ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ
Monday, Nov 08, 2021 - 04:30 PM (IST)
ਗੈਜੇਟ ਡੈਸਕ– ਆਮਤੌਰ ’ਤੇ ਰੇਲਵੇ ਸਟੇਸ਼ਨ ਹੋਵੇ ਜਾਂ ਫਿਰ ਕੋਈ ਕੈਫੇ, ਲੋਕ ਪਬਲਿਕ ਵਾਈ-ਫਾਈ ਨੂੰ ਸਰਚ ਕਰਕੇ ਇਸਦੀ ਵਰਤੋਂ ਕਰਨ ਲਗਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ’ਚੋਂ ਇਕ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਹੈਕਰ ਇਨ੍ਹੀਂ ਦਿਨੀਂ ਲੋਕਾਂ ਨੂੰ ਪਬਲਿਕ ਵਾਈ-ਫਾਈ ਰਾਹੀਂ ਹੀ ਟਾਰਗੇਟ ਕਰਨ ਲੱਗੇ ਹਨ। ਹਮੇਸ਼ਾ ਸਾਡੇ ’ਚੋਂ ਜ਼ਿਆਦਾਤਰ ਲੋਕ ਏਅਰਪੋਰਟ, ਰੇਲਵੇ ਸਟੇਸ਼ਨ, ਰੈਸਤਰਾਂ ਜਾਂ ਕਿਸੇ ਹੋਰ ਥਾਵਾਂ ’ਤੇ ਵਾਈ-ਫਾਈ ਮਿਲਦੇ ਹੀ ਉਸ ਦਾ ਫਾਇਦਾ ਚੁੱਕਣ ਲਗਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ! ਪਬਲਿਕ ਵਾਈ-ਫਾਈ ਦੀ ਵਰਤੋਂ ਕਰਦੇ ਹੋਏ ਤੁਹਾਡੀ ਛੋਟੀ ਜਿਹੀ ਗਲਤੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ
ਦਰਅਸਲ, ਪਬਲਿਕ ਵਾਈ-ਫਾਈ ਦੀ ਵਰਤੋਂ ਕਈ ਲੋਕ ਇਕੱਠੇ ਕਰਦੇ ਹਨ, ਜਿਸ ਦਾ ਫਾਇਦਾ ਹੈਕਰ ਚੁੱਕਦੇ ਹਨ। ਜਿਵੇਂ ਹੀ ਤੁਸੀਂ ਪਬਲਿਕ ਵਾਈ-ਫਾਈ ਨਾਲ ਆਪਣੇ ਡਿਵਾਈਸ ਨੂੰ ਕੁਨੈਕਟ ਕਰਦੇ ਹੋ ਤਾਂ ਸੰਭਾਵਨਾ ਹੈ ਕਿ ਤੁਹਾਡੇ ਮੋਬਾਇਲ ਦੀ ਸਾਰੀ ਜਾਣਕਾਰੀ ਹੈਕਰਾਂ ਕੋਲ ਪਹੁੰਚ ਸਕਦੀ ਹੈ, ਜਿਸ ਤੋਂ ਬਾਅਦ ਤੁਹਾਡੇ ਡਾਟਾ ਦਾ ਗਲਤ ਇਸਤੇਮਾਲ ਹੋ ਸਕਦਾ ਹੈ। ਇਥੋਂ ਤਕ ਕਿ ਤੁਹਾਡੇ ਬੈਂਕ ਅਕਾਊਂਟ ’ਚੋਂ ਪੈਸੇ ਵੀ ਕੱਢੇ ਜਾ ਸਕਦੇ ਹਨ। ਇਸੇ ਲਈ ਦੇਸ਼ ਦੇ ਕਈ ਵੱਡੇ ਬੈਂਕ ਆਪਣੇ ਗਾਹਕਾਂ ਨੂੰ ਇਨ੍ਹੀਂ ਦਿਨੀਂ ਇਸ ਨੂੰ ਲੈ ਕੇ ਗਾਜਰੂਕ ਕਰ ਰਹੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਪਬਲਿਕ ਵਾਈ-ਫਾਈ ਰਾਹੀਂ ਕੁਝ ਵੀ ਸ਼ੇਅਰ ਨਹੀਂ ਕਰਨਾ ਚਾਹੀਦਾ, ਇਸ ਤੋਂ ਇਲਾਵਾ ਕਦੇ ਵੀ ਪਬਲਿਕ ਵਾਈ-ਫਾਈ ਰਾਹੀਂ ਕਿਸੇ ਵੀ ਤਰ੍ਹਾਂ ਦੀ ਬੈਂਕਿੰਗ ਐਕਟੀਵਿਟੀ ਨੂੰ ਅੰਜ਼ਾਮ ਨਾ ਦਿਓ। ਅਜਿਹਾ ਕਰਨ ਨਾਲ ਤੁਸੀਂ ਹੈਕਰਾਂ ਦੇ ਜਾਲ ’ਚ ਫਸ ਸਕਦੇ ਹੋ।
ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ