ਸਾਵਧਾਨ! ਪੁਰਾਣੇ ਸਮਾਰਫੋਨ ''ਚ ਡਿਲੀਟ ਕੀਤਾ ਗਿਆ ਡਾਟਾ ਵੀ ਹੋ ਸਕਦਾ ਹੈ ਰਿਕਵਰ
Wednesday, Apr 26, 2017 - 04:30 PM (IST)

ਜਲੰਧਰ-ਤੁਸੀਂ ਕਦੇ ਆਪਣਾ ਪੁਰਾਣਾ ਸਮਾਰਟਫੋਨ ਵੇਚਿਆ ਹੋਵੇਗਾ ਅਤੇ ਵੇਚਣ ਤੋਂ ਪਹਿਲਾਂ ਉਸ ਨੂੰ ਰੀਸੈਂਟ ਵੀ ਕੀਤਾ ਹੋਵੇਗਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਖਰੀਦਣ ਵਾਲਾ ਤੁਹਾਡੇ ਸਮਾਰਟਫੋਨ ''ਚ ਡਿਲੀਟ ਕੀਤੀ ਗਈ ਪਰਸਨਲ ਫੋਟੋਜ਼, ਵੀਡੀਓਜ਼ ਅਤੇ ਦੂਜੀ ਹੋਰ ਜਾਣਕਾਰੀ ਫਿਰ ਤੋਂ ਰਿਕਵਰ ਕਰ ਸਕਦਾ ਹੈ। ਇਸ ਦੇ ਬਾਅਦ ਤੁਹਾਡੀਆਂ ਸਾਰੀਆਂ ਜ਼ਰੂਰੀ ਚੀਜ਼ਾ ਉਸ ਦੇ ਕੋਲ ਹੋਣਗੀਆਂ । ਅਜਿਹਾ ਪਹਿਲਾਂ ਤੋਂ ਹੁੰਦਾ ਆ ਰਿਹਾ ਹੈ ਅਤੇ ਲੋਕਾਂ ਦੀ ਲਾਪਰਵਾਹੀ ਦੀ ਵਜ੍ਹਾਂ ਨਾਲ ਹੁਣ ਵੀ ਹੋ ਰਿਹਾ ਹੈ।
ਉਦਾਹਰਣ ਦੇ ਤੌਰ ''ਤੇ Avast ਦੀ ਇਕ ਸਟੱਡੀ ਨੂੰ ਲੈ ਲਵੋ। ਸਕਿਉਰਟੀ ਫਰਮ ਨੇ ਕੁਝ ਪੁਰਾਣੇ ਸਮਾਰਟਫੋਨ ਟੈਸਟਿੰਗ ਦੇ ਲਈ ਖਰੀਦੇ। ਉਨ੍ਹਾਂ ਦੁਆਰਾ ਉਨ੍ਹਾਂ ਫੋਨਸ ''ਚ 40,000 ਫੋਟੋਜ ਰਿਕਵਰ ਕੀਤੇ ਗਏ ਜਿਸ ''ਚ 750 ਫੋਟੋ ਹਾਫ ਨੈਕੇਡ ਮਹਿਲਾਵਾਂ ਦੀਆਂ ਸੀ ਅਤੇ 250 ਤੋਂ ਜਿਆਦਾ ਨਿਊਡ ਸੈਲਫੀ ਸੀ। ਸਮਾਰਟਫੋਨ ''ਚ 750 ਈ-ਮੇਲ ਅਤੇ ਟੈਕਸਟ, 250 ਨਾਮ, ਅਡ੍ਰੈਸ ਅਤੇ ਪਾਨਰ ਕਲੈਕਸ਼ਨ ਰੀਕਵਰ ਕੀਤੇ ਗਏ ਸੀ। ਇਸ ਦੇ ਇਲਾਵਾ ਲੋਨ ਐਪਲੀਕੇਸ਼ਨ ਅਤੇ ਪੁਰਾਣੇ ਸਮਾਰਟਫੋਨ ਦੀ ਆਨਰ ਇੰਨਫਰਮੇਂਸ਼ਨ ਵੀ ਪਾਈ ਗਈ ਸੀ।
ਉਮੀਦ ਹੈ ਕਿ ਇਸ ਉਦਾਹਰਣ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਪੁਰਾਣਾ ਸਮਾਰਟਫੋਨ ਵੇਚਣਾ ਕਿਵੇਂ ਖਤਰੇ ਤੋਂ ਖਾਲੀ ਨਹੀਂ ਹੈ। ਪਰ ਇਸ ਤੋਂ ਬਚਾ ਵੀ ਕੀਤਾ ਜਾ ਸਕਦਾ ਹੈ।ਜੇਕਰ ਤੁਸੀਂ ਆਪਣਾ ਸਮਾਰਟਫੋਨ ਵੇਚ ਰਹੇ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਿਰਫ ਫੈਕਟਰੀ ਰੀਸੈਂਟ ਕਰ ਲੈਣ ਨਾਲ ਤੁਹਾਡਾ ਡਾਟਾ ਰਿਕਵਰ ਨਹੀਂ ਹੋਵੇਗਾ ਅਜਿਹਾ ਸਮਝਣਾ ਗਲਤ ਹੈ। ਇਸ ਲਈ ਵੇਚਣ ਤੋਂ ਪਹਿਲਾਂ ਹੀ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਕੇ ਆਪਣੇ ਸਮਾਰਟਫੋਨ ''ਚ ਡਾਟਾ ਦੀ ਸਫਾਈ ਕਰੋ ਤਾਂ ਕਿ ਖਰੀਦਦਾਰ ਤੁਹਾਡੇ ਡਾਟਾ ਦਾ ਮਿਸ ਯੂਜ਼ ਨਾ ਕਰ ਸਕੇ।
ਸਭ ਤੋਂ ਪਹਿਲਾਂ ਬੈਕਅਪ
ਸਮਾਰਟਫੋਨ ਵੇਚਣ ਤੋਂ ਪਹਿਲਾਂ ਤਮਾਮ ਡਾਟਾ ਨੂੰ ਆਪਣੇ ਕੰਪਿਊਟਰ ''ਚ ਬੈਕਅਪ ਰੱਖ ਲਵੋ। ਬੇਹਤਰ ਹੋਵੇਗਾ ਕਿ ਐਕਸਟਰਨਲ ਡਰਾਇਵ ''ਚ ਡਾਟਾ ਸੇਵ ਕਰ ਲਵੋ।
ਸਿਮ ਕਾਰਡ ਅਤੇ ਮੈਮਰੀ ਕਾਰਡ ਕੱਢਣਾ ਨਾ ਭੁੱਲੋ।
ਜੀ-ਮੇਲ ਅਤੇ ਸਾਰੀ ਸਰਵਿਸਸਜ ਨੂੰ ਪਹਿਲਾਂ ਲਾਗ ਆਊਟ ਕਰ ਲਵੋ।
ਫੋਨ ਨੂੰ ਇਨਕਰਿਪਟ (Encrypt) ਕਰੋ
ਐਂਡਰਾਈਡ ਸਮਾਰਟਫੋਨ ਦੀ ਸੈਟਿੰਗਸ ''ਚ ਸਮਾਰਟਫੋਨ ਇੰਨਕਰਿਪਟ ਕਰਨ ਦਾ ਆਪਸ਼ਨ ਹੁੰਦਾ ਹੈ ਤੇ ਇੰਨਕ੍ਰਿਪਟ ਕਰਨ ਤੋਂ ਬਾਅਦ ਵੀ ਇਹ ਵਰਗਾ ਹੀ ਕੰਮ ਕਰੇਗਾ। ਪਰ ਜਦੋਂ ਇਸ ਦਾ ਡਾਟਾ ਰੀਕਵਰ ਕੀਤਾ ਜਾਵੇਗਾ ਤਾਂ ਉਹ ਇੰਨਕਰਿਪਡ ਹੋਵੇਗਾ। ਫੋਨ ਇੰਨਕਰਿਪਟ ਕਰਕੇ ਇਸ ਨੂੰ ਫੈਕਟਰੀ ਰੀਸੈਂਟ ਕਰੋ ਅਤੇ ਧਿਆਨ ਰੱਖੋ Clean Wipe ਹੋਣਾ ਚਾਹੀਦਾ ਹੈ। ਅਜਿਹਾ ਕਰਨ ਤੋਂ ਬਾਅਦ ਤੁਹਾਡਾ ਡਾਟਾ ਰੀਕਵਰ ਕਰਨਾ ਲੋਕਾਂ ਤੋਂ ਮੁਸ਼ਕਿਲ ਹੋ ਜਾਵੇਗਾ।
ਗੂਗਲ ਪਲੇ ਸਟੋਰ ''ਤੇ ਕਈ ਐਪ ਹੈ ਜੋ ਸਮਾਰਟਫੋਨ ''ਚ ਪਰਸਨਲ ਡਾਟਾ ਡੀਲੀਟ ਕਰਨ ਦਾ ਦਾਅਵਾ ਕਰਦੇ ਹੈ। ਪਰ ਇਸ ''ਚ ਇਕ Avast Anti Theft ਐਪ ਹੈ ਜੋ ਪਲੇ ਸਟੋਰ ''ਤੇ ਚੰਗੀ ਰੇਟਿੰਗਸ ਅਤੇ ਰੀਵਿਊ ਦੇ ਨਾਲ ਮੌਜ਼ੂਦ ਹੈ। ਇਸ ਨੂੰ ਫਰੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨੂੰ ਇੰਸਟਾਲ ਕਰਕੇ ਡਿਵਾਇਸਸ ਦਾ ਪੂਰਾ ਡਾਟਾ ਮਿਟਾਇਆ ਜਾ ਸਕਦਾ ਹੈ। ਇਸ ''ਤੇ ਅਕਾਊਟ ਬਣਾ ਕੇ ਸਮਾਰਟਫੋਨ ਗੁਆਚ (Lost) ਜਾਣ ਦੀ ਹਾਲਤ ''ਚ RimToli ਡਾਟਾ ਵੀ ਡੀਲੀਟ ਕੀਤਾ ਜਾ ਸਕਦਾ ਹੈ।
ਆਖਿਰੀ ਤਰੀਕਾ
ਸਭ ਕੁਝ ਡਿਲੀਟ ਕਰ ਦਿੱਤਾ ਹੈ ਪਰ ਫਿਰ ਵੀ ਤੁਸੀਂ Sureਨਹੀਂ ਹੈ ਕਿ ਤੁਹਾਡਾ ਡਾਟਾ ਖਤਮ ਹੈ ਜਾਂ ਨਹੀਂ ਤਾਂ ਇਕ ਕੰਮ ਕਰੋ। ਰੀਸੈਂਟ ਕਰਕੇ ਆਪਣੇ ਸਮਾਰਟਫੋਨ ਨੂੰ ਫਰਜੀ ਫਾਇਲਜ ''ਚ ਭਰ ਦਿਓ ਜਿਸ ਨੂੰ ਜੰਕ ਡਾਟਾ ਵੀ ਕਿਹਾ ਜਾ ਸਕਦਾ ਹੈ। ਇਸ ਦੇ ਬਾਅਦ ਇੰਨਕਰਿਪਟ ਕਰੋ ਅਤੇ ਦੁਬਾਰਾ ਤੋਂ ਫੈਕਟਰੀ ਰਿਸੈਂਟ ਕਰੋ। ਹੁਣ ਜੇਕਰ ਡਾਟਾ ਰਿਕਵਰ ਹੋਇਆ ਵੀ ਤਾਂ ਜੰਕ ਫਾਇਲ ਹੀ ਦੂਜੇ ਦੇ ਹੱਥ ਲੱਗੇਗੀ ਅਤੇ ਤੁਹਾਡਾ ਜ਼ਰੂਰੀ ਡਾਟਾ ਕਦੇ ਵੀ ਰਿਕਵਰ ਨਹੀਂ ਹੋ ਸਕੇਗਾ।