24 ਹਜ਼ਾਰ ਰੁਪਏ ਸਸਤਾ ਹੋਇਆ ਸਿੰਗਲ ਚਾਰਜ ’ਚ 115KM ਚੱਲਣ ਵਾਲਾ ਇਲੈਕਟ੍ਰਿਕ ਸਕੂਟਰ

09/18/2021 12:47:46 PM

ਆਟੋ ਡੈਸਕ– ਭਾਰਤੀ ਇਲੈਕਟ੍ਰਿਕ ਟੂ-ਵ੍ਹੀਲਰ ਸਟਾਰਟਅਪ Ather Energy ਦੇ ਪੋਰਟਫੋਲੀਓ ’ਚ ਮੌਜੂਦਾ 450 ਪਲੱਸ ਅਤੇ 450 ਐਕਸ ਇਲੈਕਟ੍ਰਿਕ ਸਕੂਟਰ ਨੂੰ ਹੁਣ ਤੁਸੀਂ ਪਹਿਲਾਂ ਨਾਲੋਂ ਘੱਟ ਕੀਮਤ ’ਚ ਖਰੀਦ ਸਕਦੇ ਹੋ। ਇਨ੍ਹਾਂ ਇਲੈਕਟ੍ਰਿਕ ਸਕੂਟਰ ਦੀ ਕੀਮਤ ’ਚ ਸੋਧ ਤੋਂ ਬਾਅਦ ਇਹ 24,000 ਰੁਪਏ ਤਕ ਸਸਤੇ ਹੋ ਗਏ ਹਨ। ਕੀਮਤ ’ਚ ਇਹ ਬਦਲਾਅ ਇਨ੍ਹਾਂ ਨੂੰ ਵੈਲਿਊ ਫਾਰ ਮਨੀ ਇਲੈਕਟ੍ਰਿਕ ਸਕੂਟਰ ਸਾਬਿਤ ਕਰ ਸਕਦਾ ਹੈ। ਦੱਸ ਦੇਈਏ ਕਿ 450 ਮਾਡਲਸ ਆਧੁਨਿਕ ਡਿਜ਼ਾਇਨ ਦੇ ਨਾਲ-ਨਾਲ ਦਮਦਾਰ ਪਾਵਰ ਅਤੇ ਬਿਹਤੀਨ ਰੇਂਜ ਦੇਣ ਲਈ ਪ੍ਰਸਿੱਧ ਹਨ। ਸਿੰਗਲ ਚਾਰਜ ’ਚ ਇਹ ਇਲੈਕਟ੍ਰਿਕ ਸਕੂਟਰ 115 ਕਿਲੋਮੀਟਰ ਤਕ ਦੀ ਰੇਂਜ ਦੇਣ ’ਚ ਸਮਰੱਥ ਹਨ ਅਤੇ ਇਨ੍ਹਾਂ ਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਤਕ ਹੈ। 

Ather Energy ਨੇ ਐਲਾਨ ਕਰਦੇ ਹੋਏ ਦੱਸਿਆ ਕਿ ਮਹਾਰਾਸ਼ਟਰ ’ਚ ਕੰਪਨੀ ਦੇ 450 ਇਲੈਕਟ੍ਰਿਕ ਮਾਡਲਾਂ ਦੀਆਂ ਕੀਮਤਾਂ ’ਚ ਲਗਭਗ 20 ਫੀਸਦੀ ਘੱਟ ਆਈ ਹੈ। ਇਸ ਕਾਰਨ ਸੂਬਾ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਬਸਿਡੀ ਹੈ। ਈ.ਵੀ. ਨਿਰਮਾਤਾ ਨੇ ਦੱਸਿਆ ਕਿ ਸੂਬੇ ਦੀ ਈ.ਵੀ. ਸਬਸਿਡੀ ਨੂੰ ਜੋੜ ਕੇ ਹੁਣ ਕੰਪਨੀ ਦੇ ਇਲੈਕਟ੍ਰਿਕ ਸਕੂਟਰਾਂ ਨੂੰ 24000 ਰੁਪਏ ਸਸਤਾ ਖਰੀਦਿਆ ਜਾ ਸਕਦਾ ਹੈ। ਅਧਿਕਾਰਤ ਵੈੱਬਸਾਈਟ ਤੋਂ ਜਾਂਚਣ ’ਤੇ ਪਤਾ ਲੱਗਾ ਹੈ ਕਿ ਸਹੀ ਸਬਸਿਡੀ 24,500 ਰੁਪਏ ਹੈ। 

ਏਥਰ ਐਨਰਜੀ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਤਰੁਣ ਮਹਿਤਾ ਨੇ ਟਵੀਟ ਰਾਹੀਂ ਦੱਸਿਆ ਕਿ ਮਹਾਰਾਸ਼ਟਰ ’ਚ ਆਖਿਰਕਾਰ ਈ.ਵੀ. ਸਬਸਿਡੀ ਲਾਈਵ ਹੋਣ ਜਾ ਰਹੀ ਹੈ। 450 ਪਲੱਸ ਦੀ ਕੀਮਤ 24 ਹਜ਼ਾਰ ਰੁਪਏ ਘੱਟ ਹੋ ਜਾਵੇਗੀ ਅਤੇ ਹੁਣ ਸੂਬੇ ’ਚ ਇਸ ਦੀ ਕੀਮਤ 1.03 ਲੱਖ ਰੁਪਏ ਹੈ। 

ਇਸ ਸਬਸਿਡੀ ਤੋਂ ਬਾਅਦ ਏਥਰ 450 ਪਲੱਸ ਦੀ ਮਹਾਰਾਸ਼ਟਰ ’ਚ ਕੀਮਤ 1,03,416 ਰੁਪਏ ਅਤੇ 450 ਐਕਸ ਦੀ ਕੀਮਤ 1,22,426 ਰੁਪਏ ਹੋ ਗਈ ਹੈ।ਇਹ ਕੀਮਤਾਂ ਏਥਰ ਡਾਟ/ਪੋਰਟੇਬਲ ਚਾਰਜਰ ਅਤੇ ਪਰਫਾਰਮੈਂਸ ਅਪਗ੍ਰੇਡ ਮਿਲਾ ਕੇ ਹੈ। ਨਵੀਂ ਕੀਮਤ ਇਨ੍ਹਾਂ ਸਕੂਟਰਾਂ ਨੂੰ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਮਹਾਰਾਸ਼ਟਰ ’ਚ ਸਸਤਾ ਬਣਾ ਦਿੰਦੀ ਹੈ। ਹਾਲਾਂਕਿ, ਦੋਵੇਂ ਇਲੈਕਟ੍ਰਿਕ ਸਕੂਟਰ ਦੀ ਕੀਮਤ ਅਜੇ ਵੀ ਓਲਾ ਸਕੂਟਰ ਐੱਸ-1 ਨਾਲੋਂ ਜ਼ਿਆਦਾ ਹੈ ਜਿਨ੍ਹਾਂ ਦੀ ਕੀਮਤ 94,999 ਰੁਪਏ (ਐਕਸ-ਸ਼ੋਅਰੂਮ ਅਤੇ ਸਟੇਟ ਅਤੇ FAME-II ਸਬਸਿਡੀ ਮਿਲਾ ਕੇ) ਹੈ। 


Rakesh

Content Editor

Related News