ਆਡੀ ਦੀਆਂ ਕਾਰਾਂ ''ਤੇ ਮਿਲ ਰਿਹੈ 7 ਲੱਖ ਤੱਕ ਦਾ ਡਿਸਕਾਊਂਟ
Monday, Dec 05, 2016 - 03:02 PM (IST)

ਜਲੰਧਰ- ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਨੇ ਭਾਰਤ ''ਚ ''Audi Rush'' ਸਕੀਮ ਦੇ ਤਹਿਤ ਆਪਣੇ ਲਗਜ਼ਰੀ ਸੈਗਮੇਂਟ ਦੀਆਂ ਕਾਰਾਂ ''ਤੇ ਭਾਰੀ ਡਿਸਕਾਊਂਟ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਆਡੀ ਨੇ ਭਾਰਤ ''ਚ ਆਪਣੀਆਂ ਏ3, ਏ4, ਏ6, ਕਿਊ3 ਅਤੇ ਕਿਊ7 ਕਾਰਾਂ ਦੀਆਂ ਕੀਮਤਾਂ ''ਚ ਭਾਰੀ ਕਟੌਤੀ ਕੀਤੀ ਹੈ। ਜਾਣਕਾਰੀ ਮੁਤਾਬਕ ਆਡੀ ਏ3 ਦੀ ਕੀਮਤ ਪਹਿਲਾਂ 35.30 ਲੱਖ ਰੁਪਏ ਸੀ ਜੋ ਹੁਣ 30.99 ਲੱਖ ਰੁਪਏ ਰਹਿ ਗਈ ਹੈ ਉਥੇ ਹੀ ਆਡੀ ਏ4 ਦੀ ਕੀਮਤ ਪਹਿਲਾਂ 44.83 ਲੱਖ ਰੁਪਏ ਸੀ ਜੋ ਹੁਣ 37.83 ਲੱਖ ਰੁਪਏ ਦੱਸੀ ਗਈ ਹੈ।
ਆਡੀ ਦੇ ਏ6 ਮਾਡਲ ''ਚ ਵੀ ਭਾਰੀ ਕਟੌਤੀ ਕੀਤੀ ਹੈ ਇਸ ਦੀ ਕੀਮਤ ਪਹਿਲਾਂ 57.58 ਲੱਖ ਰੁਪਏ ਸੀ ਜੋ ਹੁਣ 53.58 ਲੱਖ ਰੁਪਏ ਰਹਿ ਗਈ ਹੈ। ਇਸ ਤੋਂ ਇਲਾਵਾ ਆਡੀ ਕਿਊ3 ਦੀ ਕੀਮਤ ਪਹਿਲਾਂ 38.37 ਲੱਖ ਰੁਪਏ ਸੀ ਜੋ ਹੁਣ 33.87 ਲੱਖ ਰੁਪਏ ਰਹਿ ਗਈ ਹੈ। ਕੰਪਨੀ ਨੇ ਆਪਣੀਆਂ ਬਿਹਤਰੀਨ ਕਾਰਾਂ ''ਚੋਂ ਇਕ ਆਡੀ ਕਿਊ7 ਦੀ ਕੀਮਤ ''ਚ ਵੀ ਕਟੌਤੀ ਕੀਤੀ ਹੈ ਜੋ ਪਹਿਲਾਂ 77.98 ਲੱਖ ਰੁਪਏ ਦੀ ਕੀਮਤ ਨਾਲ ਉਪਲੱਬਧ ਸੀ ਪਰ ਹੁਣ ਇਹ ਕਾਰ ਗਾਹਕਾਂ ਨੂੰ 75.98 ਲੱਖ ਰੁਪਏ ''ਚ ਮਿਲ ਜਾਵੇਗੀ।