7 ਰੁਪਏ ’ਚ 100 ਕਿਲੋਮੀਟਰ ਤਕ ਚੱਲੇਗੀ ਇਹ ਬਾਈਕ, ਕੀਮਤ 50 ਹਜ਼ਾਰ ਰੁਪਏ ਤੋਂ ਸ਼ੁਰੂ
Tuesday, Sep 08, 2020 - 10:35 AM (IST)
ਆਟੋ ਡੈਸਕ– ਹੈਦਰਾਬਾਦ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਆਟੋਮੋਬਾਇਲ ਪ੍ਰਾਈਵੇਟ ਲਿਮਟਿਡ ਇਕ ਜ਼ਬਰਦਸਤ ਇਲੈਕਟ੍ਰਿਕ ਬਾਈਕ ਲੈ ਕੇ ਆਈਹੈ। ਇਸ ਇਲੈਕਟ੍ਰਿਕ ਬਾਈਕ ਦਾ ਨਾਂ Atum 1.0 ਹੈ। ਬਾਈਕ ਦੀ ਸ਼ੁਰੂਆਤੀ ਕੀਮਤ 50,000 ਰੁਪਏ ਹੈ। Atum 1.0 ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਤਕਨੀਕ (ICAT) ਅਪਰੂਵ ਲੋਅ-ਸਪੀਡ ਇਲੈਕਟ੍ਰਿਕ ਬਾਈਕ ਹੈ। ਇਸ ਇਲੈਕਟ੍ਰਿਕ ਬਾਈਕ ਲਈ ਕੋਈ ਰਜਿਸਟ੍ਰੇਸ਼ਨ ਜਾਂ ਇਸ ਨੂੰ ਚਲਾਉਣ ਲਈ ਡਰਾਈਵਿੰਗ ਲਾਈਸੰਸ ਦੀ ਲੋੜ ਨਹੀਂ ਹੈ। ਇਸ ਇਲੈਕਟ੍ਰਿਕ ਬਾਈਕ ਨੂੰ ਭਾਰਤੀ ਗਾਹਕਾਂ ਨੂੰ ਧਿਆਨ ’ਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।
ਫੁਲ ਚਾਰਜ ਤੋਂ ਬਾਅਦ 100 ਕਿਲੋਮੀਟਰ ਦੀ ਰੇਂਜ
Atum 1.0 ਇਲੈਕਟ੍ਰਿਕ ਬਾਈਕ ’ਚ ਪੋਰਟੇਬਲ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ ਜੋ ਕਿ 4 ਘੰਟਿਆਂ ਤੋਂ ਘੱਟ ਸਮੇਂ ’ਚ ਪੂਰਾ ਚਾਰਜ ਹੋ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੁਲ ਚਾਰਜ ਹੋਣ ਤੋਂ ਬਾਅਦ ਇਹ ਬਾਈਕ 100 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਹ ਇਲੈਕਟ੍ਰਿਕ ਬਾਈਕ 2 ਸਾਲਾਂ ਦੀ ਵਾਰੰਟੀ ਨਾਲ ਆਉਂਦੀ ਹੈ ਅਤੇ ਕਈ ਰੰਗਾਂ ’ਚ ਉਪਲੱਬਧ ਹੈ। Atum 1.0 ਇਲੈਕਟ੍ਰਿਕ ਬਾਈਕ ’ਚ 6 ਕਿਲੋਗ੍ਰਾਮ ਦਾ ਲਾਈਟਵੇਟ ਪੋਰਟੇਬਲ ਬੈਟਰੀ ਪੈਕ ਦਿੱਤਾ ਗਿਆ ਹੈ। ਬਾਈਕ ਦੇ ਈਜ਼ੀ ਟੂ ਕੈਰੀ ਡਿਜ਼ਾਇਨ ਕਾਰਨ ਯੂਜ਼ਰਜ਼ ਇਸ ਨੂੰ ਕਿਤੇ ਵੀ ਸਾਧਾਰਣ ਥ੍ਰੀ-ਪਿਨ ਸਾਕੇਟ ਦਾ ਇਸਤੇਮਾਲ ਕਰਦੇ ਹੋਏ ਚਾਰਜ ਕਰ ਸਕਦੇ ਹਨ।
100 ਕਿਲੋਮੀਟਰ ’ਤੇ 7-10 ਰੁਪਏ ਦਾ ਖ਼ਰਚਾ
ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਇਕ ਵਾਰ ਪੂਰਾ ਚਾਰਜ ਹੋਣ ’ਚ ਕਰੀਬ 1 ਯੂਨਿਟ ਬਿਜ਼ਲੀ ਲੈਂਦੀ ਹੈ। ਇਸ ਦਾ ਮਤਲਬ ਹੈ ਕਿ ਬਾਈਕ 7-10 ਰੁਪਏ ’ਚ 100 ਕਿਲੋਮੀਟਰ ਚਲਦੀ ਹੈ। ਕੰਪਨੀ ਮੁਤਾਬਕ, ਟਰਡੀਸ਼ਨਲ ICE ਬਾਈਕ ’ਚ 100 ਕਿਲੋਮੀਟਰ ਦਾ ਖ਼ਰਚਾ ਕਰੀਬ 80-100 ਰੁਪਏ ਪ੍ਰਤੀ ਦਿਨ ਹੈ। ਇਲੈਕਟ੍ਰਿਕ ਬਾਈਕ ’ਚ 20x4 ਫੈਟ-ਬਾਈਕ ਟਾਇਰ ਦਿੱਤੇ ਗਏ ਹਨ। ਬਾਈਕ ’ਚ ਲੋਅ ਸੀਟ ਹਾਈਟ, ਐੱਲ.ਈ.ਡੀ. ਹੈੱਡਲਾਈਟ, ਇੰਡੀਕੇਟਰਸ, ਟੇਲਲਾਈਟ ਅਤੇ ਫੁਲੀ ਡਿਜੀਟਲ ਡਿਸਪਲੇਅ ਦਿੱਤਾ ਗਿਆ ਹੈ। Atum 1.0 ਇਲੈਕਟ੍ਰਿਕ ਬਾਈਕ ਨੂੰ 3 ਸਾਲਾਂ ਦੇ ਡਿਵੈਲਪਮੈਂਟ ਸਾਈਕਲ ਤੋਂ ਬਾਅਦ ਤਿਆਰ ਕੀਤਾ ਗਿਆ ਹੈ।
Atum 1.0 ਇਲੈਕਟ੍ਰਿਕ ਬਾਈਕ ਨੂੰ ਕੰਪਨੀ ਦੇ ਤੇਲੰਗਾਨਾ ਸਥਿਤ ਗਰੀਨਫੀਲਡ ਮੈਨਿਊਫੈਕਚਰਿੰਗ ਪਲਾਂਟ ’ਚ ਤਿਆਰ ਕੀਤਾ ਗਿਆ ਹੈ। ਇਸ ਪਲਾਂਟ ਦੀ ਪ੍ਰੋਡਕਸ਼ਨ ਸਮਰੱਥਾ 15,000 ਯੂਨਿਟ ਹੈ, ਜਿਸ ਨੂੰ 10,000 ਯੂਨਿਟ ਹੋਰ ਵਧਾਇਆ ਜਾ ਸਕਦਾ ਹੈ।