Asus ਦੇ ਇਸ ਫੋਨ ਨੂੰ ਮਿਲੀ ਐਂਡਰਾਇਡ 9 ਪਾਈ ਦੀ ਬੀਟਾ ਅਪਡੇਟ

Friday, Mar 01, 2019 - 11:37 AM (IST)

Asus ਦੇ ਇਸ ਫੋਨ ਨੂੰ ਮਿਲੀ ਐਂਡਰਾਇਡ 9 ਪਾਈ ਦੀ ਬੀਟਾ ਅਪਡੇਟ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ Asus ਦੇ ZenFone Max Pro M1 ਸਮਾਰਟਫੋਨ ਨੂੰ ਐਂਡਰਾਇਡ ਪਾਈ ਦੀ ਬੀਟਾ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਇੱਛੁਕ ਯੂਜ਼ਰਜ਼ ਜੋ ਕੰਪਨੀ ਦੇ ਬੀਟਾ ਪ੍ਰੋਗਰਾਮ ’ਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਰਜਿਸਟਰ ਕਰਵਾ ਸਕਦੇ ਹਨ। ਕੰਪਨੀ ਪਹਿਲਾਂ ਇਸ ਗੱਲ ਨੂੰ ਯਕੀਨੀ ਕਰੇਗੀ ਕਿ ਅਪਡੇਟ ਪੈਕੇਜ ’ਚ ਕਿਸੇ ਤਰ੍ਹਾਂ ਦਾ ਕੋਈ ਬਗ ਜਾਂ ਹੋਰ ਸਮੱਸਿਆ ਨਹੀਂ ਹੈ। ਇਸ ਤੋਂ ਬਾਅਦ Asus ZenFone Max Pro M1 ਸਮਾਰਟਫੋਨ ਲਈ ਐਂਡਰਾਇਡ ਪਾਈ ਦਾ ਸਟੇਬਲ ਵਰਜਨ ਜਾਰੀ ਕੀਤਾ ਜਾਵੇਗਾ। ਬੀਟਾ ਪ੍ਰੋਗਰਾਮ ਦੀ ਮਦਦ ਨਾਲ ਕੰਪਨੀ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਅਪਡੇਟ ਪੈਕੇਜ ’ਚ ਬਗ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਹੈ। 

ZenFone Max Pro M1 ਯੂਜ਼ਰ ਜੋ ਕੰਪਨੀ ਦੇ ਅਸੂਸ ਬੀਟਾ ਪ੍ਰੋਗਰਾਮ ’ਚ ਹਿੱਸਾ ਲੈਣ ਦੇ ਇੱਛੁਕ ਹਨ ਉਹ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਰਜਿਸਟਰ ਕਰ ਸਕਦੇ ਹਨ। ਅਸੂਸ ਨੇ ਕਿਹਾ ਕਿ ਬੀਟਾ ਪਾਵਰ ਯੂਜ਼ਰ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਇਛੁੱਕ ਯੂਜ਼ਰ ਨੂੰ ਆਪਣੇ ਫੋਨ ਦੀ ਈ.ਐੱਮ.ਆਈ., ਸੀਰੀਅਲ ਨੰਬਰ ਅਤੇ ਮੌਜੂਦਾ ਫਰਮਵੇਅਰ ਦੀ ਜਾਣਕਾਰੀ ਦੇਣੀ ਹੋਵੇਗੀ। ਬੀਟਾ ਸਾਫਟਵੇਅਰ ਅਪਡੇਟ ਕਈ ਵਾਰ ਅਧਿਕਾਰਤ ਸਾਫਟਵੇਅਰ ਅਪਡੇਟ ਦੀ ਤਰ੍ਹਾਂ ਸਟੇਬਲ ਨਹੀਂ ਹੁੰਦਾ, ਅਜਿਹੇ ’ਚ ਜੇਕਰ ਤੁਸੀਂ ਅਪਡੇਟ ਨੂੰ ਇੰਸਟਾਲ ਕਰਦੇ ਹੋ ਤਾਂ ਇਸ ਦਾ ਮਤਲਬ ਤੁਸੀਂ ਸੰਭਾਵਿਤ ਰਿਸਕ ਨੂੰ ਸਵਿਕਾਰ ਕਰ ਰਹੇ ਹੋ।

ਅਸੂਸ ਨੇ ਪਿਛਲੇ ਸਾਲ ਅਪ੍ਰੈਲ ’ਚ ZenFone Max Pro M1 ਸਮਾਰਟਫੋਨ ਨੂੰ ਐਂਡਰਾਇਡ 8.1 ਓਰੀਓ ਦੇ ਨਾਲ ਲਾਂਚ ਕੀਤਾ ਸੀ। ਉਮੀਦ ਸੀ ਕਿ ਫਰਵਰੀ 2019 ਦੇ ਅੰਤ ਤਕ ਹੈਂਡਸੈੱਟ ਨੂੰ ਐਂਡਰਾਇਡ 9 ਪਾਈ ਅਪਡੇਟ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਅਜੇ ਤਕ ਇਹ ਗੱਲ ਸਪੱਸ਼ਟ ਨਹੀਂ ਹੈ ਕਿ ZenFone Max Pro M1 ਨੂੰ ਆਖਰ ਕਦੋਂ ਤਕ ਐਂਡਰਾਇਡ ਪਾਈ ਦੀ ਸਟੇਬਲ ਅਪਡੇਟ ਮਿਲੇਗੀ। 


Related News