ਕਾਰਡ ਰਾਹੀਂ ਭੁਗਤਾਨ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

03/23/2017 6:09:14 PM

ਜਲੰਧਰ- ਨੋਟਬੰਦੀ ਤੋਂ ਬਾਅਦ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਦਾ ਚਲਨ ਕਾਫੀ ਵਧਿਆ ਹੈ। ਪੈਟਰੋਲ ਪੰਪਾਂ ਤੋਂ ਲੈ ਕੇ ਕਰਿਆਨੇ ਦੀਆਂ ਦੁਕਾਨਾਂ ਤੱਕ ਪੁਆਇੰਟਸ ਆਫ ਸੇਲ ਮਤਲਬ ਕਿ ਪੀ.ਓ.ਐੱਸ. ਮਸ਼ੀਨਾਂ ਰਾਹੀਂ ਹੀ ਟਰਮਿਨਲ ਉਪਲੱਬਧ ਹਨ ਅਤੇ ਕਾਰਡ ਸਵੈਪਿੰਗ ਰਾਹੀਂ ਭੁਗਤਾਨ ਲਿਆ ਜਾ ਰਿਹਾ ਹੈ। ਟਰਮਿਨਲ ਖਾਸਤੌਰ ''ਤੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ''ਚ ਕੰਮ ਆਉਂਦੇ ਹਨ। 
ਫਿਲਹਾਲ ਇਨ੍ਹਾਂ ਮਸ਼ੀਨਾਂ ਨਾਲ ਭੁਗਤਾਨ ਕਰਦੇ ਸਮੇਂ ਗਾਹਕਾਂ ਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੋ ਸਕਦਾ ਹੈ ਕਿ ਕਾਰਡ ਸਵੈਪ ਕਰਦੇ ਹੀ ਤੁਹਾਡੀ ਸਾਰੀ ਜਾਣਕਾਰੀ ਚੋਰੀ ਕਰ ਲਈ ਜਾਵੇ ਅਤੇ ਤੁਹਾਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਵੱਡੀ ਗਿਣਤੀ ''ਚ ਲੋਕ ਇਸ ਤਰ੍ਹਾਂ ਦੇ ਅਪਰਾਧ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਅਜਿਹੇ ''ਚ ਇਹ ਜਾਣਨਾ ਜ਼ਰੂਰੀ ਹੈ ਕਿ ਪੀ.ਓ.ਐੱਸ. ਮਸ਼ੀਨਾਂ ਅਤੇ ਟਰਮਿਨਲ ਰਾਹੀਂ ਭੁਗਤਾਨ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 
 
ਹਾਲ ਹੀ ''ਚ ਕ੍ਰੈਡਿਟ ਕਾਰਡ ਟਰਮਿਨਲ ਬਣਾਉਣ ਵਾਲੀ ਕੰਪਨੀ 9ngenico ਨੇ ਇਕ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜੇਕਰ ਟਰਮਿਨਲ ਆਕਾਰ ''ਚ ਆਮ ਤੋਂ ਥੋੜ੍ਹਾ ਵੀ ਵੱਡਾ ਨਜ਼ਰ ਆਏ ਤਾਂ ਸਮਝੋ ਕਿ ਗੜਬੜ ਹੈ। 
 
- ਆਮ ਟਰਮਿਨਲ ''ਚ ਕਾਰਡ ਦਾ ਕੁਝ ਹਿੱਸਾ ਬਾਹਰ ਨਜ਼ਰ ਆਉਂਦਾ ਹੈ, ਜਦੋਂਕਿ ਲਗਭਗ ਪੂਰਾ ਕਾਰਡ ਅੰਦਰ ਚਲਾ ਜਾਏ ਤਾਂ ਸਮਝੋ ਕਿ ਧੋਖਾਧੜੀ ਦੀ ਸਾਜ਼ਿਸ਼ ਹੋ ਰਹੀ ਹੈ। 
 
- ਕਾਰਡ ਸਵੈਪ ਕਰਦੇ ਸਮੇਂ ਜੇਕਰ ਟਰਮਿਨਲ ਦੇ ਬਟਨ ਹਾਈਲਾਈਟ ਨਹੀਂ ਹੋ ਰਹੇ ਹਨ ਤਾਂ ਵੀ ਸਾਵਦਾਨ ਰਹਿਣ ਦੀ ਲੋੜ ਹੈ। 
 
- ਇਸੇ ਤਰ੍ਹਾਂ ਪੀ.ਓ.ਐੱਸ. ਮਸ਼ੀਨ ਰਾਹੀਂ ਭੁਗਤਾਨ ਕਰਦੇ ਸਮੇਂ ਸਾਵਧਾਨ ਰਹੋ ਕਿ ਤੁਹਾਡਾ ਕਾਰਡ ਲ ੈਕੇ ਸੇਲਜ਼ਪਰਸਨ ਤੁਹਾਡੇ ਤੋਂ ਦੂਰ ਜਾਏ। ਹੋ ਸਕਦਾ ਹੈ ਕਿ ਉਹ ਤੁਹਾਨੂੰ ਨਜ਼ਰ ਬਚਾ ਕੇ ਕਾਰਡ ਦੀ ਡਿਟੇਲਸ ਚੋਰੀ ਕਰਨ ਦੀ ਕੋਸ਼ਿਸ਼ ਕਰੇ। 
 
- ਅਜਿਹੇ ਰਿਟੇਲਰ ਤੋਂ ਸ਼ਾਪਿੰਗ ਕਰੋ, ਜਿਨ੍ਹਾਂ ਕੋਲ ਚਿਪ-ਇਨੇਬਲਡ ਕਾਰਡ ਰੀਡਰਜ਼ ਹਨ। ਜੇਕਰ ਇਸ ਨੂੰ ਜ਼ਰੂਰੀ ਕੀਤਾ ਜਾਂਦਾ ਹੈ ਤਾਂ ਧੋਖਾਧੜੀ ਨੂੰ ਰੋਕਿਆ ਜਾ ਸਕੇਗਾ। 
 
- ਪੀ.ਓ.ਐੱਸ. ਮਸ਼ੀਨ ਤੋਂ ਨਿਕਲਣ ਵਾਲੀ ਬਲੈਂਕ ਰਿਸਿੱਪਟ ''ਤੇ ਕਦੇ ਸਾਈਨ ਨਾ ਕਰੋ। ਫਿਰ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਚੋਰੀ ਦਾ ਖਤਰਾ ਹੁੰਦਾ ਹੈ ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ।

Related News