ਭਾਰਤੀ ਐਥਲੀਟਾਂ ਨੂੰ ਟ੍ਰੇਨਿੰਗ ’ਚ ਮਦਦ ਕਰਨ ਲਈ ਲਿਆਏ ਜਾਣਗੇ ਬੈਟਰੀ ਨਾਲ ਚੱਲਣ ਵਾਲੇ ਮਾਸਕ

09/29/2020 2:37:02 PM

ਗੈਜੇਟ ਡੈਸਕ– ਭਾਰਤੀ ਐਥਲੀਟਾਂ ਦੀ ਟ੍ਰੇਨਿੰਗ ਫਿਰ ਤੋਂ ਸ਼ੁਰੂ ਕਰਨ ਲਈ ਭਾਰਤੀ ਓਲੰਪਿਕ ਸੰਘ (IOA) ਬੈਟਰੀ ਨਾਲ ਚੱਲਣ ਵਾਲੇ ਫੇਸ ਮਾਸਕ ਲਿਆ ਰਹੀ ਹੈ। ਭਾਰਤੀ ਓਲੰਪਿਕ ਸੰਘ ਨੇ ਇਕ ਪ੍ਰਸਿੱਧ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ ਜਿਸ ਨੇ ਇਸ ਖ਼ਾਸ ਫੇਸ ਮਾਸਕ ਨੂੰ ਤਿਆਰ ਕੀਤਾ ਹੈ ਜੋ ਕਿ ਦੋ ਵਾਲਵ ਦੀ ਮਦਦ ਨਾਲ ਸਾਹ ਲੈਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਫਿਲਹਾਲ ਇਸ ਮਾਸਕ ਨੂੰ ਸਭ ਤੋਂ ਪਹਿਲਾਂ 10 ਤੋਂ 15 ਐਥਲੀਟਾਂ ਨੂੰ ਟ੍ਰਾਇਲ ਲਈ ਦਿੱਤਾ ਜਾਣਾ ਤੈਅ ਹੋਇਆ ਹੈ। 

ਭਾਰਤੀ ਓਲੰਪਿਕ ਸੰਘ ਦੇ ਜਨਰਲ ਸੈਕਟਰੀ ਰਾਜੀਵ ਮਹਿਤਾ ਨੇ ਕਿਹਾ ਕਿ ਮੈਂ ਸਿਖਲਾਈ ਅਭਿਆਸ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਆਲੋਚਕ ਰਿਹਾ ਹਾਂ ਪਰ ਇਹ ਵਾਇਰਸ ਇੰਨੀ ਜਲਦੀ ਜਾਣ ਵਾਲਾ ਨਹੀਂ ਹੈ। ਇਸੇ ਲਈ ਸਾਨੂੰ ਐਥਲੀਟਾਂ ਨੂੰ ਸੁਰੱਖਿਅਤ ਰੱਖਣ ਕੇ ਉਨ੍ਹਾਂ ਦੀ ਟ੍ਰੇਨਿੰਗ ਜਾਰੀ ਰੱਖਣੀ ਪਵੇਗੀ ਅਤੇ ਨਾਲ ਹੀ ਇਹ ਵੇਖਣਾ ਹੋਵੇਗਾ ਕਿ ਉਨ੍ਹਾਂ ਦਾ ਅਭਿਆਸ ਪ੍ਰਭਾਵਿਤ ਨਾ ਹੋਵੇ। ਇਸ ਦੌਰਾਨ ਮਾਸਕ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ। ਅਸੀਂ ਕੁਝ ਐਥਲੀਟਾਂ ਨੂੰ ਇਹ ਸਭ ਤੋਂ ਪਹਿਲਾਂ ਟ੍ਰਾਇਲ ਬੇਸਿਸ ’ਤੇ ਦੇਵਾਂਗੇ ਅਤੇ ਜੇਕਰ ਅਸੀਂ ਇਸ ਤੋਂ ਸੰਤੁਸ਼ਟ ਹੋਏ ਤਾਂ ਸਾਰੇ ਓਲੰਪਿਕ ਕੁਆਲੀਫਾਈਡ ਐਥਲੀਟਾਂ ਨੂੰ ਇਹ ਬੈਟਰੀ ਨਾਲ ਚੱਲਣ ਵਾਲੇ ਫੇਸ ਮਾਸਕ ਦਿੱਤੇ ਜਾਣਗੇ। 

ਹੁਣ ਤੋਂ ਹੀ ਉੱਠਣ ਲੱਗੇ ਸਵਾਲ
ਮਾਨਵ ਰਚਨਾ ਸਪੋਰਟਸ ਸਾਇੰਸ ਸੈਂਟਰ ਨਾਲ ਜੁੜੇ ਸਪੋਰਟਸ ਸਾਇੰਸ ਮਾਹਿਰ ਸੁਮਿਤ ਅਰੋੜਾ ਦਾ ਕਹਿਣਾ ਹੈ ਕਿ ਇਕ ਮਾਸਕ ਨਾਲ ਅਭਿਆਸ ਐਥਲੀਟ ਲਈ ਸਹੀ ਹੱਲ ਨਹੀਂ ਹੋ ਸਕਦਾ। ਜਿਵੇਂ-ਜਿਵੇਂ ਤੁਸੀਂ ਸਾਹ ਛੱਡਦੇ ਹੋ, ਤੁਸੀਂ ਕਾਰਬਨਡਾਈਆਕਸਾਈਡ ਨੂੰ ਬਾਹਰ ਕੱਢਦੇ ਹੋ ਪਰ ਕੁਝ ਮਾਤਰਾ ਮਾਸਕ ਦੇ ਅੰਦਰ ਹੀ ਰਹਿ ਜਾਂਦੀ ਹੈ ਅਤੇ ਅਭਿਆਸ ਦੌਰਾਨ ਇਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਹੈ। 


Rakesh

Content Editor

Related News