ਅਸੁਸ ਦੇ ਇਸ ਸਮਾਰਟਫੋਨ ਲਈ ਜਾਰੀ ਹੋਈ ਐਂਡ੍ਰਾਇਡ ਪਾਈ ਦੀ ਬੀਟਾ ਅਪਡੇਟ

02/03/2019 1:29:09 PM

ਗੈਜੇਟ ਡੈਸਕ- ਤਾਈਵਾਨ ਦੀ ਫੋਨ ਨਿਰਮਾਤਾ ਕੰਪਨੀ Asus ਆਪਣੇ ਸਮਾਰਟਫੋਨ Zenfone Max Pro M2 ਲਈ ਐਂਡ੍ਰਾਇਡ 9 ਪਾਈ ਅਪਡੇਟ ਬੀਟਾ ਰੋਲ ਆਊਟ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਦਸੰਬਰ 2018 'ਚ ਲਾਂਚ ਕੀਤਾ ਗਿਆ ਸੀ। ਮੌਜੂਦਾ ਸਮੇਂ 'ਚ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਦੇ ਨਾਲ ਲਾਂਚ ਕੀਤਾ ਸੀ। ਅਸੂਸ ਨੇ ਅੱਜ ਜ਼ੈਨਫੋਨ ਮੈਕਸ ਪ੍ਰੋ ਐੱਮ 2 ਨੂੰ ਮਿਲੀ ਬੀਟਾ ਅਪਡੇਟ ਦੀ ਜਾਣਕਾਰੀ ਦਿੱਤੀ ਹੈ। ਅਸੁਸ ਜ਼ੈਨਫੋਨ ਮੈਕਸ ਪ੍ਰੋ2 ਨੂੰ ਮਿਲੀ ਐਂਡ੍ਰਾਇਡ 9 ਪਾਈ ਦੇ ਬੀਟਾ ਅਪਡੇਟ 'ਚ ਬਗ ਆਦਿ ਹੋ ਸਕਦੇ ਹਨ, ਕਿਉਂਕਿ ਇਹ ਅਜੇ ਟੈਸਟਿੰਗ ਫੇਜ਼ 'ਚ ਹੈ। ਬੀਟਾ ਟੈਸਟਿੰਗ ਤੋਂ ਬਾਅਦ ਆਸੁਸ ਫਾਈਨਲ ਅਪਡੇਟ ਰੋਲ ਆਉਟ ਕਰੇਗੀ।PunjabKesari ਦੱਸ ਦੇਈਏ ਕਿ ਇਹ ਅਪਡੇਟ ਭਾਰਤੀ ਯੂਜ਼ਰਸ ਲਈ ਜਾਰੀ ਕੀਤੀ ਗਈ ਹੈ। ਪਰ ਉਮੀਦ ਹੈ ਕਿ ਅਪਡੇਟ ਦੇ ਨਾਲ ਯੂਜ਼ਰ ਨੂੰ ਅਡੈਪਟਿਵ ਬੈਟਰੀ, ਅਡੈਪਟਿਵ ਬ੍ਰਾਈਟਨੈੱਸ, ਐਪ ਐਕਸ਼ਨ ਸਮੇਤ ਕਈ ਹੋਰ ਫੀਚਰਸ ਮਿਲਣਗੇ। ਯਾਦ ਕਰਾ ਦੇਈਏ ਕਿ ਕੁਝ ਦਿਨ ਪਹਿਲਾਂ Asus ZenFone Max Pro M2 ਲਈ ਸਟੇਬਲ ਸਾਫਟਵੇਅਰ ਅਪਡੇਟ ਨੂੰ ਜਾਰੀ ਕੀਤੀ ਗਈ ਸੀ। ਅਪਡੇਟ ਦੇ ਨਾਲ ਜਨਵਰੀ 2019 ਸਕਿਓਰਿਟੀ ਪੈਚ ਨੂੰ ਵੀ ਰੋਲ ਆਊਟ ਕੀਤਾ ਗਿਆ ਸੀ।PunjabKesariਫੀਚਰਜ਼
ਅਸੁਸ ਦੇ ਇਸ ਸਮਾਰਟਫੋਨ ’ਚ 6.2 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਹੈ। ਡਿਸਪਲੇਅ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 6 ਦਿੱਤਾ ਗਿਆ ਹੈ। ਇਹ ਸਮਾਰਟਫੋਨ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ, 4ਜੀ.ਬੀ. ਰੈਮ/64ਜੀ.ਬੀ. ਰੈਮ ਅਤੇ 6ਜੀ.ਬੀ. ਰੈਮ/64ਜੀ.ਬੀ. ਸਟੋਰੇਜ ਵੇਰੀਐਂਟ ’ਚ ਮਿਲਦਾ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ f/1.8 ਅਪਰਚਰ ਅਤੇ ਫਲੈਸ਼ ਦੇ ਨਾਲ 12 ਮੈਗਾਪਿਕਸਲ ਪ੍ਰਾਈਮਰੀ ਤੇ 5 ਮੈਗਾਪਿਕਸਲ ਸੈਕੇਂਡਰੀ ਸੈਂਸਰ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸੈਲਫੀ ਲਈ ਇਸ ਵਿਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ 5000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। 


Related News