3GB ਰੈਮ ਤੇ ਐਂਡ੍ਰਾਇਡ ਮਾਰਸ਼ਮੈਲੋ ਨਾਲ ਲੈਸ ਹੈ Asus ਦਾ ਇਹ ਟੈਬਲੇਟ
Sunday, Oct 09, 2016 - 02:28 PM (IST)

ਜਲੰਧਰ- ਕੰਪਿਊਟਰ ਹਾਰਡਵੇਅਰ ਅਤੇ ਇਲੈਕਟ੍ਰੋਨਿਕਸ ਕੰਪਨੀ Asus ਨੇ ਜ਼ੈੱਨਪੈਡ ਸੀਰੀਜ਼ ''ਚ ਆਪਣਾ ਨਵਾਂ ਫਲੈਗਸ਼ਿਪ 4ਜੀ-ਐੱਲ.ਟੀ.ਈ. ਐਂਡ੍ਰਾਇਡ ਟੈਬਲੇਟ ਲਾਂਚ ਕੀਤਾ ਹੈ। ਅਮਰੀਕਾ ''ਚ ਵੇਰੀਜੋਨਾ ਰਿਟੇਲ ਸਟੋਰ ''ਤੇ ਉਪਲੱਬਧ ਇਸ ਟੈਬਲੇਟ ਦੀ ਕੀਮਤ 229.99 (ਕਰੀਬ 15.400 ਰੁਪਏ) ਹੈ। ਅਜੇ ਦੂਜੇ ਬਾਜ਼ਾਰਾਂ ''ਚ ਇਸ ਟੈਬਲੇਟ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
Zenpad Z10 ਟੈਬਲੇਟ ਦੇ ਫੀਚਰਸ-
ਡਿਸਪਲੇ - 9.7-ਇੰਚ 92048x1536 ਪਿਕਸਲ) ਕਿਊ.ਐਕਸ.ਜੀ.ਐੱਸ. ਆਈ.ਪੀ.ਐੱਸ.
ਪ੍ਰੋਸੈਸਰ - ਹੈਕਸਾ-ਕੋਰ ਸਨਾਪਡ੍ਰੈਗਨ 650
ਓ.ਐੱਸ. - ਐਂਡ੍ਰਾਇਡ 6.0.1 ਮਾਰਸ਼ਮੈਲੋ
ਰੈਮ - 3ਜੀ.ਬੀ.
ਮੈਮਰੀ - 16ਜੀ.ਬੀ./128ਜੀ.ਬੀ.
ਕੈਮਰਾ - 8MP ਰਿਅਰ ਅਤੇ 5MP ਫਰੰਟ
ਬੈਟਰੀ - 7800mAh
ਹੋਰ ਫੀਚਰਸ - 4ਜੀ ਐੱਲ.ਟੀ.ਈ., ਵਾਈ-ਫਾਈ 802.11ਏ.ਸੀ., ਬਲੂਟੁਥ 4.1, ਜੀ.ਪੀ.ਐੱਸ., ਗਲੋਨਾਸ