਹ ਪੰਜ ਕੈਮਰੇ ਤੁਹਾਡੇ ਲਈ ਵਧੀਆ ਆਪਸ਼ਨ ਹੋ ਸਕਦੇ ਹਨ ।
ਆਮ ਪ੍ਰਯੋਗ ਲਈ ਬੈਸਟ ਕਾਂਪੈਕਟ ਕੈਮਰਾ
Panasonic Lumi & DMC - LX100
ਪੈਨਾਸੋਨਿਕ ਐੱਲ. ਐਕਸ. 100 ਚੰਗੀ ਫੋਟੋ ਅਤੇ ਵੀਡੀਓ ਕਵਾਲਿਟੀ ਪ੍ਰਦਾਨ ਕਰਦਾ ਹੈ । ਇਹ ਕੈਮਰਾ ਫੀਚਰਜ਼ ਦੇ ਮਾਮਲੇ ਵਿਚ ਵਧੀਆ ਹੋਣ ਦੇ ਨਾਲ ਆਪਣੀ ਸ਼੍ਰੇਣੀ ਵਿਚ ਵੀ ਵਧੀਆ ਪ੍ਰਫਾਰਮੈਂਸ ਦੇ ਮਾਮਲੇ ''ਚ ਮੋਹਰੀ ਹੈ । ਇਸ ਵਿਚ ਫਿਕਸਡ ਐੱਲ. ਈ. ਡੀ. ਹੋਣ ਦੇ ਕਾਰਨ ਤਸਵੀਰ ਉੱਤੇ ਆਉਂਦੀ ਰੌਸ਼ਨੀ ਨੂੰ ਘੱਟ ਕਰਨ ਲਈ ਢਕ ਕੇ ਰੱਖਣਾ ਪੈਂਦਾ ਹੈ । ਇਕ-ਅੱਧੀ ਕਮੀ ਦੇ ਬਾਵਜੂਦ ਵੀ ਇਹ ਇਕ ਬੈਸਟ ਕਾਂਪੈਕਟ ਕੈਮਰਾ ਹੈ ਜੋ ਕਵਾਲਿਟੀ ਦੇ ਹਿਸਾਬ ਨਾਲ ਆਪਣੀ ਕੀਮਤ ਪੂਰੀ ਕਰ ਲੈਂਦਾ ਹੈ ।
ਬੈਸਟ ਬਜਟ ਕਾਂਪੈਕਟ
Canon PowerShot SX600 HS
ਆਪਣੀ ਘੱਟ ਕੀਮਤ ਦੇ ਕਾਰਨ ਇਹ ਕੈਮਰਾ ਬੈਸਟ ਬਜਟ ਕਾਂਪੈਕਟ ਕੈਟਾਗਰੀ ਵਿਚ ਜਗ੍ਹਾ ਬਣਾਉਂਦਾ ਹੈ, ਜਿਸ ਵਿਚ ਆਸਾਨ ਆਟੋਮੈਟਿਕ ਸ਼ੂਟਿੰਗ ਆਪਸ਼ਨਜ਼, ਗ੍ਰੇਟ ਫੋਟੋ, ਵੀਡੀਓ ਕਵਾਲਿਟੀ ਅਤੇ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਅਤੇ ਹਲਕਾ ਕੈਮਰਾ ਹੈ ।
ਇਸ ਦਾ ਲੈਂਜ਼ ਹੌਲੀ ਕੰਮ ਕਰਦਾ ਹੈ ਅਤੇ ਇਸ ਵਿਚ ਆਟੋਫੋਕਸ ਦਾ ਆਪਸ਼ਨ ਜੋ ਦਿੱਤਾ ਗਿਆ ਹੈ ਕਈ ਵਾਰ ਆਬਜੈਕਟ ''ਤੇ ਫੋਕਸ ਨਹੀਂ ਕਰ ਪਾਉਂਦਾ । ਸਮਾਰਟਫੋਨ ਨੂੰ ਛੱਡ ਕੇ ਕੈਮਰੇ ਨਾਲ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਆਪਸ਼ਨ ਹੋ ਸਕਦਾ ਹੈ ।
ਬੈਸਟ ਪ੍ਰੋਜ਼ਿਊਮਰ ਮਿਰਰ ਲੈੱਸ ਆਈ. ਐੱਲ. ਸੀ. ( ਇੰਟਰਚੇਂਜੇਬਲ-ਲੈਂਜ਼-ਕੈਮਰਾ )
Samsung NX1
ਇਹ ਇਕ ਤੇਜ਼, ਵਧੀਆ ਡਿਜ਼ਾਈਨ, ਹਰ ਮੌਸਮ ਵਿਚ ਕੰਮ ਕਰਨ ਵਾਲਾ ਅਤੇ ਫੀਚਰਜ਼ ਨਾਲ ਭਰਪੂਰ ਕੈਮਰਾ ਹੈ ਅਤੇ ਵਧੀਆ ਫੋਟੋਜ਼ ਅਤੇ ਵੀਡੀਓਜ਼ ਦਿੰਦਾ ਹੈ । ਇਹ ਚਾਰਜਰ ਦੇ ਨਾਲ ਨਹੀਂ ਆਉਂਦਾ ਹੈ ਅਤੇ ਯੂ. ਐੱਸ. ਬੀ. ਉੱਤੇ ਚਾਰਜ ਕਰਨ ਉੱਤੇ ਬਹੁਤ ਸਮਾਂ ਲੈਂਦਾ ਹੈ । ਸ਼ੂਟਿੰਗ ਕਰਦੇ ਸਮੇਂ ਵਿਊ ਫਾਈਂਡਰ ਆਪਸ਼ਨ ਨੂੰ ਸਿਲੈਕਟ ਕਰਨ ''ਤੇ ਇਸ ਦਾ ਆਟੋਫੋਕਸ ਆਪਣੇ-ਆਪ ਚੱਲਣ ਲੱਗ ਪੈਂਦਾ ਹੈ । ਆਖਿਰ ਵਿਚ ਅਸੀਂ ਇੰਨਾ ਹੀ ਕਹਾਂਗੇ ਕਿ ਇਹ ਸ਼ੂਟਿੰਗ ਲਈ ਉਤਸ਼ਾਹਿਤ ਲੋਕਾਂ ਲਈ ਇਕ ਬੈਸਟ ਆਪਸ਼ਨ ਹੈ ।
ਬੈਸਟ ਮਿਡਰੇਂਜ dSLR
Nikon D750
ਪ੍ਰੋਫੈਸ਼ਨਲ ਫੋਟੋਗ੍ਰਾਫੀ ਲਈ ਵਧੀਆ ਫੋਟੋ ਕਵਾਲਿਟੀ ਅਤੇ ਲਗਾਤਾਰ ਸ਼ੂਟਿੰਗ ਪ੍ਰਫਾਰਮੈਂਸ ਦੇਣਾ ਹਰ ਡੀ. ਐੱਸ. ਐੱਲ. ਆਰ. ਲਈ ਜ਼ਰੂਰੀ ਹੁੰਦਾ ਹੈ ਅਤੇ ਨਿਕਾਨ ਦੇ ਇਸ ਕੈਮਰੇ ਵਿਚ ਇਹ ਦੋਵਾਂ ਫੀਚਰਜ਼ ਬਾਖੂਬੀ ਦਿੱਤੇ ਗਏ ਹਨ ।
ਇਸ ਦੀ ਲਾਈਵ ਵਿਊ ਪ੍ਰਫਾਰਮੈਂਸ ਤੁਹਾਨੂੰ ਨਿਰਾਸ਼ ਕਰ ਸਕਦੀ ਹੈ, ਨਾਲ ਹੀ ਇਸ ਵਿਚ ਦਿੱਤਾ ਗਿਆ ਵਾਈ-ਫਾਈ ਵੀ ਹੌਲੀ ਕੰਮ ਕਰਦਾ ਹੈ । ਇਹ ਆਪਣੀ ਰੇਂਜ ਦਾ ਸਸਤਾ ਕੈਮਰਾ ਤਾਂ ਨਹੀਂ ਹੈ ਲੇਕਿਨ ਕਵਾਲਿਟੀ, ਪ੍ਰਫਾਰਮੈਂਸ ਅਤੇ ਵਧੀਆ ਫੀਚਰਜ਼ ਦਾ ਇਕ ਵਧੀਆ ਕੰਬੀਨੇਸ਼ਨ ਹੈ ।
ਇਸ ਕੀਮਤ ਉੱਤੇ ਬੈਸਟ dSLR
Nikon D3300
ਨਿਕਾਨ ਡੀ3300 ਵਿਚ ਪਹਿਲਾਂ ਨਾਲੋਂ ਫੋਟੋਗ੍ਰਾਫੀ ਵਿਚ ਸੁਧਾਰ ਕੀਤਾ ਗਿਆ ਹੈ, ਹਾਲਾਂਕਿ ਇਹ ਆਪਣੀ ਕੀਮਤ ਦੇ ਹਿਸਾਬ ਨਾਲ ਜ਼ਿਆਦਾ ਤੇਜ਼ ਕੰਮ ਕਰਦਾ ਹੈ ।
ਇਸ ਦੀ ਕੀਮਤ ਲਗਭਗ 25 ਹਜ਼ਾਰ ਰੁਪਏ ਹੈ । ਦੂਜੇ ਡੀ ਐੱਸ. ਐੱਲ. ਆਰ. ਕੈਮਰਿਆਂ ਦੇ ਮੁਕਾਬਲੇ ਵਿਚ ਨਿਕਾਨ ਡੀ3300 ਵਿਚ ਫੀਚਰਜ਼ ਦੀ ਘਾਟ ਹੈ । ਚੰਗੀ ਫੋਟੋ ਕਵਾਲਿਟੀ ਅਤੇ ਵਧੀਆ ਪ੍ਰਫਾਰਮੈਂਸ ਦੇ ਨਾਲ ਇਹ ਕੈਮਰਾ ਤੁਹਾਡਾ ਪਹਿਲਾ ਡੀ. ਐੱਸ. ਐੱਲ. ਆਰ. ਬਣ ਸਕਦਾ ਹੈ ।
