BGMI ਦੀ ਜਲਦ ਹੋਵੇਗਾ ਭਾਰਤ ’ਚ ਵਾਪਸੀ, ਕੰਪਨੀ ’ਤੇ ਲੱਗਾ ਬੈਨ ਹਟਾ ਸਕਦੀ ਹੈ ਸਰਕਾਰ

Sunday, Oct 30, 2022 - 04:49 PM (IST)

BGMI ਦੀ ਜਲਦ ਹੋਵੇਗਾ ਭਾਰਤ ’ਚ ਵਾਪਸੀ, ਕੰਪਨੀ ’ਤੇ ਲੱਗਾ ਬੈਨ ਹਟਾ ਸਕਦੀ ਹੈ ਸਰਕਾਰ

ਗੈਜੇਟ ਡੈਸਕ– ਲੋਕਪ੍ਰਸਿੱਧ ਬੈਟਲ ਰਾਇਲ ਗੇਮ ਬੈਟਲਗ੍ਰਾਊਂਟਸ ਮੋਬਾਇਲ ਇੰਡੀਆ (BGMI) ਦੀ ਭਾਰਤ ’ਚ ਇਕ ਵਾਰ ਫਿਰ ਵਾਪਸੀ ਹੋ ਸਕਦੀ ਹੈ। ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੇ ਡਿਵੈਲਪਰ ਕ੍ਰਾਫਟੋਨ ਨੇ ਆਪਣੀ ਵੈੱਬਸਾਈਟ ਰਾਹੀਂ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਭਾਰਤੀ ਯੂਜ਼ਰਜ਼ ਇਕ ਵਾਰ ਫਿਰ ਤੋਂ ਇਹ ਗੇਮ ਖੇਡ ਸਕਦੇ ਹਨ। ਦੱਸ ਦੇਈਏਕਿ ਇਸੇਸਾਲ ਅਗਸਤ ’ਚ BGMI ਨੂੰ ਭਾਰਤ ਸਰਕਾਰ ਦੁਆਰਾ ਭਾਰਤ ’ਚ ਬੈਨ ਕੀਤਾ ਗਿਆ ਸੀ। ਦਰਅਸਲ, ਇਸ ਗੇਮ ਨੂੰ ਲੋਕਪ੍ਰਸਿੱਧ ਗੇਮ ਪਬਜੀ ਮੋਬਾਇਲ ਨੂੰ ਕੁਝ ਬਦਲਾਅ  ਦੇ ਨਾਲ 2021 ’ਚ ਦੁਬਾਰਾ ਭਾਰਤ ’ਚ ਲਾਂਚ ਕੀਤਾ ਗਿਆ ਸੀ। 

ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ ਤੋਂ ਬਾਅਦ ਐਪਲ ਨੇ ਜਾਰੀ ਕੀਤੀ ਅਪਡੇਟ, ਤੁਰੰਤ ਅਪਡੇਟ ਕਰੋ ਆਪਣਾ ਆਈਫੋਨ

ਕ੍ਰਾਫਟੋਨ ਨੇ BGMI India ਦੀ ਵੈੱਬਸਾਈਟ ’ਤੇ ਕੁਝ ਨਵੇਂ ਟੂਟੋਰੀਅਲਸ ਵੀਡੀਓਜ਼ ਨੂੰ ਪੋਸਟ ਕੀਤਾ ਹੈ ਜਿਸ ਵਿਚ BGMI ਗੇਮ ਨਾਲ ਸੰਬੰਧਿਤ ਵੀਡੀਓ ਹਨ। ਇਨ੍ਹਾਂ ਵੀਡੀਓ ’ਚ 11 ਸਕੰਟ ਦਾ ਇਕ ਟੀਜ਼ਰ ਵੀ ਵਿਖਾਇਆ ਗਿਆ ਹੈ ਜਿਸ ਵਿਚ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੀ ਵਾਪਸੀ ਦੀ ਗੱਲ ਕਹੀ ਗਈ ਹੈ। ਕੰਪਨੀ ਨੇ ਹਾਲ ਹੀ ’ਚ ਕ੍ਰਾਫਟੋਨ ਪਲੇਅਰ ਸੁਪੋਰਟ ਨਾਂ ਨਾਲ ਇਕ ਯੂਟਿਊਬ ਚੈਨ ਵੀ ਬਣਾਇਆ ਹੈ। ਇਸ ਯੂਟਿਊਬ ਚੈਨਲ ’ਤੇ ਵੀ ਗੇਮ ਦੀ ਵਾਪਸੀ ਨੂੰ ਲੈ ਕੇ ਕੁਝ ਵੀਡੀਓ ਨੂੰ ਪੋਸਟ ਕੀਤਾ ਗਿਆ ਹੈ। ਯਾਨੀ ਕ੍ਰਾਫਟੋਨ ਦੀਆਂ ਇਨ੍ਹਾਂ ਵੀਡੀਓਜ਼ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕੰਪਨੀ ਜਲਦ ਹੀ ਆਪਣੀ ਗੇਮ ਨੂੰ ਭਾਰਤ ’ਚ ਇਕ ਵਾਰ ਫਿਰ ਤੋਂ ਪੇਸ਼ ਕਰ ਸਕਦੀ ਹੈ। 

ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ


author

Rakesh

Content Editor

Related News